ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ `ਚ ਹਾਫਿ਼ਜ਼ ਸਈਦ ਸਰੇਆਮ ਘੁੰਮ ਰਿਹਾ, ਭਾਰਤ ਵਾਂਗ ਅਮਰੀਕਾ ਚਿੰਤਤ

ਪਾਕਿ `ਚ ਹਾਫਿ਼ਜ਼ ਸਈਦ ਸਰੇਆਮ ਘੁੰਮ ਰਿਹਾ, ਭਾਰਤ ਵਾਂਗ ਅਮਰੀਕਾ ਚਿੰਤਤ

ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਅਮਰੀਕਾ ਵੀ ਭਾਰਤ ਵਾਂਗ ਇਸ ਗੱਲ ਨੂੰ ਲੈ ਕੇ ਫਿ਼ਕਰਮੰਦ ਹੈ ਕਿ ਪਾਕਿਸਤਾਨ `ਚ ਮੁੰਬਈ (26/11) ਹਮਲੇ ਦੇ ਮੁੱਖ ਸਾਜਿ਼ਸ਼ਘਾੜੇ ਹਾਫਿ਼ਜ਼ ਸਈਦ ਨੂੰ ਸ਼ਰੇਆਮ ਘੁੰਮਣ ਦਿੱਤਾ ਜਾ ਰਿਹਾ ਹੈ ਤੇ ਕੋਈ ਸਰਕਾਰ ਉਸ ਖਿ਼ਲਾਫ਼ ਕੋਈ ਕਦਮ ਨਹੀਂ ਚੁੱਕਦੀ। ਚੇਤੇ ਰਹੇ ਕਿ ਅਮਰੀਕਾ ਨੇ ਉਸ ਦੀ ਅੱਤਵਾਦੀ ਗਤੀਵਿਧੀਆਂ ਵਿੱਚ ਕਥਿਤ ਭੂਮਿਕਾ ਨੂੰ ਵੇਖਦਿਆਂ ਉਸ ਦੇ ਸਿਰ `ਤੇ ਇਨਾਮ ਰੱਖਿਆ ਹੋਇਆ ਹੈ।


ਅਮਰੀਕੀ ਅਧਿਕਾਰੀ ਦਾ ਇਹ ਬਿਆਨ ਉਸ ਵੇਲੇ ਆਇਆ ਹੈ, ਜਦੋਂ ਇੱਕ ਦਿਨ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਨਵੇਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕਰ ਕੇ ਖੇਤਰੀ ਸ਼ਾਂਤੀ ਤੇ ਸਥਾਈਤਵ ਲਈ ਖ਼ਤਰਾ ਬਣੇ ਅੱਤਵਾਦੀਆਂ ਵਿਰੁੱਧ ਨਿਰੰਤਰ ਤੇ ਫ਼ੈਸਲਾਕੁੰਨ ਕਦਮ ਚੁੱਕਣ ਲਈ ਕਿਹਾ ਹੈ।


ਪੌਂਪੀਓ ਨਾਲ ਯਾਤਰਾ ਕਰ ਰਹੇ ਅਧਿਕਾਰੀ ਨੇ ਨਵੀਂ ਦਿੱਲੀ `ਚ ਕਿਹਾ ਕਿ ਅਸੀਂ ਅੱਤਵਾਦ ਵਿਰੁੱਧ ਗੱਲਬਾਤ ਲਈ ਪਿਛਲੇ ਵਰ੍ਹੇ ਭਾਰਤ ਨਾਲ ਬਹੁਤ ਨੇੜੇ ਹੋ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਵਿਰੋਧ ਯਕੀਨੀ ਤੌਰ `ਤੇ ਭਾਰਤ ਨਾਲ ਸਾਂਝੇ ਹਿਤਾਂ ਦਾ ਮੁੱਦਾ ਹੈ। ਅਧਿਕਾਰੀ ਨੇ ਕਿਹਾ ਕਿ ਮੁੰਬਈ ਹਮਲੇ ਦੇ ਹੁਣ 10 ਸਾਲ ਮੁਕੰਮਲ ਹੋਣ ਵਾਲੇ ਹਨ। ਅਸੀਂ ਵੀ ਭਾਰਤ ਵਾਂਗ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ ਕਿ ਪਾਕਿਸਤਾਨ ਮੁੰਬਈ ਹਮਲੇ ਦੇ ਮਾਸਟਰ-ਮਾਈਂਡ ਹਾਫਿ਼ਜ਼ ਸਈਦ ਨੂੰ ਸ਼ਰੇਆਮ ਘੁੰਮਣ ਦੇ ਰਿਹਾ ਹੈ, ਜਦ ਕਿ ਅੱਤਵਾਦੀ ਗਤੀਵਿਧੀਆਂ `ਚ ਉਸ ਦੀ ਭੂਮਿਕਾ ਨੂੰ ਵੇਖਦਿਆਂ ਉਸ `ਤੇ ਇਨਾਮ ਹੈ।


ਪਾਕਿਸਤਾਨ `ਚ ਅੱਤਵਾਦੀਆਂ ਦੀ ਮੌਜੁਦਗੀ ਬਾਰੇ ਪੁੱਛੇ ਜਾਣ `ਤੇ ਉਨ੍ਹਾਂ ਕਿਹਾ ਕਿ ਅਮਰੀਕਾ, ਸਰਹੱਦ ਪਾਰ ਤੋਂ ਘੁਸਪੈਠ ਤੇ ਹਿੰਸਾ ਦੇ ਮੁੱਦੇ ਨੂੰ ਲੈ ਕੇ ਭਾਰਤ ਵਾਂਗ ਹੀ ਫਿ਼ਕਰਮੰਦ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅੱਤਵਾਦ ਵਿਰੋਧੀ ਸਹਿਯੋਗ ਬਾਰੇ ਗੱਲਬਾਤ ਹੋਵੇਗੀ ਤੇ ਸਰਹੱਦ ਪਾਰ ਤੋਂ ਘੁਸਪੈਠ ਅਤੇ ਹਿੰਸਾ ਦੇ ਮਾਮਲੇ ਨੂੰ ਲੈ ਕੇ ਭਾਰਤ ਵਾਂਗ ਹੀ ਚਿੰਤਤ ਹੈ। ਅਧਿਕਾਰੀ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਬੰਧਾਂ ਦੀ ਗੱਲ ਕਰੀਏ, ਤਾਂ ਅਸੀਂ ਇੱਕ-ਦੂਜੇ ਨਾਲ ਗੱਲਬਾਤ ਕਰਨ ਦੇ ਦੋਵੇਂ ਦੇਸ਼ਾਂ ਦੇ ਜਤਨਾਂ ਦਾ ਸੁਆਗਤ ਕਰਦੇ ਹਾਂ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US shares Indian concern over Hafiz Sayeed