ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਕ ਛੋਟੇ ਦੇਸ਼ ਦੀ ਮਾਡਲ ਮੇਲਾਨੀਆ, ਕਿਵੇਂ ਬਣੇ ਅਮਰੀਕਾ ਦੀ ਫਸਟ ਲੇਡੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਸੋਮਵਾਰ ਨੂੰ ਭਾਰਤ ਦੇ ਦੋ ਦਿਨੀਂ ਦੌਰੇ 'ਤੇ ਪਹੁੰਚ ਰਹੇ ਹਨ। ਉਹ ਪਹਿਲਾਂ ਅਹਿਮਦਾਬਾਦ ਜਾਣਗੇ ਅਤੇ ਫਿਰ ਦਿੱਲੀ ਲਈ ਰਵਾਨਾ ਹੋਣਗੇ। ਟਰੰਪ ਦੇ ਇਸ ਦੌਰੇ 'ਤੇ ਸਾਰੀ ਦੁਨੀਆਂ ਦੀ ਨਜ਼ਰ ਹੈ। ਆਓ ਜਾਣਦੇ ਹਾਂ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਦੇ ਸਫ਼ਰ ਬਾਰੇ।

 


 

ਦਰਅਸਲ, ਇੱਕ ਛੋਟੇ ਜਿਹੇ ਦੇਸ਼ ਤੋਂ ਮਾਡਲ ਵਜੋਂ ਉੱਭਰ ਕੇ ਸੁਪਰਪਾਵਰ ਅਮਰੀਕਾ ਦੀ ਫਸਟ ਲੇਡੀ ਬਣਨ ਤਕ ਦਾ ਮੇਲਾਨੀਆ ਦਾ ਸਫ਼ਰ ਕਾਫੀ ਦਿਲਚਸਪ ਰਿਹਾ ਹੈ। ਲੋਕ ਡੋਨਾਲਡ ਟਰੰਪ ਬਾਰੇ ਬਹੁਤ ਕੁਝ ਸੁਣਦੇ ਅਤੇ ਜਾਣਦੇ ਹਨ, ਪਰ ਮੇਲਾਨੀਆ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।

 


 

ਮੇਲਾਨੀਆ ਡੋਨਾਲਡ ਟਰੰਪ ਦੀ ਤੀਜੀ ਪਤਨੀ ਹੈ। ਮੇਲਾਨੀਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਮੇਲਾਨੀਆ ਦਾ ਜਨਮ 1970 ਵਿੱਚ ਸਲੋਵੇਨੀਆ 'ਚ ਹੋਇਆ ਸੀ। ਮੇਲਾਨੀਆ ਸਲੋਵੇਨੀਆਈ ਮਾਡਲ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ 16 ਸਾਲ ਦੀ ਉਮਰ 'ਚ ਮਾਡਲਿੰਗ ਦੀ ਸ਼ੁਰੂਆਤ ਕੀਤੀ ਸੀ।

 


 

ਮੇਲਾਨੀਆ 1998 'ਚ ਨਿਊਯਾਰਕ ਵਿੱਚ ਇੱਕ ਫੈਸ਼ਨ ਵੀਕ ਪਾਰਟੀ ਦੌਰਾਨ ਡੋਨਾਲਡ ਟਰੰਪ ਨੂੰ ਮਿਲੀ ਸੀ। ਟਰੰਪ ਉਸ ਸਮੇਂ ਰਾਜਨੀਤੀ 'ਚ ਨਹੀਂ ਸਨ ਅਤੇ ਇੱਕ ਰਿਅਲ ਇਸਟੇਟ ਕਾਰੋਬਾਰੀ ਵਜੋਂ ਜਾਣੇ ਜਾਂਦੇ ਸਨ। ਫੈਸ਼ਨ ਵੀਕ ਦੌਰਾਨ ਟਾਈਮਜ਼ ਸਕਵੇਅਰ ਦੇ ਕਿੱਟ ਕੈਟ ਕਲੱਬ ਵਿਖੇ ਇੱਕ ਪਾਰਟੀ ਰੱਖੀ ਗਈ ਸੀ, ਜਿੱਥੇ ਟਰੰਪ ਦੀ ਨਜ਼ਰ ਮੇਲਾਨੀਆ ਨਾਲ ਮਿਲੀ ਸੀ।

 


 

ਡੋਨਾਲਡ ਟਰੰਪ ਜਦੋਂ ਮੇਲਾਨੀਆ ਨੂੰ ਮਿਲੇ ਸਨ, ਉਸ ਸਮੇਂ ਉਹ ਦੋ ਵਿਆਹ ਕਰ ਚੁੱਕੇ ਸਨ ਅਤੇ ਦੂਜੀ ਪਤਨੀ ਮਾਰਲਾ ਮੈਪਲ ਤੋਂ ਤਲਾਕ ਹੋਣ ਵਾਲੇ ਸਨ। ਉਸ ਸਮੇਂ ਡੋਨਾਲਡ ਟਰੰਪ 52 ਸਾਲ ਦੇ ਸਨ ਅਤੇ ਮੇਲਾਨੀਆ ਦੀ ਉਮਰ 28 ਸਾਲ ਸੀ।

 


 

ਇੱਥੇ ਹੀ ਦੋਵਾਂ ਵਿਚਕਾਰ ਫ਼ੋਨ ਨੰਬਰ ਦਾ ਆਦਾਨ-ਪ੍ਰਦਾਨ ਹੋਇਆ। ਜਾਣਕਾਰੀ ਅਨੁਸਾਰ ਇੱਕ ਹਫ਼ਤੇ ਬਾਅਦ ਹੀ ਦੋਵਾਂ ਦੀ ਪਹਿਲੀ ਡੇਟ ਸ਼ੁਰੂ ਹੋਈ ਸੀ। ਇਹ ਉਹ ਦੌਰ ਸੀ ਜਦੋਂ ਮੇਲਾਨੀਆ ਅਤੇ ਟਰੰਪ ਦਾ ਰੋਮਾਂਸ ਅਮਰੀਕਾ 'ਚ ਪੂਰੇ ਜੋਰਾਂ 'ਤੇ ਸੀ। ਉਨ੍ਹਾਂ ਦੀਆਂ ਮੁਲਾਕਾਤਾਂ ਚਰਚਾ ਦਾ ਵਿਸ਼ਾ ਬਣਨਾ ਸ਼ੁਰੂ ਹੋ ਗਈਆਂ।
 

ਟਰੰਪ ਅਤੇ ਮੇਲਾਨੀਆ ਨੇ 5 ਸਾਲ ਦੀ ਰਿਲੇਸ਼ਨਸ਼ਿੱਪ ਤੋਂ ਬਾਅਦ ਵਿਆਹ ਕਰਵਾ ਲਿਆ। ਦੋਵਾਂ ਨੇ 2004 'ਚ ਮੰਗਣੀ ਕੀਤੀ ਅਤੇ 2005 'ਚ ਵਿਆਹ ਕਰਵਾ ਲਿਆ। ਮੰਗਣੀ ਸਮੇਂ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਫਲਤਾ 'ਚ ਮੇਲਾਨੀਆ ਦਾ ਵੀ ਹੱਥ ਹੈ। ਰਿਪੋਰਟਾਂ ਦੇ ਅਨੁਸਾਰ ਟਰੰਪ ਨੇ ਮੇਲਾਨੀਆ ਨੂੰ 1.5 ਮਿਲੀਅਨ ਡਾਲਰ ਦੀ ਹੀਰੇ ਦੀ ਅੰਗੂਠੀ ਪਾਈ ਸੀ।

 


 

ਸਾਲ 2005 'ਚ ਮੇਲਾਨਿਆ ਅਤੇ ਟਰੰਪ ਦਾ ਵਿਆਹ ਹੋਇਆ ਸੀ। ਇਹ ਵਿਆਹ ਪਾਮ ਬੀਚ 'ਤੇ ਹੋਇਆ ਸੀ। ਇਸ ਵਿਆਹ 'ਚ ਕਈ ਵੱਡੇ ਚਿਹਰੇ ਵੀ ਸ਼ਾਮਿਲ ਹੋਏ ਸਨ। ਬਿਲ ਗੇਟਸ ਅਤੇ ਹਿਲੇਰੀ ਕਲਿੰਟਨ ਨੇ ਵੀ ਸ਼ਿਰਕਤ ਕੀਤੀ। 2006 ਵਿੱਚ ਮੇਲਾਨੀਆ ਅਮਰੀਕਾ ਦੀ ਨਾਗਰਿਕ ਬਣ ਗਈ ਅਤੇ ਉਨ੍ਹਾਂ ਨੇ ਇੱਕ ਬੇਟੇ ਨੂੰ ਜਨਮ ਦਿੱਤਾ।

 


 

ਅਮਰੀਕਾ ਜਾਣ ਤੋਂ 5 ਸਾਲ ਬਾਅਦ ਮੇਲਾਨੀਆ ਨੂੰ 2001 'ਚ ਗ੍ਰੀਨ ਕਾਰਡ ਮਿਲਿਆ ਅਤੇ ਵਿਆਹ ਤੋਂ ਇੱਕ ਸਾਲ ਬਾਅਦ 2006 'ਚ ਉਹ ਅਮਰੀਕੀ ਨਾਗਰਿਕ ਬਣ ਗਈ ਸੀ। ਇਸ ਤੋਂ ਪਹਿਲਾਂ ਮੇਲਾਨੀਆ ਵੀ ਉਦੋਂ ਸੁਰਖੀਆਂ 'ਚ ਆਈ ਸੀ ਜਦੋਂ ਨਿਊਯਾਰਕ ਪੋਸਟ ਨੇ ਉਸ ਦੀਆਂ ਕੁਝ ਤਸਵੀਰਾਂ ਛਾਪੀਆਂ ਸਨ।
 

ਉਸ ਸਮੇਂ ਟਰੰਪ ਦੇ ਬੱਚੇ ਇਵਾਂਕਾ ਅਤੇ ਡੋਨਾਲਡ ਜੂਨੀਅਰ ਛੋਟੇ ਸਨ। ਇੱਕ ਇੰਟਰਵਿਊ ਵਿੱਚ ਮੇਲਾਨੀਆ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਇਵਾਂਕਾ ਦੀ ਮਾਂ ਨਹੀਂ, ਸਗੋਂ ਦੋਸਤ ਦੇ ਰੂਪ 'ਚ ਵੇਖਦੀ ਹੈ। ਮੇਲਾਨੀਆ ਅਤੇ ਡੋਨਾਲਡ ਟਰੰਪ ਦੇ ਬੇਟੇ ਦਾ ਨਾਮ ਬੈਰਨ ਟਰੰਪ ਹੈ।
ਸਾਲ 2016 'ਚ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣੇ ਅਤੇ ਮੇਲਾਨੀਆ ਅਮਰੀਕਾ ਦੀ ਫਸਟ ਲੇਡੀ ਬਣੀ। ਟਰੰਪ ਨੇ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ 23 ਦੇਸ਼ਾਂ ਦਾ ਦੌਰਾ ਕੀਤਾ ਹੈ। ਭਾਰਤ ਦੱਖਣੀ ਏਸ਼ੀਆ ਦਾ ਦੂਜਾ ਦੇਸ਼ ਹੈ, ਜਿੱਥੇ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਟਰੰਪ ਆ ਰਹੇ ਹਨ।

 


 

ਮੇਲਾਨੀਆ ਟਰੰਪ ਦੁਨੀਆਂ ਭਰ 'ਚ ਆਪਣੀ ਖੂਬਸੂਰਤੀ ਕਾਰਨ ਛਾਈ ਰਹਿੰਦੀ ਹੈ। ਉਨ੍ਹਾਂ ਨੂੰ ਗੂਗਲ 'ਤੇ ਵੀ ਕਾਫੀ ਸਰਚ ਕੀਤਾ ਜਾਂਦਾ ਹੈ।
ਦੱਸ ਦੇਈਏ ਕਿ ਡੋਨਾਲਡ ਟਰੰਪ ਦਾ ਪਹਿਲਾਂ ਵਿਆਹ ਇਵਾਨਾ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਇਵਾਨਾ ਨਾਲ ਤਲਾਕ ਤੋਂ ਬਾਅਦ ਟਰੰਪ ਨੇ ਮਾਰਲਾ ਮੈਪਲਜ਼ ਨਾਲ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੇ ਇੱਕ ਧੀ ਹੈ - ਟਿਫਨੀ ਟਰੰਪ। ਬਾਅਦ 'ਚ ਟਰੰਪ ਨੇ ਮਾਰਲਾ ਨੂੰ ਵੀ ਤਲਾਕ ਦੇ ਦਿੱਤਾ ਅਤੇ ਮੇਲਾਨੀਆ ਨਾਲ ਵਿਆਹ ਕਰਵਾ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:USA first lady Melania Trump is set to travel to India