ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਮਰੀਕਾ ਈਰਾਨ ਨਾਲ ਜੰਗ ਨਹੀਂ ਕਰੇਗਾ। ਜੇ ਉਹ ਜੰਗ ਵਿੱਚ ਗਿਆ, ਤਾਂ ਜ਼ਬਰਦਸਤ ਤਾਕਤ ਦੀ ਵਰਤੋਂ ਕਰੇਗਾ।
‘ਫ਼ਾਕਸ ਬਿਜ਼ਨੇਸ ਨਿਊਜ਼’ ਦੇ ਪੱਤਰਕਾਰ ਨੇ ਇੰਟਰਵਿਊ ਦੌਰਾਨ ਸ੍ਰੀ ਟਰੰਪ ਤੋਂ ਅਮਰੀਕਾ ਵੱਲੋਂ ਈਰਾਨ ਨਾਲ ਜੰਗ ਕਰਨ ਬਾਰੇ ਸੁਆਲ ਕੀਤਾ ਸੀ।
ਸ੍ਰੀ ਟਰੰਪ ਨੇ ਦੋਵੇਂ ਦੇਸ਼ਾਂ ਵਿਚਲੇ ਤਣਾਅ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਮਰੀਕਾ ਉਂਝ ਤਾਂ ਕਦੇ ਈਰਾਨ ਨਾਲ ਜੰਗ ਨਹੀਂ ਕਰੇਗਾ ਪਰ ਜੇ ਜੰਗ ਹੁੰਦੀ ਹੈ, ਤਾਂ ਅਮਰੀਕਾ ਬਹੁਤ ਮਜ਼ਬੂਤ ਸਥਿਤੀ ਵਿੱਚ ਹੈ।
ਸ੍ਰੀ ਟਰੰਪ ਨੇ ਕਿਹਾ,‘ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਜੰਗ ਲੰਮੀ ਨਹੀਂ ਚੱਲੇਗੀ। ਮੈਂ ਥਲ–ਸੈਨਿਕਾਂ ਦੀ ਦੀ ਗੱਲ ਨਹੀਂ ਕਰ ਰਿਹਾ।’