ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ : ਭਾਰਤੀ ਮੂਲ ਦੇ ਸਿੱਖ ਟੈਕਸੀ ਚਾਲਕ 'ਤੇ ਨਸਲੀ ਹਮਲਾ

ਅਮਰੀਕਾ ਦੇ ਸੂਬੇ ਕੈਲੇਫੋਰਨੀਆ 'ਚ ਭਾਰਤੀ ਮੂਲ ਦੇ ਇੱਕ ਸਿੱਖ ਟੈਕਸੀ ਡਰਾਈਵਰ ਨਾਲ ਨਸਲੀ ਦੁਰਵਿਵਹਾਰ ਅਤੇ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਕੰਮ ਖਤਮ ਕਰਨ ਤੋਂ ਬਾਅਦ ਆਪਣੇ ਘਰ ਦੇ ਸਾਹਮਣੇ ਕੈਬ ਪਾਰਕ ਕਰ ਰਿਹਾ ਸੀ। ਉਸ ਦੀ ਬੇਟੀ ਨੇ ਪਹਿਰਾਵੇ ਕਾਰਨ ਹਮਲਾ ਕੀਤੇ ਜਾਣ ਦਾ ਦੋਸ਼ ਲਗਾਇਆ ਹੈ।
 

'ਐਸਐਫਗੇਟ ਡਾਟ ਕਾਮ' ਮੁਤਾਬਿਕ ਬਲਜੀਤ ਸਿੰਘ ਸਿੱਧੂ (57) ਉਬਰ ਕੈਬ ਚਾਲਕ ਹੈ। ਉਹ ਐਤਵਾਰ ਨੂੰ ਕੰਮ ਖਤਮ ਕਰਨ ਤੋਂ ਬਾਅਦ ਕੈਲੇਫੋਰਨੀਆ ਦੇ ਰਿਚਮੰਡ ਸਥਿਤ ਆਪਣੇ ਘਰ ਦੇ ਬਾਹਰ ਕੈਬ ਪਾਰਕ ਕਰ ਰਹੇ ਸਨ। ਉਦੋਂ ਉਨ੍ਹਾਂ ਦੀ ਕੈਬ ਕੋਲ ਆ ਕੇ ਇੱਕ ਵਿਅਕਤੀ ਨੇ ਲਾਈਟਰ ਮੰਗਿਆ। ਸਿੱਧੂ ਦੇ ਇਨਕਾਰ ਕਰਨ 'ਤੇ ਉਹ ਚਲਾ ਗਿਆ। 
 

ਕੇਟੀਵੀਯੂ ਟੀਵੀ ਚੈਨਲ ਨੂੰ ਸਿੱਧੂ ਨੇ ਦੱਸਿਆ, "ਦੁਬਾਰਾ ਵਾਪਸ ਆਉਣ 'ਤੇ ਉਸ ਨੇ ਕਿਹਾ ਕਿ ਉਸ ਕੋਲ 5 ਡਾਲਰ ਹਨ ਅਤੇ ਉਹ ਟੈਕਸ ਤੋਂ ਕਿਤੇ ਜਾਣਾ ਚਾਹੁੰਦਾ ਹੈ। ਮੈਨੂੰ ਇਹ ਗੱਲ ਸ਼ੱਕੀ ਲੱਗੀ ਅਤੇ ਮੈਂ ਕਿਹਾ ਕਿ ਸ਼ਿਫਟ ਖਤਮ ਹੋ ਚੁੱਕੀ ਹੈ। ਇਹ ਸੁਣ ਕੇ ਉਹ ਚਲਾ ਗਿਆ ਅਤੇ ਥੋੜੀ ਹੀ ਦੇਰ 'ਚ ਵਾਪਸ ਆ ਕੇ ਲੋਹੇ ਦੇ ਸਰੀਏ ਨਾਲ ਸਿਰ 'ਤੇ ਹਮਲਾ ਕਰ ਦਿੱਤਾ। ਉਸ ਨੇ ਮੇਰਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ।"
 

ਸਿੱਧੂ ਦੀ ਬੇਟੀ ਨੇ ਕਿਹਾ, "ਉਨ੍ਹਾਂ ਦੀ ਪੱਗ ਉੱਤਰ ਗਈ ਸੀ ਅਤੇ ਪੂਰਾ ਚਿਹਰਾ ਖੂਨ ਨਾਲ ਲਿਬੜ ਗਿਆ ਸੀ। ਇਹ ਕਾਫੀ ਭਿਆਨਕ ਸੀ। ਮੇਰੇ ਪਿਤਾ 'ਤੇ ਸਿਰਫ ਉਨ੍ਹਾਂ ਦੇ ਪਹਿਰਾਵੇ ਕਾਰਨ ਹਮਲਾ ਕੀਤਾ ਗਿਆ ਹੈ।"
 

ਜ਼ਿਕਰਯੋਗ ਹੈ ਕਿ ਬੀਤੀ 5 ਦਸੰਬਰ ਨੂੰ ਵੀ ਵਾਸ਼ਿੰਗਟਨ 'ਚ ਇੱਕ ਭਾਰਤੀ ਸਿੱਖ ਟੈਕਸੀ ਚਾਲਕ 'ਤੇ ਹਮਲਾ ਕੀਤਾ ਗਿਆ ਸੀ। ਇਹ ਹਮਲਾ ਵੀ ਨਫਰਤ ਦੀ ਭਾਵਨਾ ਨਾਲ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Sikh Taxi Driver Brutally Assaulted in California