ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਇਸ ਔਰਤ ’ਤੇ ਕੀਤਾ ਨਵੀਂ ਕੋਰੋਨਾ–ਵੈਕਸੀਨ ਦਾ ਪਰੀਖਣ

ਅਮਰੀਕਾ ਨੇ ਇਸ ਔਰਤ ’ਤੇ ਕੀਤਾ ਨਵੀਂ ਕੋਰੋਨਾ–ਵੈਕਸੀਨ ਦਾ ਪਰੀਖਣ

ਅਮਰੀਕਾ ਸਮੇਤ ਦੁਨੀਆ ਦੇ ਵੱਖੋ–ਵੱਖਰੇ ਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਅਮਰੀਕਾ ਨੇ ਕੋਰੋਨਾ ਦੀ ਨਵੀਂ ਵੈਕਸੀਨ ਦਾ ਪਰੀਖਣ ਕੀਤਾ ਹੈ। ਡਾਕਟਰ ਨੇ ਵਾਸ਼ਿੰਗਟਨ ਸੂਬੇ ਦੇ ਸਿਆਟਲ ਸ਼ਹਿਰ ’ਚ ਕੋਵਿਡ–19 ਦੀ ਵੈਕਸੀਨ ਸਭ ਤੋਂ ਪਹਿਲਾਂ ਇੱਕ ਔਰਤ ਨੂੰ ਲਾਈ ਹੈ। ਉਸ ਔਰਤ ਦਾ ਨਾਂਅ ਜੈਨਿਫ਼ਰ ਹਾੱਲਰ ਹੈ।

 

 

43 ਸਾਲਾ ਜੈਨਿਫ਼ਰ ਹਾੱਲਰ ਇੱਕ ਟੈੱਕ ਕੰਪਨੀ ’ਚ ਆਪਰੇਸ਼ਨ ਮੈਨੇਜਰ ਵਜੋਂ ਕੰਮ ਕਰਦੀ ਹੈ। ਸ੍ਰੀਮਤੀ ਜੈਨਿਫ਼ਰ ਨੇ ਹਿਕਾ ਕਿ ਅਸੀਂ ਸਾਰੇ ਕੋਰੋਨਾ ਵਾਇਰਸ ਦੇ ਮਾਮਲੇ ’ਚ ਬਹੁਤ ਬੇਵੱਸ ਮਹਿਸੂਸ ਕਰ ਰਹੇ ਹਾਂ। ਅਜਿਹੇ ਵੇਲੇ ਮੇਰੇ ਲਈ ਕੁਝ ਕਰਨ ਦਾ ਸ਼ਾਨਦਾਰ ਮੌਕਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਮੰਨਦੀਆਂ ਹਨ ਕਿ ਕਿਸੇ ਅਜਿਹੇ ਅਧਿਐਨ ਤੇ ਪਰੀਖਣ ’ਚ ਸ਼ਾਮਲ ਹੋਣਾ ਕਾਫ਼ੀ ‘ਕੂਲ’ ਹੈ।

 

 

ਵਾਲਟਰ ਰੀਡ ਆਰਮੀ ਇੰਸਟੀਚਿਊਟ ਆੱਫ਼ ਰੀਸਰਚ ਸਮੇਤ ਪੂਰੀ ਦੁਨੀਆ ਦੇ ਕਈ ਦੇਸ਼ਾਂ ’ਚ ਦੁਨੀਆ ਭਰ ਦੇ ਸੰਭਾਵੀ ਕੋਵਿਡ–19 ਦੀ ਕਾਟ ਲਈ ਟੀਕੇ/ਵੈਕਸੀਨ ਵਿਕਸਤ ਕੀਤੇ ਜਾ ਰਹੇ ਹਨ।

 

 

ਬਾਲੀਵੁੱਡ ਦੇ ਗੀਤਕਾਰ ਮਨੋਜ ਮੁੰਤਸ਼ਿਰ ਨੇ ਜੈਨਿਫ਼ਰ ਬਾਰੇ ਟਵੀਟ ਕਰ ਕੇ ਲਿਖਿਆ ਹੈ ਕਿ ਜੈਨਿਫ਼ਰ ਹਾੱਲਰ ਨੇ ਆਪਣੀ ਜਾਨ ਦਾਅ ’ਤੇ ਲਾ ਕੇ ਕੋਰੋਨਾ ਵਾਇਰਸ ਦੀ ਵੈਕਸੀਨ ਆਪਣੇ ਉੱਤੇ ਟੈਸਟ ਕਰਵਾਈ ਹੈ। ਦੋਬਾਰਾ ਕਦੇ ਔਰਤ ਦੀ ਹਿੰਮਤ ਉੱਤੇ ਸ਼ੱਕ ਨਾ ਕਰਨਾ।

 

 

ਅਮਰੀਕੀ ਸਰਕਾਰ ਦੇ ਇੱਕ ਅਧਿਕਾਰੀ ਅਨੁਸਾਰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਬਣਾਈ ਗਈ ਵੈਕਸੀਨ ਦਾ ਪਰੀਖਣ ਸੋਮਵਾਰ ਤੋਂ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿਹਤ ਸੰਗਠਨ (NIH) ਇਸ ਪਰੀਖਣ ਲਈ ਧਨ ਮੁਹੱਈਆ ਕਰਵਾ ਰਿਹਾ ਹੈ ਤੇ ਇਹ ਸਿਆਟਲ ’ਚ ਕੈਂਸਰ ਪਰਮਾਨੈਂਟ ਵਾਸ਼ਿੰਗਟਨ ਹੈਲਥ ਰੀਸਰਚ ਇੰਸਟੀਚਿਊਟ ’ਚ ਹੋ ਰਿਹਾ ਹੈ।

 

 

ਜਨ–ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੰਭਾਵੀ ਟੀਕੇ ਦੀ ਪੁਸ਼ਟੀ ’ਚ ਇੱਕ ਸਾਲ ਤੋਂ 18 ਮਹੀਨੇ ਤੱਕ ਦਾ ਸਮਾਂ ਲੱਗੇਗਾ। ਇਹ ਪਰੀਖਣ 45 ਨੌਜਵਾਨਾਂ ਤੇ ਸਿਹਤ–ਮੁਲਾਜ਼ਮਾਂ ਨਾਲ ਸ਼ੁਰੂ ਹੋਇਆ।

 

 

ਇੱਥੇ ਵਰਨਣਯੋਗ ਹੈ ਕਿ ਅਮਰੀਕਾ ’ਚ ਕੋਰੋਨਾ ਵਾਇਰਸ ਦੀ ਲਾਗ ਕਰਨ ਮਰਨ ਵਾਲਿਆਂ ਦੀ ਗਿਣਤੀ 105 ਤੱਕ ਪੁੱਜ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Tests new Corona Vaccine on this lady