ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੜੀਵਾਰ ਬੰਬ ਧਮਾਕਿਆਂ ਬਾਅਦ ਨੇਪਾਲ ਵਿਚ ਹਿੰਸਾ

ਲੜੀਵਾਰ ਬੰਬ ਧਮਾਕਿਆਂ ਬਾਅਦ ਨੇਪਾਲ ਵਿਚ ਹਿੰਸਾ

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਐਤਵਾਰ ਨੂੰ ਹੋਏ ਤਿੰਨ ਲੜੀਵਾਰ ਬੰਬ ਧਮਾਕਿਆਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਕ ਦਿਨ ਬਾਅਦ ਹੀ ਨੇਪਾਲ ਦੇ ਕਈ ਇਲਾਕਿਆਂ ਵਿਚ ਹਿੰਸਾ ਦੀਆਂ ਖਬਰਾਂ ਆਈਆਂ।  ਸੈਨਾ ਨੇ ਕਈ ਥਾਵਾਂ ਤੋਂ ਬੰਬ ਨਸਟ ਕੀਤੇ। ਗੈਰ ਕਾਨੂੰਨੀ ਐਲਾਨੀ ਇਕ ਕਮਿਊਨਿਸਟ ਗਰੁੱਪ ਵੱਲੋਂ ਆਹੂਤ ਇਕ ਆਮ ਹੜਤਾਲ ਦੇ ਕਾਰਨ ਨੇਪਾਲ ਵਿਚ ਜਨਜੀਵਨ ਪ੍ਰਭਾਵਿਤ ਹੋਇਆ।

 

ਪੁਲਿਸ ਨੇ ਦੱਸਿਆ ਕਿ ਦੇਸ਼ਭਰ ਵਿਚ ਹੋਈਆਂ ਹਿੰਸਾ ਦੀਆਂ ਘਟਨਾਵਾਂ ਵਿਚ ਨਵਲਪਰਾਸੀ ਜ਼ਿਲ੍ਹੇ ਵਿਚ ਟਰੱਕ ਨੂੰ ਅੱਗ ਲਗਾ ਦਿੱਤੀ ਗਈ, ਜਦੋਂਕਿ ਸੁਰਖੇਤ ਵਿਚ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਨੇਪਾਲੀ ਸੈਨਾ ਪੋਖਰਾ ਵਿਚ ਤਿੰਨ, ਅਨਨਪੂਰਣਾ ਵਿਚ ਇਕ ਅਤੇ ਕਾਸਕੀ ਜ਼ਿਲ੍ਹੇ ਵਿਚ ਇਕ ਬੰਬ ਨੂੰ ਨਸਟ ਕਰਨ ਵਿਚ ਸਫਲ ਰਹੀ। ਸੈਨਾ ਨੇ ਐਤਵਾਰ ਨੂੰ ਵੀ ਕੋਟੇਸ਼ਵੋਰ, ਸਤਡੋਬਾਤੋ, ਗਵਾਰਕੋ ਅਤੇ ਲੇਘੇਲ ਵਿਚ ਬੰਬਾਂ ਨੂੰ ਵੀ ਖਤਮ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Violence in Nepal After Serial Blast