ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਜਬਤ ਕੀਤਾ ਉਤਰੀ ਕੋਰੀਆ ਦਾ ਸਭ ਤੋਂ ਵੱਡਾ ਮਾਲਵਾਹਕ ਜਹਾਜ

ਅਮਰੀਕਾ ਨੇ ਜਬਤ ਕੀਤਾ ਉਤਰੀ ਕੋਰੀਆ ਦਾ ਸਭ ਤੋਂ ਵੱਡਾ ਮਾਲਵਾਹਕ ਜਹਾਜ

ਅਮਰੀਕਾ ਨੇ ਕੋਲਾ ਵਿਕਰੀ ਵਿਚ ਵਰਤੋਂ ਕੀਤੇ ਜਾਣ ਵਾਲੇ ਉਤਰ ਕੋਰੀਆ ਦੇ ਇਕ ਜਹਾਜ ਨੂੰ ਜਬਤ ਕੀਤਾ ਹੈ। ਅਮਰੀਕਾ ਨੇ ਦੋਸ਼ ਲਗਾਇਆ ਕਿ ਪਯੋਂਗਯਾਂਗ ਨੇ ਕੌਮਾਂਤਰੀ ਪਾਬੰਦੀ ਦੀ ਉਲੰਘਣਾ ਕੀਤੀ ਹੈ।

 

ਅਮਰੀਕੀ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਅਮਰੀਕੀ ਤਟ ਰੱਖਿਅਕਾਂ ਦੇ ਹਵਾਲੇ ਨਾਲ ਵੀਰਵਾਰ ਨੂੰ ਦੱਸਿਆ ਕਿ ‘ਵਾਇਸ ਹਾਨੇਸਟ’ ਨਾਮ ਦਾ ਜਹਾਜ਼ ਅਮਰੀਕੀ ਜਲ ਖੇਤਰ ਵੱਲ ਵਧ ਰਿਹਾ ਸੀ। ਸਹਾਇਕ ਅਟਾਰਨੀ ਜਨਰਲ ਜੌਨ ਡੀਮਰ ਨੇ ਜਹਾਜ਼ ਨੂੰ ਜਬਤ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਾ ਇਹ ਜਹਾਜ ਹੁਣ ਸੇਵਾ ਵਿਚ ਨਹੀਂ ਹੈ। 17601 ਟਨ ਵਜਨੀ ਇਹ ਜਹਾਜ ਉਤਰ ਕੋਰੀਆ ਦਾ ਸਭ ਤੋਂ ਵੱਡਾ ਮਾਲਵਾਹਕ ਜਹਾਜ਼ ਹੈ।

 

ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਸਦੀ ਵਰਤੋਂ ਗੈਰਕਾਨੂੰਨੀ ਢੰਗ ਨਾਲ ਕੋਇਲਾ ਅਤੇ ਭਾਰੀ ਮਸ਼ੀਨਰੀ ਨੂੰ ਉਤਰ ਕੋਰੀਆ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਪਿਛਲੇ ਸਾਲ ਆਈ ਮੀਡੀਆ ਵਿਚ ਰਿਪੋਰਟ ਮੁਤਾਬਕ ਇੰਡੋਨੇਸ਼ੀਆ ਨੇ ਵੀ ਇਸ ਜਹਾਜ ਨੁੰ ਪਾਬੰਦੀਆਂ ਦੀ ਉਲੰਘਣਾ ਕਰਨ ਉਤੇ ਜਬਤ ਕੀਤਾ ਸੀ।  ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਸ ਜਹਾਜ ਰਾਹੀਂ ਉਤਰ ਕੋਰੀਆ ਰੂਸ ਨੂੰ ਕੋਇਲਾ ਵੇਚਦਾ ਹੈ ਅਤੇ ਇਸ ਤਰ੍ਹਾਂ ਉਤਰ ਰਿਆਈ ਕੋਇਲਾ ਰੂਸੀ ਕੋਇਲਾ ਵਿਚ ਬਦਲ ਜਾਂਦਾ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ 2017 ਵਿਚ ਉਤਰ ਕੋਰੀਆ ਤੋਂ ਕੋਲਾ ਆਯਾਤ ਉਤੇ ਪਾਬੰਦੀ ਲਗਾਉਣ ਵਾਲਾ ਪ੍ਰਸਤਾਵ ਪਾਸ ਕੀਤਾ ਸੀ। ਅਮਰੀਕਾ ਦਾ ਇਹ ਕਦਮ ਉਸਦੇ ਅਤੇ ਉਤਰ ਕੋਰੀਆ ਵਿਚ ਤਣਾਅ ਨੂੰ ਵਧਾਉਣ ਦਾ ਕੰਮ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:usa Seizes North Korean Ship for Violating Sanctions