ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸ ਤੋਂ ਹਥਿਆਰ ਖਰੀਦਣ ਲਈ ਲੱਗੀ ਪਾਬੰਦੀ ਤੋਂ ਮਿਲੇਗੀ ਛੋਟ : ਅਮਰੀਕੀ ਸੈਨੇਟ ਨੇ ਕੀਤਾ ਬਿੱਲ ਪਾਸ

ਰੂਸ ਤੋਂ ਹਥਿਆਰ ਖਰੀਦਣ ਲਈ ਲੱਗੀ ਪਾਬੰਦੀ ਤੋਂ ਮਿਲੇਗੀ ਛੋਟ

ਭਾਰਤ ਨੂੰ ਰਾਹਤ ਦੇਣ ਵਾਲੀ ਖ਼ਬਰ ਹੈ। ਬੁੱਧਵਾਰ ਨੂੰ ਅਮਰੀਕਾ ਸੈਨੇਟ ਨੇ ਰੱਖਿਆ ਖਰਚ ਨਾਲ ਜੁੜਿਆ ਬਿੱਲ ਪਾਸ ਕੀਤਾ ਹੈ। ਇਸਦੇ ਨਾਲ ਹੀ ਉਸ ਕਾਨੂੰਨ `ਚ ਸੋਧ ਵੀ ਕੀਤੀ ਗਈ ਹੈ। ਕਾਨੂੰਨ `ਚ ਸੋਧ ਕਾਰਨ ਪਾਬੰਦੀਸ਼ੁਦਾ ਦੇਸ਼ਾਂ ਨਾਲ ਵਪਾਰ ਕਰਨ ਵਾਲੇ ਦੇਸ਼ਾਂ `ਤੇ ਪਾਬੰਦੀ ਦਾ ਖਤਰਾ ਬਣਿਆ ਰਿਹਾ ਹੈ। ਉਦਹਾਰਨ ਤੌਰ `ਤੇ ਭਾਰਤ ਜੋ ਰੂਸ ਦੇ ਨਾਲ ਵੱਡੀ ਗਿਣਤੀ `ਚ ਵਪਾਰ ਕਰਦਾ ਹੈ।


ਅਮਰੀਕੀ ਸੰਸਦ `ਚ ਰਾਸ਼ਟਰੀ ਰੱਖਿਆ ਬਿੱਲ 2019 ਪਾਸ ਹੋਣ ਨਾਲ ਸੀਏਏਟੀਐਸ ਕਾਨੂੰਨ ਦੇ ਤਹਿਤ ਭਾਰਤ ਦੇ ਖਿਲਾਫ਼ ਪਾਬੰਦੀ ਲੱਗਣ ਦਾ ਡਰ ਨੂੰ ਖਤਮ ਹੋਣ ਦਾ ਰਾਹ ਖੁੱਲ੍ਹ ਗਿਆ ਹੈ। ਅਮਰੀਕਾ ਦੇ ਵਿਰੋਧੀਆਂ ਦੇ ਖਿਲਾਫ਼ ਕਾਰਵਾਈ ਕਾਨੂੰਨ (ਸੀਏਏਟੀਐਸਏ) ਦੇ ਤਹਿਤ ਉਨ੍ਹਾਂ ਦੇਸ਼ਾਂ ਦੇ ਖਿਲਾਫ਼ ਰੋਕ ਲਗਾਈ ਜਾਂਦੀ ਹੈ ਜੋ ਰੂਸ ਨਾਲ ਮਹੱਤਵਪੂਰਨ ਰੱਖਿਆ ਸਮਾਨ ਦੀ ਖਰੀਦ ਕਰਦੇ ਹਨ।


ਅਮਰੀਕੀ ਕਾਂਗਰਸ ਦੇ ਸੈਨੇਟ ਨੇ 2019 ਵਿੱਤੀ ਸਾਲ ਲਈ ਜਾਨ ਐਸ ਮੈਕਕੇਨ ਰਾਸ਼ਟਰੀ ਸੁਰੱਖਿਆ ਐਕਟ (ਐਨਟੀਏਏ) (ਰੱਖਿਆ ਬਿੱਲ) ਕੱਲ੍ਹ 10 ਵੋਟਾਂ ਦੇ ਮੁਕਾਬਲੇ 87 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਦੇ ਦਸਤਖਤਾਂ ਲਈ ਵਾਈਟ ਹਾਊਸ ਜਾਵੇਗਾ।


ਇਸ ਬਿੱਲ `ਚ ਸੀਏਏਟੀਐਸਏ ਦੀ ਧਾਰਾ 231 ਨੂੰ ਖਤਮ ਕਰਨ ਦੀ ਗੱਲ ਕਹੀ ਗਈ ਹੈ। ਵਾਈਟ ਹਾਊਸ `ਚ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰ ਰਹੇ ਜੋਸੂਆ ਵਾਈਟ ਨੇ ਪੀਟੀਆਈ ਨੂੰ ਦੱਸਿਆ ਕਿ ਸੀਏਏਟੀਐਸਏ ਦੇ ਨਵੇਂ ਸੋਧੇ ਬਿੱਲ ਨੂੰ ਕਾਨੂੰਨ ਰੂਪ ਮਿਲਣ ਬਾਅਦ ਭਾਰਤ ਦੇ ਲਈ ਰੂਸ ਤੋਂ ਐਸ-400 ਮਿਜ਼ਾਈਲ ਸੁਰੱਖਿਆ ਖਰੀਦਣਾ ਸੋਖਾ ਹੋ ਜਾਵੇਗਾ।


ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਦੀ ਭਾਸ਼ਾ ਬੇਹੱਦ ਸਖਤ ਲੱਗ ਰਹੀ ਹੈ, ਪ੍ਰੰਤੂ ਰੂਸ ਤੋਂ ਸੁਰੱਖਿਆ ਖਰੀਦ ਕਰਨ ਵਾਲੇ ਦੇਸ਼ਾਂ ਦੇ ਖਿਲਾਫ਼ ਰੋਕ ਲਗਾਉਣ ਵਾਲੇ ਉਪਬੰਧਾਂ ਨੂੰ ਬਹੁਤ ਨਰਮ ਕਰ ਦਿੱਤਾ ਗਿਆ ਹੈ। ਰੱਖਿਆ ਬਿੱਲ `ਚ ਇਕ ਉਪਬੰਧ ਕੀਤਾ ਗਿਆ ਹੈ ਕਿ ਜਿਸਦੇ ਤਹਿਤ ਅਮਰੀਕਾ ਅਤੇ ਅਮਰੀਕੀ ਰੱਖਿਆ ਸਬੰਧਾਂ ਦੇ ਲਈ ਮਹੱਤਵਪੂਰਨ ਸਾਂਝੇਦਾਰ ਨੂੰ ਰਾਸ਼ਟਰਪਤੀ ਇਕ ਪ੍ਰਮਾਣ ਪੱਤਰ ਜਾਰੀ ਕਰਕੇ ਸੀਏਏਟੀਐਸਏ ਦੇ ਤਹਿਤ ਰੋਕਾਂ ਤੋਂ ਛੋਟ ਦੇ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Senate passes bill to waive sanctions against India for buying Russian arms