ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਹੋਵੇਗਾ ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਦੇ ਵਿਚਾਰਾਂ ਦਾ ਪਾਸਾਰ

ਅਮਰੀਕਾ ’ਚ ਹੋਵੇਗਾ ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਦੇ ਵਿਚਾਰਾਂ ਦਾ ਪਾਸਾਰ

ਅਮਰੀਕਾ ਦੇ ਪ੍ਰਸਿੱਧ ਨਾਗਰਿਕ ਅਧਿਕਾਰ ਆਗੂ ਤੇ ਸੰਸਦ ਮੈਂਬਰ ਜੌਨ ਲੁਇਸ ਨੇ ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ–ਜੂਨੀਅਰ ਦੇ ਵਿਚਾਰਾਂ ਦਾ ਪ੍ਰਚਾਰ ਤੇ ਪਾਸਾਰ ਕਰਨ ਲਈ ਅਮਰੀਕੀ ਸੰਸਦ ਦੇ ਪ੍ਰਤੀਨਿਧ ਸਦਨ ਵਿੱਚ ਇੱਕ ਬਿਲ ਪੇਸ਼ ਕਰ ਕੇ ਅਗਲੇ ਪੰਜ ਸਾਲਾਂ ਲਈ 1,066 ਕਰੋੜ ਰੁਪਏ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਹੈ।

 

 

ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਪੇਸ਼ ਕੀਤਾ ਹਾਊਸ ਬਿਲ (HR–5517) ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਵਿਚਾਲੇ ਦੋਸਤੀ ਤੇ ਗਾਂਧੀ ਅਤੇ ਲੂਥਰ ਕਿੰਗ–ਜੂਨੀਅਰ ਦੇ ਵਿਚਾਰਾਂ ਤੇ ਯੋਗਦਾਨ ਨੂੰ ਦਰਸਾਉਂਦਾ ਹੈ।

 

 

ਇਸ ਬਿਲ ਦੇ ਹੋਰ ਪ੍ਰਸਤਾਵਾਂ ਵਿੱਚ ਗਾਂਧੀ–ਕਿੰਗ ਡਿਵੈਲਪਮੈਂਟ ਫ਼ਾਊਂਡੇਸ਼ਨ ਦੀ ਸਥਾਪਨਾ ਕਰਨਾ ਵੀ ਸ਼ਾਮਲ ਹੈ, ਜਿਸ ਨੂੰ ਭਾਰਤੀ ਕਾਨੁੰਨਾਂ ਅਧੀਨ ਯੂਨਾਈਟਿਡ ਸਟੇਟਸ ਏਜੰਸੀ ਫ਼ਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਵੱਲੋਂ ਗਠਤ ਕੀਤਾ ਜਾਵੇਗਾ। ਇਸ ਬਿਲ ਵਿੱਚ ਫ਼ਾਊਂਡੇਸ਼ਨ ਲਈ USAID ਨੂੰ ਅਗਲੇ ਪੰਜ ਸਾਲਾਂ ਤੱਕ ਹਰ ਸਾਲ 23 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਗਈ ਹੈ।

 

 

ਇਸ ਬਿਲ ਮੁਤਾਬਕ ਇਹ ਫ਼ਾਊਂਡੇਸ਼ਨ ਅਮਰੀਕਾ ਤੇ ਭਾਰਤ ਦੀਆਂ ਸਰਕਾਰਾਂ ਵੱਲੋਂ ਗਠਤ ਇੱਕ ਕੌਂਸਲ ਹੋਵੇਗੀ, ਜੋ ਸਿਹਤ, ਪ੍ਰਦੂਸ਼ਣ ਤੇ ਜਲਵਾਯੂ ਤਬਦੀਲੀ, ਸਿੱਖਿਆ ਮਹਿਲਾ ਸਸ਼ੱਕਤੀਕਰਣ ਦੇ ਖੇਤਰਾਂ ਵਿੱਚ ਗ਼ੈਰ–ਸਰਕਾਰੀ ਸੰਗਠਨਾਂ ਨੂੰ ਗ੍ਰਾਂਟ ਮੁਹੱਈਆ ਕਰਵਾਏਗੀ।

 

 

ਇਸ ਬਿਲ ਨੂੰ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਡਾ. ਏਮੀ ਬੇਰਾ, ਰੋਅ ਖੰਨਾ ਤੇ ਪ੍ਰਮਿਲਾ ਜੈਪਾਲ ਤੋਂ ਇਲਾਵਾ ਬ੍ਰੈਂਡਾ ਲਾਰੈਂਸ, ਬ੍ਰਾਂਡ ਸ਼ਰਮਨ ਤੇ ਜੇਮਸ ਮੈਕਗਵਰਨ ਦੀ ਹਮਾਇਤ ਹਾਸਲ ਹੈ।

 

 

ਅਮਰੀਕਾ ’ਚ ਭਾਰਤ ਦੇ ਸਫ਼ੀਰ ਹਰਸ਼ਵਰਧਨ ਸ਼੍ਰੰਗਲਾ ਨੇ ਬਿਲ ਦਾ ਸੁਆਗਤ ਕਰਦਿਆਂ ਕਿਹਾ ਕਿ ਇਹ ਭਾਰਤ ਤੇ ਅਮਰੀਕਾ ਵਿਚਾਲੇ ਡੂੰਘੇ ਸਭਿਆਚਾਰਕ ਤੇ ਵਿਚਾਰਧਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Views of Mahatma Gandhi and Martin Luther King to be expanded