ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਹਫਤੇ ਮਿਲਣੇ ਅਮਰੀਕਾ ਦੇ ਉਪ ਰਾਸ਼ਟਰਪਤੀ

ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਹਫਤੇ ਮਿਲਣੇ ਅਮਰੀਕਾ ਦੇ ਉਪ ਰਾਸ਼ਟਰਪਤੀ

ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਅਗਲੇ ਹਫਤੇ ਆਪਣੀ ਚਾਰ ਦੇਸ਼ਾਂ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ। ਵਾਈਟ ਹਾਊਸ ਨੇ ਦੱਸਿਆ ਕਿ ਇਸ ਦੌਰਾਨ ਮੇਨਸ ਅਮਰੀਕਾ- ਆਸੀਆਨ ਸੰਮੇਲਨ ਅਤੇ ਸਿੰਘਾਪੁਰ `ਚ ਆਯੋਜਿਤ ਹੋ ਰਹੇ ਪੂਰਬੀ ਏਸ਼ੀਆ ਸੰਮੇਲਨ `ਚ ਵੀ ਹਿੱਸਾ ਲੈਣਗੇ।


ਆਮ ਤੌਰ `ਤੇ ਇਨ੍ਹਾਂ ਸੰਮੇਲਾਂ `ਚ ਅਮਰੀਕਾ ਦੇ ਰਾਸ਼ਟਰਪਤੀ ਹਿੱਸਾ ਲੈਂਦੇ ਹਨ। ਪ੍ਰੰਤੂ ਇਸ ਬਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ `ਤੇ ਪੇਨਸ ਆਪਣੇ ਦੇਸ਼ ਦਾ ਪ੍ਰਤੀਨਿਧਤਵ ਕਰਨਗੇ।


ਪੇਨਸ 11 ਤੋਂ 18 ਨਵੰਬਰ ਦੇ ਵਿਚ ਜਾਪਾਨ, ਸਿੰਘਾਪੁਰ, ਆਸਟਰੇਲੀਆ ਅਤੇ ਪਾਪੁਆ ਨਿਊ ਗਿਨੀ ਜਾਣਗੇ। ਇਸ ਦੌਰਾਨ ਉਹ ਅਮਰੀਕਾ-ਆਸੀਆਨ ਸੰਮੇਲਨ, ਸਿੰਘਾਪੁਰ `ਚ ਆਯੋਜਿਤ ਹੋ ਰਹੇ ਪੂਰਬੀ ਏਸ਼ੀਆ ਸੰਮੇਲਨ ਅਤੇ ਪਾਪੁਆ ਨਿਊ ਗਿਨੀ `ਚ ਆਯੋਜਿਤ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਦੀ ਮੀਟਿੰਗ `ਚ ਹਿੱਸਾ ਲੈਣਗੇ।


ਵਾਈਟ ਹਾਊਸ ਨੇ ਦੱਸਿਆ ਕਿ ਪੇਨਸ ਆਪਣੀ ਯਾਤਰਾ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨ ਦੇ ਪ੍ਰਧਾਨ ਮੰਤਰੀ ਸਿ਼ੰਜੋ ਆਬੇ, ਸਿੰਘਾਪੁਰ ਦੇ ਪ੍ਰਧਾਨ ਮੰਤਰੀ ਲੀ ਹਸਿੰਗ ਲੂੰਗ, ਪਾਪੁਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਪੀਟਰ ਓਨੀਲ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮਾਰੀਸਨ ਨੂੰ ਮਿਲਣਗੇ। ਇਸ ਤੋਂ ਇਲਾਵਾ ਉਹ ਹੋਰ ਮੀਟਿੰਗਾਂ `ਚ ਵੀ ਹਿੱਸਾ ਲੈਣਗੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Vice-President Pence to Prime Minister Modi next week says white house