ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਲਿਬਾਨ ਨਾਲ ਅਮਰੀਕਾ 29 ਫਰਵਰੀ ਨੂੰ ਕਰੇਗਾ ਇਤਿਹਾਸਕ ਸਮਝੌਤਾ

ਅਫ਼ਗਾਨਿਸਤਾਨ 'ਚ ਹਿੰਸਾ ਨੂੰ ਘੱਟ ਕਰਨ ਲਈ ਸੰਯੁਕਤ ਰਾਜ ਅਮਰੀਕਾ ਤਾਲਿਬਾਨ ਨਾਲ ਸਮਝੌਤਾ ਕਰਨ ਦੀ ਤਿਆਰੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਅਮਰੀਕਾ 29 ਫ਼ਰਵਰੀ ਨੂੰ ਤਾਲਿਬਾਨ ਨਾਲ ਸਮਝੌਤਾ ਕਰਨ ਜਾ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
 

ਪੋਂਪੀਓ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸਮਝੌਤੇ ਦੇ ਸਫ਼ਲਤਾਪੂਰਨ ਲਾਗੂ ਹੋਣ ਨਾਲ ਅਸੀਂ ਅਮਰੀਕਾ-ਤਾਲਿਬਾਨ ਵਿਚਕਾਰ ਸਮਝੌਤੇ ਦੀ ਦਿਸ਼ਾ 'ਚ ਅੱਗੇ ਵਧਣ ਦੀ ਉਮੀਦ ਕਰਦੇ ਹਾਂ। ਉੱਧਰ ਅਫ਼ਗਾਨਿਸਤਾਨ ਦੇ ਰਾਸ਼ਟਰੀ ਸੁੱਰਖਿਆ ਪਰਿਸ਼ਦ ਦੇ ਬੁਲਾਰੇ ਜਾਵੇਦ ਫ਼ੈਸਲ ਨੇ ਕਿਹਾ ਕਿ 22 ਫਰਵਰੀ ਤੋਂ ਹਿੰਸਾ 'ਚ ਕਮੀ ਆਵੇਗੀ।
 

ਜ਼ਿਕਰਯੋਗ ਹੈ ਕਿ ਪਿਛਲੇ 18 ਸਾਲਾਂ ਤੋਂ ਅਫ਼ਗਾਨਿਸਤਾਨ 'ਚ ਸੰਘਰਸ਼ ਚੱਲ ਰਿਹਾ ਹੈ। ਅਜਿਹੇ 'ਚ ਇੰਨੇ ਸਾਲਾਂ ਤਕ ਚਲੇ ਸੰਘਰਸ਼ ਤੋਂ ਬਾਅਦ ਇਹ ਇਤਿਹਾਸਕ ਕਦਮ ਹੋਵੇਗਾ ਅਤੇ ਇਸ ਸਮਝੌਤੇ ਰਾਹੀਂ ਅੱਗੇ ਵਧਣ ਦਾ ਰਾਹ ਪੱਧਰਾ ਹੋਵੇਗਾ। ਪੋਂਪਿਓ ਨੇ ਕਿਹਾ ਕਿ ਸਮਝੌਤੇ 'ਤੇ 29 ਫਰਵਰੀ ਨੂੰ ਹਸਤਾਖਰ ਕੀਤੇ ਜਾਣਗੇ। ਸਮਝੌਤਾ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋ ਸਕਦਾ ਹੈ। ਹਾਲਾਂਕਿ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਸਮਝੌਤੇ ਤੋਂ ਬਾਅਦ ਕੀ ਅਫ਼ਗਾਨਿਸਤਾਨ ਦੇ ਹਾਲਾਤ ਸੁਧਰੇ ਹਨ ਜਾਂ ਨਹੀਂ? ਇਸ ਸਮਝੌਤੇ ਤੋਂ ਬਾਅਦ ਵੀ ਕਈ ਚੁਣੌਤੀਆਂ ਅਮਰੀਕਾ ਦੇ ਸਾਹਮਣੇ ਬਰਕਰਾਰ ਰਹਿਣਗੀਆਂ।
 

ਅਫ਼ਗਾਨਿਸਤਾਨ ਦੀ ਰਾਸ਼ਟਰੀ ਸੁੱਰਖਿਆ ਕਮੇਟੀ ਦੇ ਬੁਲਾਰੇ ਜਾਵੇਦ ਫ਼ੈਸਲ ਨੇ ਵੀ ਕਿਹਾ ਹੈ ਕਿ ਅਫ਼ਗਾਨ ਸੁਰੱਖਿਆ ਬਲਾਂ ਅਤੇ ਅਮਰੀਕਾ ਤੇ ਤਾਲਿਬਾਨ ਵਿਚਕਾਰ ਹਿੰਸਾ 'ਚ ਛੇਤੀ ਹੀ ਕਮੀ ਆਵੇਗੀ। ਉਨ੍ਹਾਂ ਨੇ ਸਨਿੱਚਰਵਾਰ 22 ਫ਼ਰਵਰੀ ਨੂੰ ਹਿੰਸਾ 'ਚ ਕਮੀ ਆਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਕਮੀ ਇੱਕ ਹਫ਼ਤੇ ਤਕ ਜਾਰੀ ਰਹੇਗੀ। ਉਨ੍ਹਾਂ ਮੰਨਿਆ ਕਿ ਹਿੰਸਾ ਦੇ ਪੂਰੀ ਤਰ੍ਹਾਂ ਖ਼ਤਮ ਹੋਣ 'ਚ ਸਮਾਂ ਲੱਗੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Secretary of State Mike Pompeo announces understanding between US and Taliban