ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਕਰਨ ਲੱਗਾ ਭਾਰਤੀ IT ਕੰਪਨੀਆ ਦੀਆਂ ਬਹੁਤੀਆਂ ਵੀਜ਼ਾ–ਅਰਜ਼ੀਆਂ ਰੱਦ

ਅਮਰੀਕਾ ਕਰਨ ਲੱਗਾ ਭਾਰਤੀ IT ਕੰਪਨੀਆ ਦੀਆਂ ਬਹੁਤੀਆਂ ਵੀਜ਼ਾ–ਅਰਜ਼ੀਆਂ ਰੱਦ

ਅਮਰੀਕੀ ਪ੍ਰਸ਼ਾਸਨ ਇਸ ਵੇਲੇ ਆਪਣੇ ਦੇਸ਼ ਦੀਆਂ ਕੰਪਨੀਆਂ ਦੇ ਮੁਕਾਬਲੇ ਟੀਸੀਐੱਸ ਅਤੇ ਇਨਫ਼ੋਸਿਸ ਜਿਹੀਆਂ ਭਾਰਤੀ ਆਈਟੀ ਕੰਪਨੀਆਂ ਦੀਆਂ ਵੀਜ਼ਾ–ਅਰਜ਼ੀਆਂ ਵੱਡੇ ਪੱਧਰ ’ਤੇ ਰੱਦ ਕਰ ਰਿਹਾ ਹੈ। ਪਿਛਲੇ ਸਾਲ 2019 ਦੌਰਾਨ ਅਮਰੀਕੀ ਪ੍ਰਸ਼ਾਸਨ ਨੇ ਭਾਰਤੀ IT ਕੰਪਨੀਆਂ ਦੀਆਂ 20 ਫ਼ੀ ਸਦੀ ਵੀਜ਼ਾ–ਅਰਜ਼ੀਆਂ ਰੱਦ ਕੀਤੀਆਂ ਹਨ। ਅਮਰੀਕਾ ’ਚ ਵੀਜ਼ਾ–ਅਰਜ਼ੀਆਂ ਰੱਦ ਹੋਣ ਦੀ ਇਹ ਦਰ ਬਹੁਤ ਜ਼ਿਆਦਾ ਹੈ।

 

 

ਤਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਜਿਹੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸੇ ਵੀਜ਼ਾ ’ਤੇ ਨਿਰਭਰ ਰਹਿੰਦੀਆਂ ਰਹੀਆਂ ਹਨ। ਸਾਲ 2019 ’ਚ ਐੱਚ–1 ਬੀ ਵੀਜ਼ਾ ਰੱਦ ਕਰਨ ਦੀ ਦਰ 21 ਫ਼ੀ ਸਦੀ ਰਹੀ, ਜੋ 2018 ’ਚ 24 ਫ਼ੀ ਸਦੀ ਦੇ ਮੁਕਾਬਲੇ ਕੁਝ ਘੱਟ ਰਹੀ।

 

 

ਨੈਸ਼ਨਲ ਫ਼ਾਊਂਡੇਸ਼ਨ ਫ਼ਾਰ ਅਮੈਰਿਕਨ ਪਾਲਿਸੀ ਮੁਤਾਬਕ ਇਹ ਦਰ ਭਾਰਤ ਦੀ TCS, ਵਿਪਰੋ ਜਾਂ ਇੰਫ਼ੋਸਿਸ ਜਿਹੀਆਂ ਆਈਟੀ ਕੰਪਨੀਆਂ ਲਈ ਬਹੁਤ ਜ਼ਿਆਦਾ ਹੈ; ਜਦ ਕਿ ਐਮੇਜ਼ੌਨ ਜਾਂ ਗੂਗਲ ਜਿਹੀਆਂ ਅਮਰੀਕੀ ਕੰਪਨੀਆਂ ਲਈ ਬਹੁਤ ਘੱਟ ਹੈ।

 

 

ਸਾਲ 2019 ’ਚ ਟੀਸੀਐੱਸ ਅਤੇ ਇੰਫ਼ੋਸਿਸ ਜਿਹੀਆਂ ਭਾਰਤੀ IT ਕੰਪਨੀਆਂ ’ਚ ਐੱਚ–1 ਬੀ ਵੀਜ਼ਾ ਅਰਜ਼ੀਆਂ ਰੱਦ ਕੀਤੇ ਜਾਣ ਦੀ ਦਰ ਕ੍ਰਮਵਾਰ 31 ਅਤੇ 35 ਫ਼ੀ ਸਦੀ ਰਹੀ; ਜਦ ਕਿ ਵਿਪਰੋ ਤੇ ਟੈੱਕ ਮਹਿੰਦਰਾ ਲਈ ਇਹ 47 ਅਤੇ 37 ਫ਼ੀ ਸਦੀ ਰਹੀ।

 

 

ਇਸ ਦੇ ਉਲਟ ਐਮੇਜ਼ੌਨ ਅਤੇ ਗੂਗਲ ਲਈ ਇਹ ਵੀਜ਼ਾ ਅਰਜ਼ੀ ਰੱਦ ਕਰਨ ਦੀ ਦਰ ਸਿਰਫ਼ 4 ਫ਼ੀ ਸਦੀ ਰਹੀ। ਮਾਈਕ੍ਰੋਸਾਫ਼ਟ ਲਈ ਇਹ 6 ਫ਼ੀ ਸਦੀ ਤੇ ਫ਼ੇਸਬੁੱਕ–ਵਾਲਮਾਰਟ ਲਈ ਇਹ ਸਿਰਫ਼ ਤਿੰਨ ਫ਼ੀ ਸਦੀ ਰਹੀ।

 

 

ਸਾਲ 2020 ’ਚ ਟਰੰਪ ਪ੍ਰਸ਼ਾਸਾਨ ਇੱਕ ਨਵਾਂ ਐੱਚ–1 ਬੀ ਵੀਜ਼ਾ ਰੈਗੂਲੇਟਰੀ ਬਿਲ ਪੇਸ਼ ਕਰ ਸਕਦਾ ਹੈ। ਇਸ ਦੇ ਪਾਸ ਹੋਣ ਨਾਲ ਰੁਜ਼ਗਾਰਦਾਤਿਆਂ ਲਈ ਅਮਰੀਕਾ ’ਚ ਵਧੇਰੇ ਹੁਨਰਮੰਦ ਵਿਦੇਸ਼ੀ ਨਾਗਰਿਕਾਂ ਦੀ ਨਿਯੁਕਤੀ ਹੋਰ ਵੀ ਔਖੀ ਹੋ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US rejecting Indian IT Companies Visa Applications on a large scale