ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਲਸਤੀਨ ਨੂੰ ਦੇਸ਼ ਵਜੋਂ ਮਾਨਤਾ ਦੇਣ ਲਈ ਅਮਰੀਕਾ ਤਿਆਰ, ਈਰਾਨ ਖ਼ਫ਼ਾ

ਫ਼ਲਸਤੀਨ ਨੂੰ ਦੇਸ਼ ਵਜੋਂ ਮਾਨਤਾ ਦੇਣ ਲਈ ਅਮਰੀਕਾ ਤਿਆਰ, ਈਰਾਨ ਖ਼ਫ਼ਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਇਲ ਤੇ ਫ਼ਲਸਤੀਨ ਵਿਚਾਲੇ ਪਿਛਲੇ ਕਈ ਸਾਲਾਂ ਤੋਂ ਚੱਲੇ ਆ ਰਹੇ ਸੰਘਰਸ਼ ਨੂੰ ਖ਼ਤਮ ਕਰਨ ਲਈ ਇੱਕ ਪ੍ਰਸਤਾਵ ਪੇਸ਼ ਕੀਤਾ। ਇਸ ਵਿੱਚ ਪਹਿਲੀ ਵਾਰ ਫ਼ਲਸਤੀਨ ਨੂੰ ਇੱਕ ਦੇਸ਼ ਦਾ ਦਰਜਾ ਦਿੰਦਿਆਂ ਪੂਰਬੀ ਯੇਰੂਸ਼ਲੇਮ ਨੂੰ ਉਸ ਦੀ ਰਾਜਧਾਨੀ ਬਣਾਉਣ ਦੀ ਗੱਲ ਕੀਤੀ ਗਈ ਹੈ। ਇਜ਼ਰਾਇਲ ਨੇ ਇਸ ਪ੍ਰਸਤਾਵ ਦਾ ਸਮਰਥਨ ਕਰਦਿਆਂ ਇਸ ਨੂੰ ਇਤਿਹਾਸਕ ਕਰਾਰ ਦਿੱਤਾ ਹੈ; ਜਦ ਕਿ ਈਰਾਨ ਸਮੇਤ ਕੁਝ ਅਰਬ ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ ਹੈ।

 

 

ਸ੍ਰੀ ਟਰੰਪ ਦਾ ਕਹਿਣਾ ਹੈ ਕਿ ਯੇਰੂਸ਼ਲੇਮ ਇਜ਼ਰਾਇਲ ਦੀ ਅਣਵੰਡੀ ਰਾਜਧਾਨੀ ਬਣਿਆ ਰਹੇਗਾ। ਸ੍ਰੀ ਟਰੰਪ ਨੇ ਇਸ ਲਈ ਇੱਕ ਕਮੇਟੀ ਕਾਇਮ ਕੀਤੀ ਹੈ, ਜੋ ਇਸ ਯੋਜਨਾ ਦੀ ਰੂਪ–ਰੇਖਾ ਤੈਅ ਕਰੇਗੀ।

 

 

ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਦੀ ਪ੍ਰਸਤਾਵਿਤ ਮੱਧ–ਪੂਰਬੀ ਦੇਸ਼ਾਂ ਵਿੱਚ ਸ਼ਾਂਤੀ ਯੋਜਨਾ ਅਧੀਨ ਅਮਰੀਕਾ ਇਜ਼ਰਾਇਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਉੱਤੇ ਇਜ਼ਰਾਇਲੀ ਬਸਤੀਆਂ ਨੂੰ ਮਾਨਤਾ ਦੇਵੇਗਾ। ਬਦਲੇ ’ਚ ਇਜ਼ਰਾਇਲ ਨੂੰ ਫ਼ਲਸਤੀਨ ਦੀ ਰਾਜਧਾਨੀ ਪੂਰਬੀ ਯੇਰੂਸ਼ਲੇਮ ’ਚ ਬਣਾਉਣ ਲਈ ਸਹਿਮਤੀ ਦੇਣੀ ਹੋਵੇਗੀ।

 

 

ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਸ਼ਾਂਤੀ ਲਈ ਦੋਵੇਂ ਦੇਸ਼ਾਂ ਕੋਲ ਇਹ ਵੱਡਾ ਮੌਕਾ ਹੇ। ਸ੍ਰੀ ਟਰੰਪ ਨੇ ਪਹਿਲਾਂ ਵੀ ਕਈ ਵਾਰ ਇਜ਼ਰਾਇਲ ਤੇ ਫ਼ਲਸਤੀਨ ਵਿਚਾਲੇ ਸ਼ਾਂਤੀ ਸਮਝੌਤੇ ਲਈ ਪ੍ਰਸਤਾਵ ਪੇਸ਼ ਕਰਨ ਦੀ ਗੱਲ ਆਖੀ ਹੈ ਪਰ ਉਨ੍ਹਾਂ ਦੀ ਯੋਜਨਾ ਪਿਛਲੇ ਦੋ ਸਾਲਾਂ ਤੋਂ ਟਲ਼ਦੀ ਆ ਰਹੀ ਸੀ।

 

 

ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਤੇ ਉਨ੍ਹਾਂ ਵਿਰੋਧੀ ਅਤੇ ਸਾਬਕਾ ਫ਼ੌਜ ਮੁਖੀ ਬੈਨੀ ਗੈਂਟਜ਼ ਨੂੰ ਗੱਲਬਾਤ ਲਈ ਵ੍ਹਾਈਟ ਹਾਊਸ ਸੱਦ ਲਿਆ ਹੈ।

 

 

ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸ੍ਰੀ ਟਰੰਪ ਦੇ ਇਸ ਪ੍ਰਸਤਾਵ ਦਾ ਸੁਆਗਤ ਕੀਤਾ ਹੈ ਪਰ ਉੱਧਰ ਈਰਾਨ ਨੇ ਇਸ ਅਮਰੀਕੀ ਪ੍ਰਸਤਾਵ ਉੱਤੇ ਨਾਰਾਜ਼ਗੀ ਪ੍ਰਗਟਾਈ ਹੈ। ਸ੍ਰੀ ਨੇਤਾਨਯਾਹੂ ਨੇ ਵੀ ਇਸ ਨੂੰ ਇਤਿਹਾਸਕ ਮੌਕਾ ਦੱਸਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US ready to give recognition to Palestine as a country Iran Unhappy