ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਰਸਾਇਣਿਕ ਹਥਿਆਰਾਂ ਦੀ ਵਰਤੋਂ ’ਤੇ ਰੂਸ ਅਤੇ ਸੀਰੀਆ ਨੂੰ ਦਿੱਤੀ ਚੇਤਾਵਨੀ

ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਰੂਸ ਅਤੇ ਸੀਰੀਆ ਦੀ ਸਰਕਾਰਾਂ ਨੂੰ ਸੀਰੀਆ ਦੇ ਲੜਾਕਿਆਂ ਦੇ ਕਬਜ਼ੇ ਵਾਲੇ ਖੇਤਰ ਚ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰਨ ਖਿਲਾਫ ਚੇਤਾਵਨੀ ਦਿੱਤੀ ਹੈ ਕਿਉਂਕਿ ਰਾਸ਼ਟਰਪਤੀ ਬਸ਼ਰ ਅਸਦ ਦੀ ਗਠਜੋੜ ਫ਼ੌਜ ਲੜਾਕਿਆਂ ਦੇ ਕਬਜ਼ੇ ਵਾਲੇ ਖੇਤਰ ਚ ਹਮਲਾ ਕਰਨ ਦੀ ਤਿਆਰੀ ਚ ਹੈ।

 

ਵਿਦੇਸ਼ ਮੰਤਰਾਲਾ ਦੀ ਬੁਲਾਰਾ ਹੀਥਰ ਨੋਰਟ ਨੇ ਕਿਹਾ ਕਿ ਇਦਲਿਬ ਜਾਂ ਸੀਰੀਆ ਦੇ ਕਿਸੇ ਵੀ ਹੋਰ ਖੇਤਰ ਚ ਹੋਏ ਰਸਾਇਣਿਕ ਹਮਲੇ ਦਾ ਜਵਾਬ ਅਮਰੀਕਾ ਤੇਜ਼ੀ ਨਾਲ ਅਤੇ ਸੁਚੱਜੇ ਢੰਗ ਨਾਲ ਦੇਵੇਗਾ।

 

ਵਾਸਿ਼ੰਗਟਨ ਚ ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੋਰਟ ਨੇ ਕਿਹਾ ਕਿ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਆਪਣੇ ਰੂਸੀ ਹਮਰੁਤਬਾਵਾਂ ਨੂੰ ਕਿਹਾ ਕਿ ਉਹ ਸਪੱਸ਼ਟ ਤੌਰ ਤੇ ਸੀਰੀਆ ਨੂੰ ਇਸ ਨਾਲ ਜਾਣੂ ਕਰਵਾ ਦੇਣ। ਸੀਰੀਆ ਸਰਕਾਰ ਲੜਾਕਿਆਂ ਦੇ ਗੜ੍ਹ ਇਦਲਿਬ ਸੂਬੇ ਚ ਹਮਲੇ ਦੀ ਤਿਆਰੀ ਚ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US warns Russia and Syria on the use of chemical weapons