ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਤੇ ਸਖਤ ਹੋਇਆ ਅਮਰੀਕਾ, ਕਿਹਾ ਅੱਤਵਾਦੀਆਂ ’ਤੇ ਤੁਰੰਤ ਕਰੋ ਕਾਰਵਾਈ

ਪਾਕਿ ’ਤੇ ਸਖਤ ਹੋਇਆ ਅਮਰੀਕਾ, ਕਿਹਾ ਅੱਤਵਾਦੀਆਂ ’ਤੇ ਤੁਰੰਕ ਕਰੋ ਕਾਰਵਾਈ

ਪੁਲਵਾਮਾ ਅੱਤਵਾਦੀ ਹਮਲੇ ਬਾਅਦ ਭਾਰਤ–ਅਮਰੀਕਾ ਦੀ ਪਹਿਲੀ ਆਹਮੋ–ਸਾਹਮਣੇ ਦੀ ਉਚ ਪੱਧਰੀ ਮੀਟਿੰਗ ਵਿਚ ਵਿਦੇਸ਼ ਮੰਤਰੀ ਮਾਈਕ ਪੋਮੀਪਓ ਅਤੇ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਅਤੇ ਪਾਕਿਸਤਾਨ ਵੱਲੋਂ ਆਪਣੀ ਜ਼ਮੀਨ ਉਤੇ ਸੰਚਾਲਿਤ ਹੋ ਰਹੀਆਂ ਅੱਤਵਾਦੀ ਗਤੀਵਿਧੀਆਂ ਉਤੇ ਰੋਕ ਲਗਾਉਣ ਲਈ ਅੱਤਵਾਦੀ ਸੰਗਠਨਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਉਤੇ ਸੋਮਵਾਰ ਨੂੰ ਚਰਚਾ ਕੀਤੀ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਰਾਬਰਟ ਪੈਲਾਡਿਨੋ ਨੇ ਇਹ ਜਾਣਕਾਰੀ ਦਿੱਤੀ।

 

ਵਾਸ਼ਿੰਗਟਨ ਵਿਚ ਸੋਮਵਾਰ ਸਵੇਰੇ ਮੀਟਿੰਗ ਦੌਰਾਨ ਪੋਮੀਪਓ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਅੱਤਵਾਦ ਦੇ ਖਿਲਾਫ ਲੜਾਈ ਵਿਚ ਭਾਰਤ ਦੇ ਲੋਕਾਂ ਅਤੇ ਸਰਕਾਰ ਨਾਲ ਖੜ੍ਹਾ ਹੈ। ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ ਕਿ ਪੋਮੀਪੀਓ ਨੇ ਸੀਮਾ ਪਾਰ ਅੱਤਵਾਦ ਸਬੰਧੀ ਭਾਰਤ ਦੀਆਂ ਚਿਤਾਵਾਂ ਸਬੰਧੀ ਆਪਣੀ ਸੋਚ ਪ੍ਰਗਟਾਈ ਹੈ। ਉਹ ਇਸ ਗੱਲ ’ਤੇ ਸਹਿਮਤ ਹੋਏ ਕਿ ਪਾਕਿਸਤਾਨ ਨੂੰ ਅੱਤਵਾਦੀ ਢਾਂਚੇ ਨੂੰ ਖਤਮ ਕਰਨ ਅਤੇ ਆਪਣੇ ਖੇਤਰ ਵਿਚ ਸਾਰੇ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਪਨਾਹਗਾਹ ਦੇਣ ਤੋਂ ਇਨਕਾਰ ਕਰਨ ਲਈ ਠੋਸ ਕਾਰਵਾਈ ਕਰਨ ਦੀ ਜ਼ਰੂਰਤ ਹੈ।  ਉਹ ਗੱਲ ਉਤੇ ਵੀ ਸਹਿਮ ਹੋਏ ਕਿ ਜੋ ਲੋਕ ਕਿਸੇ ਵੀ ਰੂਪ ਵਿਚ ਅੱਤਵਾਦ ਨੂੰ ਸਮਰਥਨ ਜਾਂ ਵਾਧਾਵਾ ਦਿੰਦੇ ਹਨ, ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ।

 

ਬਿਆਨ ਵਿਚ ਕਿਹਾ ਗਿਆ ਹੈ ਕਿ ਗੋਖਲੇ ਨੇ ਪੁਲਵਾਮਾ ਵਿਚ ਅੱਤਵਾਦੀ ਹਮਲੇ ਦੇ ਬਾਅਦ ਅਮਰੀਕਾ ਤੋਂ ਭਾਰਤ ਨੂੰ ਮਿਲੇ ਸਮਰਥਨ ਲਈ ਵਿਅਕਤੀਗਤ ਰੂਪ ਵਿਚ ਅਮਰੀਕੀ ਸਰਕਾਰ ਅਤੇ ਮਾਈਕ ਦੀ ਸ਼ਲਾਘਾ ਕੀਤੀ। ਦੂਤਾਵਾਸ ਨੇ ਕਿਹਾ ਕਿ ਉਨ੍ਹਾਂ ਖੇਤਰ ਵਿਚ ਹੁਣ ਦੇ ਘਟਨਾਕ੍ਰਮ ਬਾਰੇ ਵੀ ਅਮਰੀਕਾ ਦੇ ਵਿਦੇਸ਼ ਮੰਤਰੀ ਨੂੰ ਜਾਣੂ ਕਰਵਾਇਆ।

 

ਪਿਤਲੇ ਮਹੀਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਵੱਲੋਂ ਪੁਲਵਾਮਾ ਵਿਚ ਸੀਆਰਪੀਐਫ ਜਵਾਨਾਂ ਦੇ ਕਾਫਲੇ ਉਤੇ ਕੀਤੇ ਗਏ ਆਤਮਘਾਤੀ ਹਮਲੇ ਵਿਚ 45 ਤੋਂ ਜ਼ਿਆਦਾ ਭਾਰਤੀ ਸੁਰੱਖਿਆ ਬਲ ਦੇ ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਪਾਕਿਸਤਾਨ ਵਿਚ ਸਬੰਧ ਬੇਹੱਦ ਤਣਾਅਪੂਰਣ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:us says pakistan to take action against terrorist organisation