ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਨੇਜੁਏਲਾ ਸੰਕਟ: ਸਪੀਕਰ ਗਵਾਇਦੋ ਨੇ ਅਮਰੀਕਾ ਤੋਂ ਮੰਗੀ ਮਦਦ

ਕੌਮੀ ਅਸੈਂਬਲੀ ਦੇ ਸਪਿੱਕਰ ਜੁਆਨ ਗੁਵਾਇਦੋ ਨੇ ਵੈਨੇਜ਼ੁਏਲਾ ਦੇ ਸੰਕਟ ਨਾਲ ਨਜਿੱਠਣ ਨੂੰ ਲੈ ਕੇ ਸੰਭਾਵਿਤ ਮਦਦ ਵਜੋਂ ਅਮਰੀਕਾ ਚ ਆਪਣੇ ਸਿਆਸੀ ਪ੍ਰਤੀਨਿਧੀ ਵੈਚਿਓ ਨੂੰ ਅਮਰੀਕਾ ਦੱਖਣੀ ਕਮਾਨ ਤੋਂ ਮਿਲਣ ਲਈ ਕਿਹਾ ਸੀ। ਗਵਾਇਦੋ ਨੂੰ 50 ਤੋਂ ਵੱਧ ਦੇਸ਼ਾਂ ਨੇ ਅੰਤਰਿਮ ਰਾਸ਼ਟਰਪਤੀ ਵਜੋਂ ਮਾਨਤਾ ਦਿੱਤੀ ਜਾਂਦੀ ਹੈ।

 

ਜਾਣਕਾਰੀ ਮੁਤਾਬਕ ਵਿਰੋਧੀ ਨੇਤਾ ਨੇ ਸ਼ਨਿੱਚਰਵਾਰ ਨੂੰ ਪੂਰਬੀ ਕਾਰਾਕਾਸ ਪਲਾਜ਼ਾਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਆਪਣੇ ਸਰੀਫ ਕਾਰਲੋਸ ਵੇਚਿਓ ਨੂੰ ਦੱਖਣੀ ਕਮਾਨ ਅਤੇ ਐਡਮਿਰਲ ਤੋਂ ਤੁਰੰਤ ਮਿਲਣ ਦਾ ਹੁਕਮ ਦਿੰਦੇ ਹਾਂ ਤਾਂ ਕਿ ਸਾਡੀ ਮਦਦ ਦੇ ਮਾਮਲੇ ਚ ਸਿੱਧਾ ਸਬੰਧ ਸਥਾਪਤ ਕੀਤੀ ਜਾ ਸਕੇ।

 

ਉਨ੍ਹਾਂ ਦੁਹਰਾਇਆ ਕਿ ਅਮਰੀਕਾ ਦੀ ਅਗਵਾਈ ਸਬੰਧੀ ਸਰਕਾਰਾਂ ਦੀ ਹਮਾਇਤ ਦੇ ਨਾਲ ਕੌਮੀ ਸੰਕਟ ਦਾ ਹੱਲ ਕਰਨ ਲਈ ਮੇਜ ਤੇ ਵੀ ਸਾਰੇ ਵਿਕਲਪ ਮੌਜਦੂ ਹਨ।

 

ਦੱਸਣਯੋਗ ਹੈ ਕਿ ਅਮਰੀਕਾ ਤੋਂ ਇਲਾਵਾ ਹੁਣ ਤਕ ਕਨੇਡਾ, ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਕੋਲੰਬੀਆ ਸਮੇਛ 54 ਮੁਲਕ ਜੁਆਨ ਗੁਆਇਦੋ ਨੂੰ ਵੈਨੇਜ਼ੁਏਲਾ ਦੇ ਅੰਤਰਿਮ ਰਾਸ਼ਟਰਪਤੀ ਵਜੋਂ ਮਾਨਤਾ ਦੇਣ ਦਾ ਐਲਾਨ ਕਰ ਚੁੱਕੇ ਹਨ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Venezuela Crisis Juan Guaido seeks US Pentagon help For Nicolas Maduro Coup