ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸਕੂਟੀ ਸਵਾਰ ਔਰਤ ਨੂੰ ਟਰੱਕ ਨੇ ਦਰੜਿਆ, ਬਾਜਵੂਦ ਤੁਰਦੀ ਫਿਰਦੀ ਬਣੀ

ਚੀਨ ਚ ਇੱਕ ਸਕੂਟੀ ਸਵਾਰ ਔਰਤ ਨੂੰ ਇੱਕ ਟਰੱਕ ਨੇ ਬੇਹੱਦ ਖੌਫ਼ਨਾਕ ਤਰੀਕੇ ਨਾਲ ਦਰੜ ਦਿੱਤਾ। ਇਸਦੇ ਬਾਵਜੂਦ ਇਹ ਔਰਤ ਸਹੀ ਸਲਾਮਤ ਬੱਚ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਦੀ ਸਿ਼ਕਾਰ ਹੋਈ ਇਹ ਔਰਤ ਚਮਤਕਾਰੀ ਢੰਗ ਨਾਲ ਟਰੱਕ ਥੱਲਿਓਂ ਨਿਕਲ ਕੇ ਉਠੀ ਅਤੇ ਤੁਰਦੀ ਫਿਰਦੀ ਬਣੀ। ਇਸ ਹਾਦਸੇ ਦਾ ਰਿਕਾਰਡ ਹੋਇਆ ਇਹ ਹੈਰਾਨ ਕਰ ਦੇਣ ਵਾਲਾ ਵੀਡਿਓ ਸੋਸ਼ਲ ਮੀਡੀਆ ਚ ਡਾਢ੍ਹਾ ਵਾਇਰਲ ਹੋ ਰਿਹਾ ਹੈ।

 

ਪੀਪਲਜ਼ ਡੇਲੀ ਚਾਈਨਾ ਦੇ ਅਕਾਊਂਟ ਤੋਂ ਇਹ ਵੀਡਿਓ ਸ਼ੇਅਰ ਕੀਤਾ ਗਿਆ ਹੈ। ਵੀਡਿਓ ਚ ਦਿਖ ਰਿਹਾ ਹੈ ਕਿ ਔਰਤ ਸਕੂਟੀ ਤੇ ਸਵਾਰ ਹੈ ਕਿ ਉਸੇ ਸਮੇਂ ਪਿਛੇ ਤੋਂ ਆ ਰਿਹਾ ਤੇਜ਼ ਰਫਤਾਰ ਟਰੱਕ ਔਰਤ ਦੀ ਸਕੂਟੀ ਨੂੰ ਦਰੜ ਦਿੰਦਾ ਹੈ ਅਤੇ ਘਸੀਟਦਿਆਂ ਹੋਇਆਂ ਦੂਰ ਤੱਕ ਲੈ ਜਾਂਦਾ ਹੈ। ਇਸ ਵਿਚਕਾਰ ਔਰਤ ਸਕੂਟੀ ਤੋਂ ਜ਼ਮੀਨ ਤੇ ਡਿੱਗ ਜਾਂਦੀ ਹੈ।

 

ਘਟਨਾ ਚੀਨ ਦੇ ਗੁਆਂਗਡਾਂਗ ਸੂਬੇ ਦੇ ਮਵਾਮਿੰਗ ਦੀ ਹੈ। ਟਰੱਕ ਜਿਵੇਂ ਹੀ ਔਰਤ ਦੇ ਉਪਰੋਂ ਲੰਘਦਾ ਹੈ ਤਾਂ ਮਗਰੋਂ ਹੀ ਉਕਤ ਔਰਤ ਚਮਤਕਾਰੀ ਢੰਗ ਨਾਲ ਜ਼ਮੀਨ ਤੋਂ ਉਠਦੀ ਹੈ, ਖੜੀ ਹੁੰਦੀ ਹੈ ਅਤੇ ਤੁਰਨ ਫਿਰਣ ਲੱਗ ਪੈਂਦੀ ਹੈ।

 

ਅੱਗੇ ਵੀਡਿਚ ਚ ਦੇਖੋ ਕਿਵੇਂ ਮਸਾਂ ਜਿ਼ੰਦਾ ਬਚੀ ਇਹ ਔਰਤ

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO: woman run over by truck then gets up miraculously and walks away