ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਚੋਣਾਂ ਦੀ ਨਿਰਪੱਖਤਾ ਤੇ ਇਮਾਨਦਾਰੀ ਉਤੇ ਭਰੋਸਾ : ਅਮਰੀਕਾ

ਭਾਰਤੀ ਚੋਣਾਂ ਦੀ ਨਿਰਪੱਖਤਾ ਤੇ ਇਮਾਨਦਾਰੀ ਉਤੇ ਭਰੋਸਾ : ਅਮਰੀਕਾ

ਅਮਰੀਕਾ ਨੇ ਕਿਹਾ ਕਿ ਉਸ ਨੂੰ ਭਾਰਤੀ ਚੋਣਾਂ ਦੀ ਨਿਰਪੱਖਤਾ ਅਤੇ ਇਮਾਨਦਾਰੀ ਉਤੇ ਪੂਰਾ ਭਰੋਸਾ ਹੈ ਅਤੇ ਚਾਹੇ ਜੋ ਵੀ ਜਿੱਤੇ ਉਹ ਉਸ ਨਾਲ ਮਿਲਕੇ ਕੰਮ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੋਰਗਨ ਓਰਤਾਗਸ ਨੇ ਇੱਥੇ ਕਿਹਾ ਕਿ ਮੈਂ ਅਮਰੀਕਾ ਦੇ ਨਜ਼ਰੀਏ ਨਾਲ ਕਹੂੰਗੀ ਕਿ ਸਾਨੂੰ ਭਾਰਤੀ ਚੋਣ ਦੀ ਪ੍ਰਕਿਰਿਆ ਦੀ ਇਮਾਨਦਾਰੀ ਤੇ ਨਿਰਪੱਖਤਾ ਉਤੇ ਪੂਰਾ ਭਰੋਸਾ ਹੈ ਅਤੇ ਚਾਹੇ ਕੋਈ ਵੀ ਜਿੱਤੇ ਜਾਂ ਜੋ ਵੀ ਨਤੀਜਾ ਆਵੇ, ਅਸੀਂ ਉਨ੍ਹਾਂ ਨਾਲ ਮਿਲਕੇ ਕੰਮ ਕਰਾਂਗੇ।

 

ਉਨ੍ਹਾਂ ਕਿਹਾ ਕਿ ਸਾਡੇ ਭਾਰਤ ਸਰਕਾਰ ਨਾਲ ਬਹੁਤ ਮਜ਼ਬੂਤ ਸਬੰਧ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਮੀਪਓ ਨੇ ਕਈ ਵਾਰ ਕਿਹਾ ਹੈ ਕਿ ਅਸੀਂ ਭਾਰਤ ਦੇ ਸੱਚੇ ਸਾਮਰਿਕ ਸਾਂਝੀਦਾਰ ਹਾਂ।

 

ਉਨ੍ਹਾਂ ਐਨੀ ਵੱਡੀ ਪ੍ਰਕਿਰਿਆ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਕਰਾਉਣ ਲਈ ਭਾਰਤ ਅਤੇ ਉਸਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਹੈ। ਕਿਸੇ ਨੇ ਮੈਨੂੰ ਅੱਜ ਦੱਸਿਆ ਕਿ ਭਾਰਤ ਦੀ ਚੋਣ ਪ੍ਰਕਿਰਿਆ ਮਨੁੱਖੀ ਇਤਿਹਾਸ ਵਿਚ ਸਭ ਤੋਂ ਵੱਡੀ ਲੋਕਤੰਤਰਿਕ ਪ੍ਰਕਿਰਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US says it is confident about fairness integrity of Indian Lok Sabha elections