ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਈਰਾਨ ਨਾਲ ਆਰਥਿਕ ਸਬੰਧ ਰੱਖਣ ਵਾਲੇ ਦੇਸ਼ਾਂ ਨੂੰ ਦਿੱਤੀ ਚੇਤਾਵਨੀ

ਅਮਰੀਕਾ ਨੇ ਈਰਾਨ ਨਾਲ ਆਰਥਿਕ ਸਬੰਧ ਰੱਖਣ ਵਾਲੇ ਦੇਸ਼ਾਂ ਨੂੰ ਦਿੱਤੀ ਚੇਤਾਵਨੀ

ਅਮਰੀਕਾ ਨੇ ਈਰਾਨ ਦੇ ਖਿਲਾਫ਼ ਪ੍ਰਤੀਬੰਧਾਂ ਨੂੰ ਚਾਰ ਨਵੰਬਰ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਬਾਅਦ ਵੀ ਉਸ ਨਾਲ ਆਰਥਿਕ ਸਬੰਧ ਰੱਖਣ ਵਾਲੇ ਦੇਸ਼ਾਂ ਤੋਂ ‘ਮੂਲ ਰੂਪ ਨਾਲ ਵੱਖਰੇ ਨਿਯਮਾਂ ਨਾਲ ਨਿਪਟਣ ਦੀ ਚੇਤਾਵਨੀ ਦਿੱਤੀ ਹੈ।


ਵਿਦੇਸ਼ ਮੰਤਰੀ ਮਾਈਕ ਪੋਪੋ ਨੇ ਪ੍ਰੈਸ ਕਾਨਫਰੰਸ `ਚ ਕਿਹਾ ਕਿ ਇਸ ਬਾਰੇ ਕੋਈ ਗਲਤੀ ਨਾ ਕਰੇ, ਚਾਰ ਨਵੰਬਰ ਦੇ ਬਾਅਦ ਉਨ੍ਹਾਂ ਦੇਸ਼ਾਂ ਦੇ ਨਾਲ ਅਲੱਗ ਤੋਂ ਨਿਪਟਿਆ ਜਾਵੇਗਾ ਜੋ ਈਰਾਨ ਨਾਲ ਆਰਥਿਕ ਗਤੀਵਿਧੀਆਂ `ਚ ਸ਼ਾਮਲ ਰਹਿਣਗੇ।


ਟਰੰਪ ਪ੍ਰਸ਼ਾਸਨ ਵੱਲੋਂ ਇਸ `ਚ ਕੋਈ ਛੋਟ ਨਾ ਦਿੱਤੇ ਜਾਣ ਨਾਲ ਭਾਰਤ `ਤੇ ਇਸਦਾ ਕਾਫੀ ਅਸਰ ਪੈ ਸਕਦਾ ਹੈ। ਭਾਰਤ ਈਰਾਨ ਤੋਂ ਤੇਲ ਦਾ ਸਭ ਤੋਂ ਵੱਡਾ ਆਯਾਤਕ ਹੈ ਅਤੇ ਉਹ ਅਜੇ ਉਸ ਨਾਲ ਮਿਲਕੇ ਰਾਣਨੀਤਕ ਤੌਰ `ਤੇ ਮਹੱਤਵਪੂਰਣ ਬੰਦਰਗਾਹ ਬਣਾ ਰਿਹਾ ਹੈ।


ਦੋਵਾਂ ਦੇਸ਼ਾਂ ਦੇ ਅਧਿਕਾਰੀ ਇਨ੍ਹਾਂ ਦੋਵਾਂ ਮੁੱਦਿਆਂ `ਤੇ ਚਰਚਾ ਕਰ ਰਹੇ ਹਨ। ਇਸ `ਚ ਵਿਦੇਸ਼ ਮੰਤਰੀ ਮਾਇਕ ਪੋਪੋ ਨਾਲ ਵਿਦੇਸ਼ ਵਿਭਾਗ ਦੇ ਫਾਂਗੀ ਬਾਟਮ ਮੁੱਖ ਦਫ਼ਤਰ `ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਹੋਈ ਮੁਲਾਕਾਤ ਵੀ ਸ਼ਾਮਲ ਹੈ। ਪੋਪੋ ਨੇ ਪੱਤਰਕਾਰ ਸੰਮੇਲਨ ਦੇ ਤੁਰੰਤ ਬਾਅਦ ਇਹ ਮੁਲਾਕਾਤ ਹੋਈ।


ਉਨ੍ਹਾਂ ਕਿਹਾ ਕਿ ਚਾਰ ਨਵੰਬਰ ਦੀ ਸਮਾਂ ਸੀਮਾ ਤੋਂ ਪਹਿਲਾਂ ਕਈ ਫੈਸਲੇ ਲੰਬਿਤ ਹਨ ਜਿਸ `ਚ ਸੰਭਾਵਿਤ ਛੋਟ ਵੀ ਸ਼ਾਮਲ ਹੈ ਅਤੇ ਅਸੀਂ ਹਰੇਕ `ਤੇ ਕੰਮ ਕਰ ਰਹੇ ਹਾਂ।
ਭਾਰਤ ਉਲ੍ਹਾਂ ਦੇਸ਼ਾਂ `ਚੋਂ ਇਕ ਹੈ ਜਿਨ੍ਹਾਂ `ਚ ਭਾਰਤ-ਅਮਰੀਕਾ ਸਬੰਧਾਂ ਦੀ ਰਣਨੀਤਕ ਕੁਦਰਤ, ਚਾਬਹਾਰ ਬੰਦਰਗਾਹ ਦੀ ਸਾਮਰਿਕ ਮਹੱਤਤਾ ਅਤੇ ਉਸਦੀ ਤੇਜ਼ੀ ਨਾਲ ਵਧਦੀ ਊਰਜਾ ਜ਼ਰੂਰਤਾਂ ਦੇ ਕਾਰਨ ਕੁਝ ਛੋਟ ਮਿਲ ਸਕਦੀ ਹੈ।


ਭਾਰਤ ਨੇ ਪਹਿਲਾਂ ਹੀ ਈਰਾਨ ਤੋਂ ਤੇਲ ਲੈਣਾ ਘੱਟ ਕਰ ਦਿੱਤਾ ਹੈ, ਪ੍ਰੰਤੂ ਇਸਦੀ ਸੰਭਾਵਨਾ ਨਾ ਦੇ ਬਰਾਬਰ ਹੈ ਕਿ ਉਹ ਉਸ ਤੋਂ ਬਿਲਕੁਲ ਵੀ ਤੇਲ ਦਾ ਆਯਾਤ ਨਾ ਕਰੇ।
ਪੋਮਿਪਓ ਨੇ ਇਕ ਸਵਾਲ ਦੇ ਜਵਾਬ `ਚ ਕਿਹਾ ਕਿ ਆਪ ਦੇਖ ਸਕਦੇ ਹੋ ਕਿ ਕਈ ਦੇਸ਼ਾਂ ਨੇ ਚਾਰ ਨਵੰਬਰ ਦੀ ਸਮਾਂ ਸੀਮਾਂ ਤੋਂ ਪਹਿਲਾਂ ਹੀ ਈਰਾਨ ਤੋਂ ਬਾਹਰ ਨਿਕਲਣ ਅਤੇ ਉਸਦੇ ਨਾਲ ਵਪਾਰ ਬੰਦ ਕਰਨ ਦੇ ਲਈ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ।


ਅਮਰੀਕੀ ਵਿਦੇਸ਼ ਮੰਤਰੀ ਨੇ ਈਰਾਨ ਦੀਆਂ ਗਲਤ ਗਤੀਵਿਧੀਆਂ ਦੀ ਸੂਚੀ `ਚ ਹੂਤਿਆ ਨੂੰ ਖਾੜੀ ਦੇਸ਼ਾਂ ਦੇ ਹਵਾਈ ਅੱਡੇ `ਤੇ ਹਮਲੇ ਕਰਨ ਲਈ ਮਿਜ਼ਾਇਲਾਂ ਦੀ ਕਥਿਤ ਤੌਰ `ਤੇ ਸਪਲਾਈ ਕਰਨਾ ਵੀ ਸ਼ਾਮਲ ਕੀਤਾ ਹੈ। 
ਉਨ੍ਹਾਂ ਈਰਾਨੀ ਆਗੂਆਂ ਨਾਲ ਗੱਲਬਾਤ ਕਰਨ ਨੂੰ ਲੈ ਕੇ ਸਾਬਕਾ ਵਿਦੇਸ਼ ਮੰਤਰੀ ਜਾਨ ਕੇਰੀ ਦੀ ਵੀ ਆਲੋਚਨਾ ਕੀਤੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US warns countries on economic ties with Iran