ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੇ ਕਤਲ ਦੀ ਕੋਸ਼ਿਸ਼ ਮਾਮਲੇ `ਚ 6 ਅੱਤਵਾਦੀ ਗ੍ਰਿਫਤਾਰ

ਵੈਨੇਜ਼ੁਏਲਾ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਧਮਾਕਿਆਂ ਨਾਲ ਲੱਦੇ ਡਰੋਨਾਂ ਦੇ ਇਸਤੇਮਾਲ ਨਾਲ ਰਾਸ਼ਟਰਪਤੀ ਮਾਦੁਰੋ ਦੇ ਕਤਲ ਦੇ ਕਥਿਤ ਕੋਸ਼ਿਸ਼ ਦੇ ਮਾਮਲੇ `ਚ 6 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਹਿ ਅਤੇ ਨਿਆਂ ਮੰਤਰੀ ਨੇਸਟਰ ਰੇਵੇਰੋਲ ਨੇ ਸਰਕਾਰੀ ਟੀਵੀ `ਤੇ ਗ੍ਰਿਫਤਾਰੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਹਨ ਜ਼ਬਤ ਕੀਤੇ ਗਏ ਹਨ ਤੇ ਕਰਾਕਸ `ਚ ਕਈ ਹੋਟਲਾਂ `ਤੇ ਛਾਪੇ ਮਾਰੇ ਗਏ ਹਨ।

 

 

ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ `ਤੇ ਐਤਵਾਰ ਇਥੇ ਇਕ ਪ੍ਰੋਗਰਾਮ ਦੌਰਾਨ ਡਰੋਨ ਰਾਹੀਂ ਹਮਲਾ ਹੋਇਆ ਪਰ ਉਹ ਖੁਸ਼ਕਿਸਮਤੀ ਨਾਲ ਵਾਲ-ਵਾਲ ਬਚ ਗਏ। ਮਾਦੂਰੋ ਰਾਜਧਾਨੀ ਕਾਰਾਕਸ ਵਿਖੇ ਨੈਸ਼ਨਲ ਗਾਰਡ ਦੇ 81 ਸਾਲ ਪੂਰੇ ਹੋਣ `ਤੇ ਮਨਾਏ ਜਾ ਰਹੇ ਇਕ ਸਮਾਰੋਹ ਵਿਚ ਭਾਸ਼ਣ ਦੇ ਰਹੇ ਸਨ ਕਿ ਅਚਾਨਕ ਉਨ੍ਹਾਂ ਕੋਲ ਕੋਈ ਧਮਾਕਾਖੇਜ਼ ਸਮੱਗਰੀ ਆ ਕੇ ਡਿੱਗੀ। ਉਨ੍ਹਾਂ ਆਪਣਾ ਭਾਸ਼ਣ ਤੁਰੰਤ ਰੋਕ ਦਿੱਤਾ। ਫੌਜ ਰਾਸ਼ਟਰਪਤੀ ਨੂੰ ਉਥੋਂ ਕਿਸੇ ਸੁਰੱਖਿਅਤ ਥਾਂ `ਤੇ ਲੈ ਗਈ। ਇਸ ਘਟਨਾ ਵਿਚ 7 ਜਵਾਨ ਜ਼ਖਮੀ ਹੋਏ।

 

 

ਘਟਨਾ ਪਿੱਛੋਂ ਰਾਸ਼ਟਰਪਤੀ ਨੇ ਸਰਕਾਰੀ ਨਿਊਜ਼ ਚੈਨਲ `ਤੇ ਕਿਹਾ ਕਿ ਇਹ ਹਮਲੇ ਨਾਲ ਮੈਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਸਬੰਧੀ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਹਮਲੇ ਲਈ ਗੁਆਂਢੀ ਦੇਸ਼ ਕੋਲੰਬੀਆ ਅਤੇ ਅਮਰੀਕਾ ਦੇ ਕੁਝ ਅਣਪਛਾਤੇ ਸਰਮਾਏਦਾਰਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ।

 

 

ਰਾਸ਼ਟਰਪਤੀ ਦੇ ਕਈ ਅਧਿਕਾਰੀਆਂ ਨੇ ਇਸ ਹਮਲੇ ਲਈ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਇਕ ਸ਼ੱਕੀ ਬਾਗੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਬਾਗੀ ਗਰੁੱਪ ਵਿਚ ਵੈਨੇਜ਼ੁਏਲਾ ਦੇ ਕੁਝ ਲੋਕ ਅਤੇ ਫੌਜ ਦੇ ਜਵਾਨ ਸ਼ਾਮਲ ਹਨ।

 

ਵੈਨੇਜ਼ੁਏਲਾ ਡ੍ਰੋਨ ਹਮਲੇ 'ਚ ਅਮਰੀਕਾ ਦੀ ਸ਼ਮੂਲੀਅਤ ਨਹੀਂ : ਜਾਨ ਬੋਲਟਨ

 

 

ਵਾਸ਼ਿੰਗਟਨ

ਅਮਰੀਕਾ ਨੇ ਸ਼ਨੀਵਾਰ ਨੂੰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ 'ਤੇ ਹੋਏ ਡ੍ਰੋਨ ਹਮਲੇ 'ਚ ਸ਼ਮੂਲੀਅਤ ਹੋਣ ਦੀ ਗੱਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਦੱਸ ਦਈਏ ਕਿ ਹਮਲੇ ਤੋਂ ਬਾਅਦ ਵੈਨੇਜ਼ੁਏਲੀਆਈ ਰਾਸ਼ਟਰਪਤੀ ਮਾਦੁਰੋ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਗੁਆਂਢੀ ਦੇਸ਼ ਕੋਲੰਬੀਆ ਅਤੇ ਅਮਰੀਕਾ ਨੇ ਮੈਨੂੰ ਮਾਰਨ ਮਾਰਨ ਲਈ ਇਹ ਡ੍ਰੋਨ ਹਮਲਾ ਕਰਾਇਆ, ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਾ ਹੋ ਸਕਿਆ। ਅਮਰੀਕੀ ਨੈਸ਼ਨਸ ਸਕਿਊਰਿਟੀ ਦੇ ਸਲਾਹਕਾਰ ਜਾਨ ਬੋਲਟਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਖਿਆ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ 'ਤੇ ਹੋਏ ਡ੍ਰੋਨ ਹਮਲੇ 'ਚ ਅਮਰੀਕਾ ਦੀ ਸ਼ਮੂਲੀਅਤ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Venezuelan president assassination attempt 6 militants arrested in the case