ਅਗਲੀ ਕਹਾਣੀ

​​​​​​​ਅਮਰੀਕਾ ’ਚ ਇੱਕ ਔਰਤ ਦੇ ਨੌਂ ਮਿੰਟਾਂ ’ਚ ਪੈਦਾ ਹੋਏ 6 ਬੱਚੇ

​​​​​​​ਅਮਰੀਕਾ ’ਚ ਇੱਕ ਔਰਤ ਦੇ ਨੌਂ ਮਿੰਟਾਂ ’ਚ ਪੈਦਾ ਹੋਏ 6 ਬੱਚੇ

ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਹਿਊਸਟਨ ’ਚ ਇੱਕ ਔਰਤ ਨੇ ਨੌਂ ਮਿੰਟਾਂ ਵਿੱਚ ਛੇ ਬੱਚਿਆਂ ਨੂੰ ਜਨਮ ਦਿੱਤਾ ਹੈ। ਡਾਕਟਰਾਂ ਮੁਤਾਬਕ ਅਜਿਹਾ 4.7 ਅਰਬ ਵਿਅਕਤੀਆਂ ਵਿੱਚੋਂ ਕਿਸੇ ਇੱਕ ਮਾਮਲੇ ’ਚ ਹੀ ਹੁੰਦਾ ਹੈ।

 

 

ਹਸਪਤਾਲ ਮੁਤਾਬਕ ਸ਼ੁੱਕਰਵਾਰ ਨੂੰ ਥੇਲਮਾ ਚਾਇਕਾ ਨਾਂਅ ਦੀ ਔਰਤ ਨੇ ਚਾਰ ਲੜਕਿਆਂ ਤੇ ਦੋ ਲੜਕੀਆਂ ਨੂੰ ਜਨਮ ਦਿੱਤਾ। ਇਹ ਸਾਰੇ ਬੱਚੇ ਸਥਾਨਕ ਸਮੇਂ ਅਨੁਸਾਰ ਸਵੇਰੇ 4:50 ਵਜੇ ਤੋਂ 4:59 ਦੇ ਦਰਮਿਆਨ ਪੈਦਾ ਹੋਏ।

 

 

ਜ਼ੱਚਾ (ਮਾਂ) ਬਿਲਕੁਲ ਠੀਕਠਾਕ ਹੈ। ਬੱਚਿਆਂ ਦਾ ਵਜ਼ਨ ਜਨਮ ਸਮੇਂ 1 ਪੌਂਡ 12 ਔਂਸ ਤੋਂ 2 ਪੌਂਡ 14 ਔਂਸ ਦੇ ਵਿਚਕਾਰ ਹੈ। ਬੱਚਿਆਂ ਦੀ ਹਾਲਤ ਵੀ ਬਿਲਕੁਲ ਸਥਿਰ ਹੈ। ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਅਤਿ–ਆਧੁਨਿਕ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US woman gave birth 6 babies in 9 minutes