ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਨੂੰ ਲੈ ਕੇ ਪਾਕਿ ’ਤੇ ਸਖਤ ਹੋਇਆ ਅਮਰੀਕਾ

ਅੱਤਵਾਦ ਨੂੰ ਲੈ ਕੇ ਪਾਕਿ ’ਤੇ ਸਖਤ ਹੋਇਆ ਅਮਰੀਕਾ

ਐਲਓਸੀ ਤੋਂ ਪਾਰ ਭਾਰਤੀ ਹਵਾਈ ਫੌਜ ਵੱਲੋਂ ਜੈਸ਼ ਏ ਮੁਹੰਮਦ ਦੇ ਕੈਂਪਾਂ ਨੂੰ ਤਬਾਹ ਕੀਤੇ ਜਾਣ ਦੇ ਅਗਲੇ ਦਿਨ ਪਾਕਿਸਤਾਨ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਸਮੂਹਾਂ ਦੇ ਖਿਲਾਫ ਠੋਸ ਕਾਰਵਾਈ ਕਰਨ ਨੂੰ ਕਿਹਾ ਹੈ।

 

ਭਾਰਤ ਅਤੇ ਪਾਕਿ ਸਤਾਨ ਦੋਵੇਂ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਮਰੀਕਾ ਵਿਦੇਸ਼ ਮੰਤਰੀ ਮਾਈਕ ਪੋਮੀਪਓ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਪਾਰਤ ਅਤੇ ਪਾਕਿਸਤਾਨ ਨੁੰ ਸੰਜਮ ਵਰਤਣ ਲਈ ਕਹਿ ਰਹੇ ਹਾਂ।

 

ਜ਼ਿਕਰਯੋਗ ਹੈ ਕਿ ਭਾਰਤ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਸਭ ਤੋਂ ਵੱਡੇ ਕੈਂਪ ਨੂੰ ਤਬਾਹ ਕਰ ਦਿੱਤਾ ਜਿਸ ਵਿਚ ਲਗਭਗ 350 ਅੱਤਵਾਦੀ ਅਤੇ ਉਨ੍ਹਾਂ ਦੀ ਟ੍ਰੇਨਿੰਗ ਦੇਣ ਵਾਲੇ ਮਾਰੇ ਗਏ। ਪਾਕਿਸਤਾਨ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਅੱਤਵਾਦੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਇਸ ਕੈਂਪ ਵਿਚ ਭੇਜਿਆ ਸੀ।

 

ਸੂਤਰਾਂ ਨੇ ਕਿਹਾ ਕਿ ਹਮਲਾ ਕਿਸੇ ਫੌਜੀ ਟਿਕਾਣੇ ਉਤੇ ਨਹੀਂ, ਕੇਵਲ ਅੱਤਵਾਦੀ ਟਿਕਾਣਿਆਂ ਉਤੇ ਕੀਤਾ ਗਿਆ।  ਉਨ੍ਹਾਂ ਕਿਹਾ ਕਿ ਇਹ ਟਿਕਾਣਾ ਜੰਗਲ ਵਿਚ ਇਕ ਪਹਾੜੀ ਉਤੇ ਸਥਿਤ ਸੀ ਅਤੇ ਪੰਜ ਸਿਤਾਰਾ ਰਿਜਾਰਟ ਸ਼ੈਲੀ ਵਿਚ ਬਣਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US tell Pak after strike on Jaish camp Take meaningful action against terror group