ਅਗਲੀ ਕਹਾਣੀ

ਅਮਰੀਕੀ ‘ਸ਼ਟਡਾਊਨ` ਸ਼ੁਰੂ, 7.8 ਲੱਖ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖ਼ਾਹ

ਅਮਰੀਕੀ ‘ਸ਼ਟਡਾਊਨ` ਸ਼ੁਰੂ, 7.8 ਲੱਖ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖ਼ਾਹ

ਅਮਰੀਕੀ ਸਰਕਾਰ ਦਾ ਅੰਸ਼ਕ ‘ਸ਼ਟਡਾਊਨ` ਸਨਿੱਚਰਵਾਰ ਵੱਡੇ ਤੜਕੇ ਸ਼ੁਰੂ ਹੋ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ ਨੂੰ ਲੈ ਕੇ ਸੰਸਦ `ਚ ਇਸ ਵੇਲੇ ਸਿਆਸੀ ਘਮਸਾਨ ਚੱਲ ਰਿਹਾ ਹੈ ਤੇ ‘ਸ਼ਟਡਾਊਨ` ਦੀ ਨੌਬਤ ਵੀ ਇਸੇ ਕਰਕੇ ਆਈ ਹੈ। ਸ੍ਰੀ ਟਰੰਪ ਦੀ ਮੰਗ ਹੈ ਕਿ ਉਹ ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਸਰਹੱਦ `ਤੇ ਕੰਧ ਦੀ ਉਸਾਰੀ ਕਰਨੀ ਚਾਹੁੰਦੇ ਹਨ; ਜਿਸ ਲਈ ਉਨ੍ਹਾਂ ਨੂੰ 5 ਅਰਬ ਡਾਲਰ ਚਾਹੀਦੇ ਹਨ।


ਸ਼ੁੱਕਰਵਾਰ ਨੂੰ ਬਜਟ `ਤੇ ਕੋਈ ਸਮਝੌਤਾ ਨਹੀਂ ਹੋ ਸਕਿਆ ਸੀ। ਸੰਸਦ ਦੇ ਆਗੂ ਤੇ ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਇਸ ਵੀਕਐਂਡ ਦੌਰਾਨ ਵੀ ਗੱਲਬਾਤ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ-ਪਹਿਲਾਂ ‘ਸ਼ਟਡਾਊਨ` ਦਾ ਰੇੜਕਾ ਖ਼ਤਮ ਕਰ ਦਿੱਤਾ ਜਾਵੇ। ਇਸ ‘ਸ਼ਟਡਾਊਨ` ਕਾਰਨ ਚਾਰ ਲੱਖ ਤੋਂ ਵੱਧ ਕੇਂਦਰੀ ਮੁਲਾਜ਼ਮਾਂ ਨੂੰ ਬਿਨਾ ਤਨਖ਼ਾਹ ਦੇ ਕੰਮ ਕਰਨਾ ਹੋਵੇਗਾ। ਬਾਕੀ ਦੇ 3.80 ਲੱਖ ਮੁਲਾਜ਼ਮਾਂ ਨੂੰ ਅਸਥਾਈ ਛੁੱਟੀ `ਤੇ ਭੇਜ ਦਿੱਤਾ ਜਾਵੇਗਾ।


ਡੈਮੋਕ੍ਰੈਟਿਕ ਅਤੇ ਰੀਪਬਲਿਕਨ ਸੈਨੇਟਰਜ਼ ਚਾਹੁੰਦੇ ਸਨ ਕਿ ਫ਼ੰਡਾਂ ਵਿੱਚ ਕੁਝ ਕਟੌਤੀਆਂ ਕੀਤੀਆਂ ਜਾਣ ਪਰ ਟਰੰਪ ਨਹੀਂ ਮੰਨੇ ਕਿਉਂਕਿ ਬਜਟ ਵਿੱਚ ਸਰਹੱਦੀ ਕੰਧ ਦੇ 5 ਅਰਬ ਡਾਲਰ ਸ਼ਾਮਲ ਨਹੀਂ ਕੀਤੇ ਜਾ ਰਹੇ ਸਨ।


ਅਮਰੀਕੀ ਸੰਸਦ ਦੇ ਪ੍ਰਤੀਨਿਧ ਸਦਨ, ਜਿੱਥੇ ਰੀਪਬਲਿਕਨਾਂ ਕੋਲ ਸਿਰਫ਼ ਆਉਂਦੀ 3 ਜਨਵਰੀ ਤੱਕ ਬਹੁ-ਗਿਣਤੀ ਹੈ ਤੇ ਜਦੋਂ ਨਵੇਂ ਚੁਣੇ ਸੰਸਦ ਮੈਂਬਰ ਆ ਜਾਣਗੇ, ਤਦ ਉਹ ਘੱਟ-ਗਿਣਤੀ `ਚ ਰਹਿ ਜਾਣਗੇ।


ਸ੍ਰੀ ਟਰੰਪ ਨੇ ‘ਸ਼ਟਡਾਊਨ` ਲਈ ਸਾਰਾ ਦੋਸ਼ ਡੈਮੋਕ੍ਰੈਟਸ `ਤੇ ਲਾਉਣ ਦਾ ਜਤਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ‘ਸ਼ਟਡਾਊਨ` ਕਰਵਾ ਕੇ ਹੀ ਮਾਣ ਮਹਿਸੂਸ ਹੋਵੇਗਾ ਕਿਉਂਕਿ ਸਰਹੱਦੀ ਕੰਧ ਦੇ ਫ਼ੰਡ ਤਾਂ ਜ਼ਰੂਰ ਚਾਹੀਦੇ ਹੋਣਗੇ।


ਉੱਧਰ ਡੈਮੋਕ੍ਰੈਟ ਆਗੂ ਸ੍ਰੀ ਟਰੰਪ `ਤੇ ਦੋਸ਼ ਲਾ ਰਹੇ ਹਨ ਕਿ ਕ੍ਰਿਸਮਸ ਦੇ ਤਿਉਹਾਰ ਤੋਂ ਪਹਿਲਾਂ ‘ਸ਼ਟਡਾਊਨ` ਕਰਵਾ ਕੇ ਰਾਸ਼ਟਰਪਤੀ ਨੇ ਠੀਕ ਨਹੀਂ ਕੀਤਾ।


ਮਾਹਿਰਾਂ ਦਾ ਮੰਨਣਾ ਹੈ ਕਿ ‘ਸ਼ਟਡਾਊਨ` ਦੀ ਹਾਲਤ ਆਉਂਦੀ 3 ਜਨਵਰੀ ਤੱਕ ਰਹਿ ਸਕਦੀ ਕਿਉਂਕਿ ਨਵੀਂ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਹੀ ਇਹ ਰੇੜਕਾ ਹੱਲ ਹੋ ਸਕਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US shutdown begins 780000 employees be without pay