ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਵਾਸ਼ਿੰਗਟਨ ’ਚ ‘ਸਿੱਖਸ ਫ਼ਾਰ ਜਸਟਿਸ’ ਦਾ ਭਾਰਤ–ਵਿਰੋਧੀ ਮੁਜ਼ਾਹਰਾ ਰਿਹਾ ਠੁੱਸ

ਵਾਸ਼ਿੰਗਟਨ ’ਚ ‘ਸਿੱਖਸ ਫ਼ਾਰ ਜਸਟਿਸ’ ਦਾ ਭਾਰਤ–ਵਿਰੋਧੀ ਮੁਜ਼ਾਹਰਾ ਰਿਹਾ ਠੁੱਸ

ਸਿੱਖਸ ਫ਼ਾਰ ਜਸਟਿਸਨਾਂਅ ਦੀ ਜੱਥੇਬੰਦੀ ਦੀ ਅਗਵਾਈ ਹੇਠ ਕੁਝ ਵੱਖਵਾਦੀਆਂ ਨੇ ਕੱਲ੍ਹ ਸਨਿੱਚਰਵਾਰ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ’ਚ ਭਾਰਤੀ ਸਫ਼ਾਰਤਖਾਨੇ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦਾ ਤਿਰੰਗਾ ਝੰਡਾ ਸਾੜਨ ਦਾ ਵੀ ਜਤਨ ਕੀਤਾ। ਇਹ ਰੋਸ ਮੁਜ਼ਾਹਰਾ ਜਾਣ–ਬੁੱਝ ਕੇ ਭਾਰਤ ਦੇ ਗਣਤੰਤਰ ਦਿਵਸ ਮੌਕੇ ਰੱਖਿਆ ਗਿਆ ਸੀ। ਵੱਖਵਾਦੀ ਮੁਜ਼ਾਹਰਾਕਾਰੀਆਂ ਨੇ ਇਸ ਮੌਕੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਪਰ ਇਸ ਰੋਸ ਮੁਜ਼ਾਹਰੇ ਦੀ ਖ਼ਾਸ ਵਰਨਣਯੋਗ ਗੱਲ ਇਹ ਰਹੀ ਕਿ ਵੱਖਵਾਦੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਇਸ ਰੋਸ ਮੁਜ਼ਾਹਰੇ ਦੌਰਾਨ ਆਪਣੇ ਸਿਰਫ਼ 15 ਤੋਂ 20 ਸਮਰਥਕਾਂ ਨੂੰ ਹੀ ਇਕੱਠੇ ਕਰ ਸਕੀ। ਇੰਝ ਉਸ ਦਾ ਇਹ ਪ੍ਰਦਰਸ਼ਨ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਿਆ।

 

 

ਇਹ ਵੀ ਪਤਾ ਲੱਗਾ ਹੈ ਕਿ ਜਦੋਂ ਪਾਕਿਸਤਾਨੀ ਪੱਤਰਕਾਰ ਤੇ ਕੈਮਰਾਮੈਨ ਇਸ ਰੋਸ ਮੁਜ਼ਾਹਰੇ ਨੂੰ ਕਵਰ ਕਰਨ ਲਈ ਪੁੱਜੇ, ਤਦ ਵੱਖਵਾਦੀ ਪ੍ਰਦਰਸ਼ਨਕਾਰੀਆਂ ਨੇ ਦਿਖਾਵੇ ਲਈ ਭਾਰਤ ਦਾ ਤਿਰੰਗਾ ਫੂਕਣ ਦਾ ਜਤਨ ਕੀਤਾ। ਪਰ ਅੰਤ ’ਚ ਉਨ੍ਹਾਂ ਹਰੇ ਰੰਗ ਦਾ ਝੰਡਾ ਸਾੜਿਆ, ਜਿਸ ਉੱਤੇ ਅੰਗਰੇਜ਼ੀ ਦਾ ਅੱਖਰ ‘ਐੱਸ’ ਲਿਖਿਆ ਹੋਇਆ ਸੀ। ਉਸੇ ਵੇਲੇ ਅਮਰੀਕਾ ’ਚ ਵੱਸਦੇ ਬਹੁਤ ਸਾਰੇ ਭਾਰਤੀਆਂ (ਜਿਨ੍ਹਾਂ ਦੀ ਗਿਣਤੀ ਵੱਖਵਾਦੀ ਮੁਜ਼ਾਹਰਾਕਾਰੀਆਂ ਤੋਂ ਕਿਤੇ ਵੱਧ ਸੀ) ਨੇ ਇਨ੍ਹਾਂ ਵੱਖਵਾਦੀਆਂ ਸਾਹਮਣੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ ਅਤੇ ਭਾਰਤੀ ਝੰਡੇ ਆਪਣੇ ਹੱਥ ਵਿੱਚ ਫੜ ਕੇ ਉੱਚੇ ਕੀਤੇ।

 

 

ਦਰਅਸਲ, ਅਮਰੀਕੀ ਪੁਲਿਸ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੋਈ ਸੀ ਕਿ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਦੌਰਾਨ ਭਾਰਤ ਦਾ ਝੰਡਾ ਸਾੜਨ ਦਾ ਜਤਨ ਨਾ ਕੀਤਾ ਜਾਵੇ। ਭਾਰਤੀ ਸਫ਼ਾਰਤਖਾਨੇ ਸਾਹਮਣੇ ਕੱਲ੍ਹ ਇਸ ਰੋਸ ਮੁਜ਼ਾਹਰੇ ਦੌਰਾਨ ਕੁਝ ਤਣਾਅ ਵਾਲੀ ਸਥਿਤੀ ਬਣੀ ਰਹੀ ਕਿਉ਼ਕਿ ਸੜਕ ਦੇ ਇੱਕ ਪਾਸੇ ਮੁੱਠੀ–ਭਰ ਵੱਖਵਾਦੀ ਨਾਅਰੇਬਾਜ਼ੀ ਕਰ ਰਹੇ ਸਨ ਤੇ ਦੂਜੇ ਪਾਸੇ ਬਿਲਕੁਲ ਸਾਹਮਣੇ ਵੱਡੀ ਗਿਣਤੀ ’ਚ ਭਾਰਤੀ–ਅਮਰੀਕਨ ਪਾਰਕ ਵਿੱਚ ਭਾਰਤ ਦਾ ਤਿਰੰਗਾ ਬੁਲੰਦ ਕਰ ਰਹੇ ਸਨ। ਇਸੇ ਲਈ ਲਗਭਗ ਦੋ ਘੰਟੇ ਹਾਲਾਤ ਤਣਾਅ–ਭਰਪੂਰ ਬਣੇ ਰਹੇ। ਸਾਵਧਾਨੀ ਵਜੋਂ ਇੱਥੇ ਹੋਰ ਵੀ ਪੁਲਿਸ ਸੱਦ ਲਈ ਗਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video Sikhs For Justice Protest in Washington Damp Squib