ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਨੇਜੁਏਲਾ ਨੇ ਜਰਮਨੀ ਦੇ ਰਾਜਦੂਤ ਨੂੰ ਦੇਸ਼ ਛੱਡਣ ਲਈ ਕਿਹਾ

ਵੇਨੇਜੁਏਲਾ ਨੇ ਜਰਮਨੀ ਦੇ ਰਾਜਦੂਤ ਨੂੰ ਦੇਸ਼ ਛੱਡਣ ਲਈ ਕਿਹਾ

ਵੇਨੇਜੁਏਲਾ ਨੇ ਕਾਰਾਕਾਸ ਵਿਚ ਜਰਮਨੀ ਦੇ ਰਾਜਦੂਤ ਨੂੰ ਉਸਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਕਾਰਨ ਅਯੋਗ ਐਲਾਨ ਦਿੱਤਾ ਹੈ ਅਤੇ ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਵੇਨੇਜੁਏਲਾ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਜਰਮਨੀ ਦੇ ਰਾਜਦੂਤ ਡੇਨੀਅਲ ਮਾਰਟਿਨ ਕ੍ਰੀਨਰ ਵੱਲੋਂ ਵੇਨੇਜੁਏਲਾ ਦੇ ਅੰਦਰੂਲੀ ਮਾਮਲਿਆਂ ਵਿਚ ਜ਼ਰੂਰਤ ਤੋਂ ਜ਼ਿਆਦਾ ਦਖਲ ਦੇਣ ਕਾਰਨ ਉਨ੍ਹਾਂ ਨੂੰ ਕੱਢਿਆ ਗਿਆ ਹੈ।

 

ਸਮਾਚਾਰ ਏਜੰਸੀ ਸ਼ਿਨਹੁਆ ਅਨੁਸਾਰ ਕ੍ਰੀਨਰ ਕਥਿਤ ਤੌਰ ਉਤੇ ਉਨ੍ਹਾਂ ਚੁਣੀ ਦੇ ਰਾਜਦੂਤਾਂ ਵਿਚ ਸਨ ਜੋ ਸੋਮਵਾਰ ਨੂੰ ਲੈਟਿਨ ਅਮਰੀਕੀ ਦੇਸ਼ਾਂ ਦੀ ਯਾਤਰਾ ਤੋਂ ਵਾਪਸ ਦੱਖਣ–ਪੰਥੀ ਆਗੂ ਜੁਆਨ ਗੁਆਈਡੋ ਦਾ ਸਵਾਗਤ ਕਰਨ ਪਹੁੰਚੇ ਸਨ। ਇਹ ਦੇਸ਼ ਵੇਨੇਜੁਏਲਾ ਦੇ ਵਿਰੋਧੀ ਦੱਖਣ ਪੰਥੀ ਅੰਦੋਲਨ ਦਾ ਸਮਰਥਨ ਕਰਦੇ ਹਨ।

 

ਗੁਆਈਡੋ ਨੇ ਜਨਵਰੀ ਵਿਚ ਖੁਦ ਨੂੰ ਅੰਤਰਿਮ ਰਾਸ਼ਟਰਪਤੀ ਐਲਾਨਿਆ ਸੀ।  ਇਸ ਤੋਂ ਤੁਰੰਤ ਬਾਅਦ ਅਮਰੀਕਾ ਨੇ ਗੁਆਈਡੋ ਨੂੰ ਅਸਥਾਈ ਰਾਸ਼ਟਰਪਤੀ ਮੰਨ ਲਿਆ ਸੀ। ਇਸ ਤੋਂ ਬਾਅਦ ਜਰਮਨੀ ਨੇ ਫਰਵਰੀ ਦੀ ਸ਼ੁਰੂਆਤ ਵਿਚ ਗੁਆਈਡੋ ਨੂੰ ਵੇਨੇਜੁਏਲਾ ਦੇ ਰਾਸ਼ਟਰਪਤੀ ਤੌਰ ਉਤੇ ਮਾਨਤਾ ਦਿੱਤੀ।

 

ਵੇਨੇਜੁਏਲਾ ਸਰਕਾਰ ਮੰਨਦੀ ਹੈ ਕਿ ਵਾਸ਼ਿੰਗਟਨ ਵੱਲੋਂ ਗੁਆਈਡੋ ਨੂੰ ਦੇਸ਼ ਦਾ ਅੰਤਰਿਮ ਆਗੂ ਦੀ ਮਾਨਤਾ ਵਰਤਮਾਨ ਸਰਕਾਰ ਨੂੰ ਹਟਾਉਣ ਦੇ ਉਦੇਸ਼ ਨਾਲ ਦਿੱਤੀ ਹੈ ਜਿਸ ਨਾਲ ਗੁਆਈਡੋ ਦੇਸ਼ ਦੇ ਵਿਆਪਕ ਤੇਲ ਭੰਡਾਰ ਅਤੇ ਸੋਨੇ ਦੇ ਭੰਡਾਰ ਨੂੰ ਅਮਰੀਕੇ ਦੇ ਸਹਿਯੋਗ ਲਈ ਖੋਲ੍ਹ ਦੇਵੇ।

 

ਮੰਤਰਾਲੇ ਨੇ ਕਿਹਾ ਕਿ ਵੇਨੇਜੁਏਲਾ ਅਪਰਿਵਰਤਨ ਤੌਰ ਉਤੇ ਆਜ਼ਾਦ ਅਤੇ ਸਵਤੰਤਰ ਹੈ, ਇਸ ਲਈ ਵੇਨੇਜੁਏਲਾ ਦੀ ਜਨਤਾ ਅਤੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਦਖਲਅੰਦਾਜੀ ਦੇਣ ਵਾਲੀ ਕੂਟਨੀਤਿਕ ਪ੍ਰਤੀਨਿਧੀਆਂ ਦੀਆਂ ਕਾਰਵਾਈਆਂ ਨਾ ਸਵੀਕਾਰ ਹਨ ਅਤੇ ਨਾ ਬਾਅਦ ਵਿਚ ਸਵੀਕਾਰ ਹੋਣਗੀਆਂ।

 

ਵੇਨੇਜੁਏਲਾ ਦੇ ਰਾਜਨੀਤਿਕ ਸੰਕਟ ਲਈ ਯੂਰੋਪੀ ਦੇਸ਼ਾਂ ਨੂੰ ਤਖਤਾਪਲਟ ਅਤੇ ਹਿੰਸਾ ਦੇ ਮਾਰਗ ਨੂੰ ਵਾਣਾ ਦੇਣ ਵਾਲੇ ਰਾਸਤਿਆਂ ਨੂੰ ਵਾਧਾਵਾ ਦੇਣ ਦੀ ਬਜਾਏ ਸੰਰਚਨਾਤਮਕ ਸੰਤੁਲਿਤ ਵਿਵਹਾਰ ਕਰਨਾ ਚਾਹੀਦਾ ਅਤੇ ਵੇਨੇਜੁਏਲਾ ਵਿਚ ਗੁੱਟਾ ਵਿਚ ਗੱਲਬਾਤ ਰਾਹੀਂ ਤੇ ਸ਼ਾਂਤੀਪੂਰਣ ਹੱਲ ਉਪਲਬਧ ਕਰਾਉਣਾ ਚਾਹੀਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Venezuela Nicolas Maduro Expel German Ambassador