ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਇਰਲ ਫ਼ੋਟੋ: ਜਿਸ ਸੱਪ ਨੇ ਡੰਗਿਆ, ਉਸੇ ਨੂੰ ਲਪੇਟ ਕੇ ਜਾ ਪੁੱਜੀ ਹਸਪਤਾਲ

ਵਾਇਰਲ ਫ਼ੋਟੋ: ਜਿਸ ਸੱਪ ਨੇ ਡੰਗਿਆ, ਉਸੇ ਨੂੰ ਲਪੇਟ ਕੇ ਜਾ ਪੁੱਜੀ ਹਸਪਤਾਲ

ਚੀਨ `ਚ ਸੋਸ਼ਲ ਮੀਡੀਆ `ਤੇ ਇਨ੍ਹੀਂ ਦਿਨੀਂ ਇੱਕ ਸੱਪ ਨੂੰ ਗੁੱਟ `ਤੇ ਲਪੇਟ ਕੇ ਖੜ੍ਹੀ ਕੋਈ ਫ਼ਾਰਮ ਭਰ ਰਹੀ ਔਰਤ ਦੀ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਉਹ ਔਰਤ ਦਰਅਸਲ ਹਸਪਤਾਲ `ਚ ਖੜ੍ਹੀ ਹੈ।


ਸੱਪ ਦੇ ਡੰਗਣ ਬਾਰੇ ਸੋਚ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਪਰ ਚੀਨ ਦੀ ਔਰਤ ਨੇ ਇੱਕ ਅਜਿਹਾ ਕਾਰਨਾਮਾ ਕਰ ਵਿਖਾਇਆ ਹੈ ਕਿ ਵੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਦਰਅਸਲ, ਚੀਨ ਦੇ ਝਿਝਾਂਗ ਸੂਬੇ ਦੀ ਪੁਜਿੰਗ ਕਾਊਂਟੀ `ਚ ਔਰਤ ਨੂੰ ਇੱਕ ਸੱਪ ਨੇ ਡੰਗ ਲਿਆ। ਇੰਨਾ ਹੀ ਨਹੀਂ, ਉਹ ਔਰਤ ਉਸੇ ਸੱਪ ਨੂੰ ਗੁੱਟ `ਤੇ ਲਪੇਟ ਕੇ ਹਸਪਤਾਲ ਪੁੱਜ ਗਈ।


ਦਰਅਸਲ, ਡਾਕਟਰ ਜੇ ਸੱਪ ਤੇ ਉਸ ਦੇ ਜ਼ਹਿਰ ਬਾਰੇ ਜਾਣ ਲਵੇ ਕਿ ਉਹ ਕਿਸ ਕਿਸਮ ਦਾ ਹੈ, ਤਾਂ ਉਹ ਮਰੀਜ਼ ਨੂੰ ਉਸੇ ਜ਼ਹਿਰ ਦਾ ਤੋੜ (ਐਂਟੀਡੋਟ) ਆਸਾਨੀ ਨਾਲ ਦੇ ਸਕਦਾ ਹੈ; ਜਿਸ ਨਾਲ ਮਰੀਜ਼ ਦੀ ਜਾਨ ਯਕੀਨੀ ਤੌਰ `ਤੇ ਬਚ ਸਕਦੀ ਹ।


‘ਪੀਪਲ ਡੇਲੀ ਚਾਈਨਾ` ਅਨੁਸਾਰ 1.5 ਮੀਟਰ ਲੰਮਾ ਉਹ ਸੱਪ ਜ਼ਹਿਰੀਲਾ ਨਹੀਂ ਸੀ ਪਰ ਔਰਤ ਦੇ ਗੁੱਟ `ਤੇ ਸੱਪ ਲਿਪਟਿਆ ਵੇਖ ਕੇ ਸਾਰਿਆਂ ਦੇ ਹੋਸ਼ ਉੱਡਦੇ ਜਾ ਰਹੇ ਸਨ। ਔਰਤ ਨੇ ਇਲਾਜ ਤੋਂ ਪਹਿਲਾਂ ਜ਼ਰੂਰੀ ਫ਼ਾਰਮ ਵੀ ਗੁੱਟ `ਤੇ ਸੱਪ ਲਪੇਟਿਆਂ ਹੀ ਆਪਣੇ ਹੱਥ ਨਾਲ ਭਰੇ। ਉਹ ਔਰਤ ਹਸਪਤਾਲ `ਚ ਬਹੁਤ ਸ਼ਾਂਤ ਵਿਖਾਈ ਦੇ ਰਹੀ ਸੀ ਤੇ ਉਸ ਦੀ ਹਾਲਤ ਵੀ ਗੰਭੀਰ ਨਹੀਂ ਸੀ ਡਾਕਟਰਾਂ ਨੇ ਮੁਢਲੇ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਸੀ।    

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Viral Photo the snake bitten she wrapped it on her wrist