ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਦਿੱਤੀ ਈਰਾਨ ਤੇ ਇਰਾਕ ਨੂੰ ਪਲਟਵੇਂ ਹਮਲੇ ਦੀ ਧਮਕੀ

ਅਮਰੀਕਾ ਨੇ ਦਿੱਤੀ ਈਰਾਨ ਤੇ ਇਰਾਕ ਨੂੰ ਪਲਟਵੇਂ ਹਮਲੇ ਦੀ ਧਮਕੀ

ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ, ਈਰਾਨ ਤੇ ਇਰਾਕ ਵਿਚਾਲੇ ਤਣਾਅ ਕਾਫ਼ੀ ਜ਼ਿਆਦਾ ਵਧਾ ਗਿਆ ਹੈ। ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਤੇ ਇਰਾਕ ਨੂੰ ਧਮਕਾਇਆ ਹੈ।

 

 

ਅਮਰੀਕੀ ਹਵਾਈ ਹਮਲੇ ’ਚ ਈਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਤਣਾਅ ਦੌਰਾਨ ਅਮਰੀਕੀ ਫ਼ੌਜ ਵਾਪਸ ਭੇਜਣ ਦੇ ਇਰਾਕ ਦੀ ਸੰਸਦ ਦੇ ਫ਼ੈਸਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਧਮਕੀ ਦਿੱਤੀ ਹੈ।

 

 

ਸ੍ਰੀ ਟਰੰਪ ਨੇ ਈਰਾਨ ਨੂੰ ਮੁੜ ਚੇਤੇ ਕਰਵਾਇਆ ਕਿ ਜੇ ਤਹਿਰਾਨ ਅਮਰੀਕਾ ਉੱਤੇ ਹਮਲਾ ਕਰਦਾ ਹੈ, ਤਾਂ ਉਹ ਉਸ ਦਾ ਜ਼ੋਰਦਾਰ ਪਲਟਵਾਂ ਜਵਾਬ ਦੇਣਗੇ।

 

 

ਇਰਾਕ ਨੂੰ ਧਮਕਾਉਂਦਿਆਂ ਸ੍ਰੀ ਟਰੰਪ ਨੇ ਕਿਹਾ ਕਿ ਜੇ ਇਰਾਕ ਨੇ ਅਮਰੀਕੀ ਫ਼ੌਜਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ, ਤਾਂ ਅਸੀਂ ਉਸ ਉੱਤੇ ਇੰਨੀਆਂ ਸਖ਼ਤ ਪਾਬੰਦੀਆਂ ਲਾਵਾਂਗੇ ਕਿ ਜਿਨ੍ਹਾਂ ਦਾ ਉਸ ਨੇ ਹਾਲੇ ਤੱਕ ਕਦੇ ਸਾਹਮਣਾ ਨਹੀਂ ਕੀਤਾ ਹੋਵੇਗਾ। ਸ੍ਰੀ ਟਰੰਪ ਨੇ ਈਰਾਨ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਤਹਿਰਾਨ ਨੇ ਸੁਲੇਮਾਨੀ ਦੀ ਮੌਤ ਦਾ ਬਦਲਾ ਲਣ ਲਈ ਹਮਲਾ ਕੀਤਾ, ਤਾਂ ਜ਼ੋਰਦਾਰ ਪਲਟਵਾਂ ਵਾਰ ਕੀਤਾ ਜਾਵੇਗਾ।

 

 

ਇੱਥੇ ਵਰਨਯੋਗ ਹੈ ਕਿ ਇਰਾਕ ’ਚ ਬਗ਼ਦਾਦ ਦੇ ਗ੍ਰੀਨ ਜ਼ੋਨ ਇਲਾਕੇ ਨੂੰ ਨਿਸ਼ਾਨਾ ਬਣਾ ਕੇ ਅਮਰੀਕੀ ਦੂਤਾਵਾਸ ਕੋਲ ਐਤਵਾਰ ਨੂੰ ਰਾਕੇਟ ਨਾਲ ਤਾਜ਼ਾ ਹਮਲਾ ਹੋਇਆ ਹੈ। ਉਸ ਇਲਾਕੇ ਵਿੱਚ ਕੂਟਨੀਤਕਾਂ ਦੇ ਕੈਂਪਸ ਤੇ ਸਰਕਾਰੀ ਇਮਾਰਤਾਂ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਕਈ ਕਤਯੂਸ਼ਾ ਰਾਕੇਟ ਅਮਰੀਕੀ ਦੂਤਾਵਾਸ ਕੋਲ਼ ਡਿੱਗੇ ਹਨ। ਇਰਾਕ ਦੇ ਸੂਤਰਾਂ ਮੁਤਾਬਕ ਇਸ ਹਮਲੇ ’ਚ ਇੱਕ ਪਰਿਵਾਰ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

 

 

ਦੁਨੀਆ ਦੇ ਬਹੁਤੇ ਹਿੱਸਿਆਂ ’ਚ ਹੁਣ ਇਹੋ ਖ਼ਦਸ਼ਾ ਪਾਇਆ ਜਾ ਰਿਹਾ ਹੈ ਕਿ ਕਿਤੇ ਇਸ ਖਿ਼ੱਤੇ ਦਾ ਸੰਘਰਸ਼ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਨਾ ਕਰ ਦੇਵੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US threatens Iran and Iraq of retaliatory attack