ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨਾਲ ਫੌਜੀ ਸਹਿਯੋਗ ਹੋਰ ਵਧਾਉਣ ਦਾ ਇਛੁੱਕ ਹੈ ਅਮਰੀਕਾ

ਭਾਰਤ ਨਾਲ ਫੌਜੀ ਸਹਿਯੋਗ ਹੋਰ ਵਧਾਉਣ ਦਾ ਇਛੁੱਕ ਹੈ ਅਮਰੀਕਾ

ਅਮਰੀਕੀ ਸੀਨੇਟ ਨੇ ਰੱਖਿਆ ਸਹਿਯੋਗ ਨੂੰ ਵਧਾਵਾ ਦੇਣ ਲਈ ਇਕ ਕਾਨੂੰਨ ਪਾਸ ਕੀਤਾ ਹੈ, ਜਿਸ ਨਾਲ ਭਾਰਤ ਦਾ ਦਰਜਾ ਅਮਰੀਕਾ ਦੇ ਨਾਟੋ ਸਹਿਯੋਗੀਆਂ ਅਤੇ ਇਜਰਾਈਲ ਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦੇ ਬਰਾਬਰ ਹੋ ਜਾਵੇਗਾ। ਵਿੱਤੀ ਸਾਲ 2020 ਲਈ ਪਿਛਲੇ ਹਫਤੇ ਪਾਸ ਰਾਸ਼ਟਰੀ ਸੁਰੱਖਿਆ ਅਥਾਰਿਟੀ ਅਧਿਨਿਯਮ (ਐਨਡੀਏਏ) ਵਿਚ ਇਸ ਤਰ੍ਹਾਂ ਦਾ ਪ੍ਰਸਤਾਵ ਪਾਸ ਕੀਤਾ ਸੀ।

 

ਸੀਨੇਟ ਇੰਡੀਆ ਕੌਕਸ ਦੇ ਸਹਿ ਚੇਅਰਮੈਨ ਸਾਂਸਦ ਮਾਰਕ ਵਾਰਨਰ ਦੇ ਸਮਰਥਨ ਵਿਚ ਸੀਨੇਟ ਇੰਡੀਆ ਕੋਕਸ ਦੇ ਸਹਿ ਚੇਅਰਮੈਨ ਸਾਂਸਦ ਜੌਨ ਕਾਰਨਿਨ ਵੱਲੋਂ ਪੇਸ਼ ਕੀਤੇ ਗਏ ਸੋਧ ਵਿਚ ਮਨੁੱਖੀ ਮਦਦ, ਅੱਤਵਾਦ ਨਾਲ ਨਜਿੱਠਣ ਅਤੇ ਸਮੁੰਦਰੀ ਸੁਰੱਖਿਆ ਦੇ ਖੇਤਰ ਵਿਚ ਹਿੰਦ ਮਹਾਸਾਗਰ ਵਿਚ ਭਾਰਤ–ਅਮਰੀਕਾ ਰੱਖਿਆ ਸਹਿਯੋਗ ਨੂੰ ਵਧਾਵਾ ਦੇਣ ਵਰਗੇ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

 

ਪਿਛਲੇ ਹਫਤੇ ਹਾਊਸ ਇੰਡੀਆ ਕੋਕਸ ਦੇ ਸਹਿ ਚੇਅਰਮੈਨ ਬ੍ਰੈਡ ਸ਼ਰਮਨ ਨੇ ਕਾਂਗਰਸ ਸਾਂਸਦ ਜੋਏ ਵਿਲਸਨ, ਅਮੀ ਬੇਰਾ, ਟੇਡ ਯੋਹੋ, ਜ਼ਾਰਜ ਹੋਲਡਿੰਗ, ਏਡ ਕੇਸ ਅਤੇ ਰਾਜਾ ਕ੍ਰਿਸ਼ਨਮੂਰਤੀ ਨਾਲ ਅਜਿਹਾ ਹੀ ਕਾਨੂੰਨ ਪ੍ਰਸਤਾਵ ‘ਹਾਊਸ ਐਫਵਾਈ 2020’ ਐਨਡੀਏਏ ਪੇਸ਼ ਕੀਤਾ ਸੀ, ਜਿਸ ਨਾਲ ਭਾਰਤ–ਅਮਰੀਕਾ ਸਬੰਧਾਂ ਨੂੰ ਹੋਰ ਵਧਾਵਾ ਮਿਲੇਗਾ।

 

ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ (ਪ੍ਰਤੀਨਿੱਧ ਸਭਾ ਤੇ ਸੀਨੇਟ) ਵੱਲੋਂ ਇਸ ਨੂੰ ਪਾਸ ਕੀਤੇ ਜਾਣ ਦੇ ਬਾਅਦ ਇਹ ਬਿੱਲ ਦਸਤਖਤਾਂ ਨਾਲ ਕਾਨੂੰਨ ਬਣ ਜਾਵੇਗਾ। ਸਦਨ ਵੱਲੋਂ ਐਨਡੀਏਏ ਦੇ ਇਸ ਸੰਸਕਰਨ ਨੂੰ ਜੁਲਾਈ ਵਿਚ ਕਿਸੇ ਸਮੇਂ ਪੇਸ਼ ਕਰਨ ਦੀ ਸੰਭਵਨਾ ਹੈ ਕਿਉਂਕਿ ਅਗਸਤ ਵਿਚ ਇਕ ਮਹੀਨੇ ਦੀ ਛੁੱਟੀ ਲਈ 29 ਜੁਲਾਈ ਨੂੰ ਸਦਨ ਮੁਲਤਵੀ ਕਰ ਦਿੱਤਾ ਜਾਵੇਗਾ। ਭਾਰਤ–ਅਮਰੀਕਾ ਸਾਮਰਿਕ ਭਾਗੀਦਾਰੀ ਨੂੰ ਵਧਾਵਾ ਦੇਣ ਲਈ ਹਿੰਦੂ ਅਮਰੀਕਨ ਫਾਉਡੇਸ਼ਨ ਨੇ ਇਕ ਬਿਆਨ ਵਿਚ ਸੀਨੇਟਰ ਕਾਰਨਿਨ ਅਤੇ ਵਾਰਨਰ ਦੀ ਪ੍ਰਸ਼ੰਸਾ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Senate passes legislative provision to give India NATO ally like status increasing defence cooperation