ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2 VIDEOS: ਅਮਰੀਕੀ ਸਿੱਖ ਮਿਲੇ PM ਮੋਦੀ ਨੂੰ, ਕਿਹਾ ’84 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਦਿਵਾਓ

ਅਮਰੀਕੀ ਸਿੱਖ ਮਿਲੇ PM ਮੋਦੀ ਨੂੰ, ਕਿਹਾ ’84 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਨਿਆਂ ਦਿਵਾਓ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਵਾਰ ਕੁਝ ਲੰਮੇਰੀ ਵਿਦੇਸ਼ ਯਾਤਰਾ ਲਈ ਅਮਰੀਕਾ (US) ’ਚ ਹਨ। ਇੱਥੇ ਉਨ੍ਹਾਂ ਅੱਜ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ’ਚ ‘ਹਾਓਡੀ ਮੋਦੀ’ ਰੈਲੀ ਵਿੱਚ ਭਾਗ ਲੈਣਾ ਹੈ, ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਪੁੱਜਣਗੇ। ਇਸ ਰੈਲੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਡਾਢਾ ਉਤਸਾਹ ਹੈ।

 

 

ਕੱਲ੍ਹ ਸਨਿੱਚਰਵਾਰ ਦੇਰ ਸ਼ਾਮੀਂ ਕੈਲੀਫ਼ੋਰਨੀਆ ਤੇ ਅਮਰੀਕਾ ਦੇ ਕੁਝ ਹੋਰ ਹਿੱਸਿਆਂ ਤੋਂ ਆਏ ਸਿੱਖਾਂ ਨੇ ਪ੍ਰਧਾਨ ਮੰਤਰੀ (PM) ਸ੍ਰੀ ਨਰਿੰਦਰ ਮੋਦੀ ਨੂੰ ਮੈਮੋਰੈਂਡਮ ਦੇ ਕੇ ਬੇਨਤੀ ਕੀਤੀ ਕਿ ਉਹ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ। ਉਨ੍ਹਾਂ ਇਹ ਮੰਗਾਂ ਵੀ ਕੀਤੀਆਂ ਕਿ ਦਿੱਲੀ ਦੇ ਹਵਾਈ ਅੱਡੇ ਨੂੰ ‘ਗੁਰੂ ਨਾਨਕ ਕੌਮਾਂਤਰੀ ਹਵਾਈ ਅੱਡਾ’ ਦਾ ਨਾਂਅ ਦਿੱਤਾ ਜਾਵੇ, ਭਾਰਤੀ ਸੰਵਿਧਾਨ ਦੀ ਧਾਰਾ 25 ਅਤੇ ਅਨੰਦ ਵਿਆਹ ਕਾਨੂੰਨ ਲਾਗੂ ਕੀਤੇ ਜਾਣ।

 

 

 

ਮੈਮੋਰੈਂਡਮ ਵਿੱਚ ਇਹ ਮੰਗ ਵੀ ਕੀਤੀ ਗਈ ਹੈ ਕਿ 1980ਵਿਆਂ ਤੇ 90ਵਿਆਂ ਦੌਰਾਨ ਜਿਹੜੇ ਸਿੱਖਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਸਿਆਸੀ ਪਨਾਹ ਲਈ ਸੀ; ਉਨ੍ਹਾਂ ਦੇ ਭਾਰਤੀ ਵੀਜ਼ਾ ਤੇ ਪਾਸਪੋਰਟ ਤੁਰੰਤ ਨਵਿਆਏ ਜਾਣ।

 

 

ਇਸ ਤੋਂ ਪਹਿਲਾਂ ਅੱਜ ਸਿੱਖਾਂ ਦਾ ਇੱਕ ਵਫ਼ਦ ਹਿਊਸਟਨ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲਿਆ। ਸਭ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਪਿੱਛੇ ਜਿਹੇ ਲਏ ਗਏ ਕੁਝ ਫ਼ੈਸਲਿਆਂ ਦੇ ਮਾਮਲੇ ’ਤੇ ਸ੍ਰੀ ਮੋਦੀ ਨੂੰ ਵਧਾਈਆਂ ਦਿੱਤੀਆਂ ਗਈਆਂ।

 

 

 

ਉਸ ਤੋਂ ਵੀ ਪਹਿਲਾਂ ਸ੍ਰੀ ਮੋਦੀ ਦਾ ਹਿਊਸਟਨ ’ਚ ਪੁੱਜਣ ਉੱਤੇ ਨਿੱਘਾ ਸੁਆਗਤ ਕੀਤਾ ਗਿਆ। ਹਵਾਈ ਅੱਡੇ ਤੋਂ ਲੈ ਕੇ ਸ੍ਰੀ ਮੋਦੀ ਦੇ ਠਹਿਰਨ ਵਾਲੀ ਥਾਂ ਤੱਕ ਕਈ ਸਥਾਨਾਂ ਉੱਤੇ ਐੱਨਆਰਆਈਜ਼ ਤੇ ਭਾਰਤੀ ਮੂਲ ਦੇ ਲੋਕ ਸੜਕਾਂ ਉੱਤੇ ਉਨ੍ਹਾਂ ਦਾ ਸੁਆਗਤ ਕਰਨ ਲਈ ਖਲੋਤੇ ਵੇਖੇ ਗਏ।

PM ਨਰਿੰਦਰ ਮੋਦੀ ਦਾ ਹਿਊਸਟਨ 'ਚ ਹੋਇਆ ਨਿੱਘਾ ਸੁਆਗਤ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Sikhs meet PM Modi asked justice for victims of 1984 Sikh Genocide