ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੀ ਬਲਾਸੀਓ ਨੇ ਦੋ ਭਾਰਤੀ ਮੂਲ ਦੀਆਂ ਮਹਿਲਾ ਵਕੀਲਾਂ ਨੂੰ ਅਪਰਾਧਿਕ ਅਤੇ ਸਿਵਲ ਅਦਾਲਤਾਂ ਵਿੱਚ ਜੱਜ ਨਿਯੁਕਤ ਕੀਤਾ ਹੈ। ਜੱਜ ਅਰਚਨਾ ਰਾਓ ਨੂੰ ਫੌਜਦਾਰੀ ਅਦਾਲਤ ਵਿੱਚ ਅਤੇ ਜੱਜ ਦੀਪਾ ਅੰਬੇਕਰ (43) ਨੂੰ ਸਿਵਲ ਕੋਰਟ ਵਿੱਚ ਨਿਯੁਕਤ ਕੀਤਾ ਗਿਆ ਹੈ।
ਰਾਵ ਨੂੰ ਇਸ ਤੋਂ ਪਹਿਲਾਂ ਜਨਵਰੀ 2019 ਵਿੱਚ ਇੱਕ ਸਿਵਲ ਕੋਰਟ ਵਿੱਚ ਅੰਤਰਿਮ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ 17 ਸਾਲਾਂ ਤੋਂ ਨਿਊਯਾਰਕ ਕਾਊਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਵਿੱਚ ਸੇਵਾ ਨਿਭਾ ਰਹੀ ਹੈ।
ਅੰਬੇਕਰ ਨੂੰ ਮਈ 2018 ਵਿੱਚ ਇੱਕ ਸਿਵਲ ਕੋਰਟ ਵਿੱਚ ਅੰਤਰਿਮ ਜੱਜ ਨਿਯੁਕਤ ਕੀਤਾ ਗਿਆ ਸੀ। ਮੇਅਰ ਨੇ ਫੈਮਲੀ ਕੋਰਟ, ਅਪਰਾਧਿਕ ਅਦਾਲਤ, ਸਿਵਲ ਕੋਰਟ ਵਿੱਚ 28 ਨਿਯੁਕਤੀਆਂ ਕੀਤੀਆਂ ਹਨ।