ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੇ ਚੀਨੀ ਸਫਾਰਤਖਾਨੇ ’ਤੇ ਹੋਏ ਅੱਤਵਾਦੀ ਹਮਲੇ ਦਾ ਵੀਡਿਓ ਆਇਆ ਸਾਹਮਣੇ

ਪਾਕਿਸਤਾਨ ਦੇ ਕਰਾਚੀ ਚ ਸਥਿਤ ਚੀਨੀ ਸਫਾਰਤਖਾਨੇ ਤੇ ਅੱਜ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਜਿਸ ਦਾ ਲਾਈਵ ਵੀਡਿਓ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਕੇ ਇਸ ਸਾਫ ਪਤਾ ਚੱਲਦਾ ਹੈ ਕਿ ਕਿੰਨੀ ਆਸਾਨੀ ਨਾਲ ਅੱਤਵਾਦੀ ਪਾਕਿਸਤਾਨ ਚ ਖੁੱਲ੍ਹੇਆਮ ਘੁੰਮਦੇ ਫਿਰਦੇ ਮੌਜਾਂ ਮਾਰਦੇ ਹਨ। ਇਸ ਮੌਕੇ ਪੁਲਿਸ ਅਤੇ ਅੱਤਵਾਦੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਅਤੇ 3 ਅੱਤਵਾਦੀ ਮਾਰੇ ਵੀ ਗਏ ਜਦਕਿ 2 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ।

 

 

ਜੀਓ ਟੀਵੀ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਅੱਤਵਾਦੀਆਂ ਨੇ ਚੀਨੀ ਸਫਾਰਤਖਾਨੇ ਨੇੜੇ ਗੋਲਾਬਾਰੀ ਕੀਤੀ ਅਤੇ ਹੱਥਗੋਲੇ ਵੀ ਸੁੱਟੇ ਜਿਸ ਤੋਂ ਬਾਅਦ ਅੱਤਵਾਦੀਆਂ ਨੇ ਚੀਨੀ ਸਫਾਰਤਖਾਨੇ ਦੇ ਅੰਦਰ ਵੜਨ ਦੀ ਕੋਸਿ਼ਸ਼ ਵੀ ਕੀਤੀ। ਸਫਾਰਤਖਾਨੇ ਨੇੜੇ ਤਾਇਨਾਤ ਸੁਰੱਖਿਆ ਬਲਾਂ ਨੇ ਇਨ੍ਹਾਂ ਅੱਤਵਾਦੀਆਂ ਨੂੰ ਰੋਕਣ ਲਈ ਜਵਾਬੀ ਕਾਰਵਾਈ ਕਰਦਿਆਂ ਫਾਈਰਿੰਗ ਕਰ ਦਿੱਤੀ। ਇਸ ਹਮਲੇ ਮਗਰੋਂ ਕਰਾਚੀ ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:video of the terrorist attack on the Chinese embassy came in front of the video