ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਮਜ਼ਾਨ ਦੇ ਪਹਿਲੇ ਦਿਨ ਲਈ ਅਮਰੀਕਾ-ਤਾਲਿਬਾਨ ਵਿਚਕਾਰ ‘ਸ਼ਾਂਤੀ ਵਾਰਤਾ’ ਉੱਤੇ ਰੋਕ 


ਅਫ਼ਗ਼ਾਨਿਸਤਾਨ ਵਿੱਚ ਰਮਜ਼ਾਨ ਨੇ ਪਹਿਲੇ ਦਿਨ ਲਈ ਸੋਮਵਾਰ ਨੂੰ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਗੱਲਬਾਤ ਨੂੰ ਰੋਕ ਦਿੱਤਾ ਗਿਆ ਜੋ ਮੰਗਲਵਾਰ ਨੂੰ ਮੁੜ ਤੋਂ ਸ਼ੁਰੂ ਹੋਵੇਗੀ। 

 

ਅਫ਼ਗ਼ਾਨਿਸਤਾਨ ਤੋਂ ਵਿਦੇਸ਼ੀ ਬਲਾਂ ਦੇ ਜਾਣ ਨਾਲ ਸੰਭਾਵਤ ਸਮੇਂ ਦੇ ਮੁੱਦੇ ਉੱਤੇ ਦੋਹਾਂ ਪੱਖਾਂ ਵਿਚਕਾਰ ਖਿੱਚੋਤਾਣ ਬਣੀ ਹੋਈ ਹੈ। ਅਫ਼ਗ਼ਾਨਿਸਤਾਨ ਵਿੱਚ ਰਮਜ਼ਾਨ ਦੀ ਸ਼ੁਰੂਆਤ ਸੋਮਵਾਰ ਨੂੰ ਹੋਈ।


ਦੋਹਾ ਵਿੱਚ ਹੋ ਰਹੀ 6ਵੇਂ ਗੇੜ ਦੀ ਇਹ ਗੱਲਬਾਤ ਅਮਰੀਕਾ ਦੇ ਸਭ ਤੋਂ ਲੰਬੇ ਯੁੱਧ ਨੂੰ ਖ਼ਤਮ ਕਰਨ ਲਈ ਕੇਂਦਿਰਤ ਹੈ। ਤਾਲਿਬਾਨ ਦੇ ਰਾਜਨੀਤਿਕ ਬੁਲਾਰੇ ਸੁਬੈਲ ਸ਼ਾਹੀਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਪਵਿੱਤਰ ਰਮਜ਼ਾਨ ਨੇ ਪਹਿਲੇ ਦਿਨ ਲਈ ਗੱਲਬਾਤ ਨੂੰ ਰੋਕ ਦਿੱਤਾ ਹੈ ਅਤੇ ਇਹ ਮੰਗਲਵਾਰ ਨੂੰ ਮੁੜ ਸ਼ੁਰੂ ਹੋਵੇਗੀ। 

 

ਦੋਹਾ ਵਿੱਚ ਸੈਂਟਰ ਫ਼ਾਰ ਸਟੱਡੀਜ਼ ਦੇ ਨਿਰਦੇਸ਼ਕ ਸੁਲਤਾਨ ਬਰਕਤ ਨੇ ਵੀ ਕਿਹਾ ਕਿ ਗੱਲਬਾਤ ਮੰਗਲਵਾਰ ਨੂੰ ਮੁੜ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਨੇ ਚੰਗੀ ਪ੍ਰਗਤੀ ਕੀਤੀ ਹੈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Taliban peace talks paused for first day of Ramadan