ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: 85 ਸਾਲਾ ਬਜ਼ੁਰਗ ਔਰਤ ਨੇ ਬਣਾਇਆ ਵਿਸ਼ਵ ਰਿਕਾਰਡ, ਜਾਣੋ ਕਿਵੇਂ?

ਸਾਊਥ ਲੰਡਨ ਚ ਇੱਕ 85 ਸਾਲਾ ਬਜ਼ੁਰਗ ਔਰਤ ਨੇ ਇੱਕ ਨਵੇਕਲਾ ਵਿਸ਼ਵ ਰਿਕਾਰਡ ਬਣਾ ਕੇ ਦੁਨੀਆ ਭਰ ਦੀ ਵਾਹ ਵਾਹੀ ਖੱਟ ਲਈ ਹੈ। ਇਸ ਬਜ਼ੁਰਗ ਔਰਤ ਦੀ ਸ਼ਲਾਘਾਯੋਗ ਕੋਸਿ਼ਸ਼ ਨੂੰ ਦੇਖ ਕੇ ਅੱਜ ਦੇ ਨੌਜਵਾਨਾਂ ਦੇ ਵੀ ਪਸੀਨੇ ਨਿਕਲ ਜਾਣ।

 

ਸਾਊਥ ਲੰਡਨ ਚ ਹਿਨਕਲੇ ਰਨਿੰਗ ਕਲੱਬ ਦੀ ਬਜ਼ੁਰਗ ਔਰਤ ਜੈਫ ਓਲਿਵਰ ਨੇ ਟੂਟਿੰਗ ਮੁਕਾਬਲੇ ਦੋਰਾਨ 24 ਘੰਟਿਆਂ ਚ 124 ਕਿਲੋਮੀਟਰ (77 ਮਾਈਲ) ਲਗਾਤਾਰ ਦੌੜ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਸਾਲਾਨਾ ਟੂਟਿੰਗ 24 ਰੇਸ ਚ ਆਪਣੀ ਉਮਰ ਦੇ ਵਰਗ ਦਾ ਨਵਾਂ ਰਿਕਾਰਡ ਬਣਾਇਆ। ਇਸ ਵਿਸ਼ਵ ਰਿਕਾਰਡ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਇਹ ਦੌੜ ਮੀਂਹ ਦੌਰਾਨ ਬਣਾਈ। ਇਸ ਵੀਡਿਓ ਨੂੰ ਇੱਕ ਅੰਗੇ੍ਰਜ਼ੀ ਰਿਪੋਟਰ ਨੇ ਆਪਣੇ ਟਵਿੱਟਰ ਖਾਤੇ ਤੇ ਸ਼ੇਅਰ ਕੀਤਾ।

 

 

ਇੱਕ ਸਪੋਰਟਸ ਵੈਬਸਾਈਟ ਮੁਤਾਬਿਕ ਓਲੀਵਰ ਨੇ 50 ਦੀ ਉਮਰ ਟੱਪਣ ਮਗਰੋਂ ਦੌੜ ਦੇ ਮੁਕਾਬਲਿਆਂ ਚ ਹਿੱਸਾ ਲੈਣਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੈ 65 ਸਾਲ ਦੀ ਉਮਰ ਚ ਆਪਣਾ ਪਹਿਲਾਂ ਵਿਸ਼ਵ ਰਿਕਾਰਡ ਬਣਾਇਆ। ਟਵਿੱਟਰ ਤੇ ਇਸ ਵੀਡਿਓ ਨੂੰ 6000 ਤੋਂ ਜਿ਼ਆਦਾ ਲਾਈਕਸ ਅਤੇ 800 ਤੋਂ ਜਿ਼ਆਦਾ ਵਾਰ ਰਿਟਵੀਟ ਕੀਤਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO: 85-year-old woman made world record