ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5–ਇੰਚ ਦੇ ਅੰਗੂਠੇ ਵਾਲਾ ਅਮਰੀਕੀ ਵਿਦਿਆਰਥੀ ਹੋ ਗਿਆ ਵਿਸ਼ਵ–ਪ੍ਰਸਿੱਧ

5–ਇੰਚ ਦੇ ਅੰਗੂਠੇ ਵਾਲਾ ਅਮਰੀਕੀ ਵਿਦਿਆਰਥੀ ਹੋ ਗਿਆ ਵਿਸ਼ਵ–ਪ੍ਰਸਿੱਧ

ਅਮਰੀਕੀ ਸੂਬੇ ਮਾਸਾਸ਼ੂਸੈਟਸ ਦੇ ਸ਼ਹਿਰ ਵੈਸਟਪੋਰਟ ਦਾ ਇੱਕ ਵਿਦਿਆਰਥੀ ਜੇਕਬ ਪਿਨਾ ਅੱਜ–ਕੱਲ੍ਹ ਦੁਨੀਆ ਭਰ ਵਿੱਚ ਬੜੀ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਉਸ ਦੀ ਇਸ ਮਸ਼ਹੂਰੀ ਦਾ ਇੱਕ ਬਹੁਤ ਖ਼ਾਸ ਕਾਰਨ ਹੈ ਉਸ ਦਾ ਅੰਗੂਠਾ – ਜੋ ਪੰਜ ਇੰਚ ਲੰਮਾ ਹੈ। ਆਮ ਤੌਰ ਉੱਤੇ ਇੱਕ ਵਿਅਕਤੀ ਦਾ ਅੰਗੂਠਾ ਦੋ ਤੋਂ ਢਾਈ ਇੰਚ ਦਾ ਹੁੰਦਾ ਹੈ ਪਰ ਇਸ ਵਿਦਿਆਰਥੀ ਦਾ ਅੰਗੂਠਾ ਦੁੱਗਣਾ ਲੰਮਾ ਹੈ।

 

 

ਜੇਕਬ ਪਿਨਾ ਦੀਆਂ ਬਹੁਤ ਸਾਰੀਆਂ ਵਿਡੀਓਜ਼ ਅੱਜ–ਕੱਲ੍ਹ ਵਾਇਰਲ ਹੋ ਰਹੀਆਂ ਹਨ। ਉਹ ਵਿਡੀਓਜ਼ ਵਿੱਚ ਦੱਸਦਾ ਹੈ ਕਿ ਉਸ ਦਾ ਅੰਗੂਠਾ ਕੋਈ ਬਨਾਵਟੀ ਨਹੀਂ ਹੈ, ਅਸਲੀ ਹੈ ਤੇ ਇਹ ਅੰਗੂਠਾ ਅੱਜ–ਕੱਲ੍ਹ ਵਾਇਰਲ ਹੋ ਚੁੱਕਾ ਹੈ।

 

 

ਜੇਕਬ ਪਿਨਾ ਆਖਦਾ ਹੈ ਕਿ ਉਹ ਕਦੇ ਵੀ ‘ਥੰਬ–ਬੈਟਲ’ (ਅੰਗੂਠੇ ਦੀ ਜੰਗ) ਨਹੀਂ ਹਾਰਿਆ। ਉਸ ਦੀ ਇੱਕ ਵਿਡੀਓ ਨੂੰ 21 ਲੱਖ ਲਾਈਕ ਮਿਲੇ ਹੋਏ ਹਨ ਤੇ ਉਸ ਉੱਤੇ 37,000 ਤੋਂ ਵੀ ਵੱਧ ਕਮੈਂਟ ਹਨ ਤੇ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

5–ਇੰਚ ਦੇ ਅੰਗੂਠੇ ਵਾਲਾ ਅਮਰੀਕੀ ਵਿਦਿਆਰਥੀ ਹੋ ਗਿਆ ਵਿਸ਼ਵ–ਪ੍ਰਸਿੱਧ

 

ਇਕੱਲੇ ਟਿਕ–ਟੌਕ ਉੱਤੇ ਜੇਕਬ ਪਿਨਾ ਦੇ ਡੇਢ ਲੱਖ ਤੋਂ ਵੀ ਵੱਧ ਪ੍ਰਸ਼ੰਸਕ ਹਨ। ਉਹ ਅਕਸਰ ਆਪਣੇ ਅੰਗੂਠੇ ਦੀਆਂ ਵਿਡੀਓਜ਼ ਪੋਸਟ ਕਰਦਾ ਰਹਿੰਦਾ ਹੈ ਤੇ ਹਰ ਵਾਰ ਅਨੇਕ ਨਵੇਂ ਲੋਕ ਉਸ ਦਾ ਅੰਗੂਠਾ ਵੇਖ ਕੇ ਬਹੁਤ ਹੈਰਾਨ ਹੁੰਦੇ ਹਨ।

 

 

ਕਈ ਲੋਕ ਤਾਂ ਟਿੱਪਣੀਆਂ ਕਰਦੇ ਹੋਏ ਇਹ ਵੀ ਆਖਦੇ ਹਨ ਕਿ ਕਿਤੇ ਉਹ ਆਪਣੇ ਅੰਗੂਠੇ ਦੇ ਸਾਹਮਣੇ ਕੋਈ ਫ਼ਿਲਟਰ ਤਾਂ ਨਹੀਂ ਲਾਉਂਦਾ ਪਰ ਇਹ ਸਭ ਅਸਲੀ ਹੈ।

 

 

20 ਸਾਲਾ ਜੇਕਬ ਪਿਨਾ ਖ਼ੁਦ ਆਖਦਾ ਹੈ ਕਿ ਉਸ ਦਾ ਅੰਗੂਠਾ ਇੱਕ ਤਲਵਾਰ ਹੈ। ‘ਡੇਲੀ ਮੇਲ’ ਮੁਤਾਬਕ ਜਦੋਂ ਵੀ ਕੋਈ ਵਿਅਕਤੀ ਉਸ ਨੂੰ ਆਹਮੋ–ਸਾਹਮਣੇ ਮਿਲਦਾ ਹੈ, ਤਾਂ ਉਹ ਆਪਣੇ ਅੰਗੂਠੇ ਨਾਲ ਉਸ ਦਾ ਅੰਗੂਠਾ ਜ਼ਰੂਰ ਮਿਲਾ ਕੇ ਵੇਖਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Student with 5-inch long Thumb has gone popular throughout the world