ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIRAL Pic: ਔਰਤਾਂ ਦੇ ਪਖਾਨੇ ’ਚ ਲੁਕਿਆ ਸੀ 1.2 ਮੀਟਰ ਲੰਬਾ ਸੱਪ!

ਪਖਾਨੇ ਵਾਲੀ ਸੀਟ ਤੇ ਬੈਠਦੇ ਹਾਂ ਤਾਂ ਇੱਕ ਵਾਰ ਜ਼ਰੂਰ ਜਾਂਚ ਲੈਣਾ ਚਾਹੀਦਾ ਹੈ। ਇਹ ਚੇਤਾਵਨੀ ਜਾਰੀ ਕੀਤੀ ਹੈ ਇੱਕ ਸੱਪ ਫੜਨ ਵਾਲੇ ਸਮੂਹ ਨੇ। ਦਰਅਸਲ ਆਸਟ੍ਰੇਲੀਆ ਲਈ ਕ੍ਰੇਯੰਸ ਸਨੈਕ ਰਿਮੂਵਲਿਸਟ ਨੇ ਔਰਤਾਂ ਦੇ ਪਖਾਨੇ ਚੋਂ ਇੱਕ 1.2 ਮੀਟਰ ਦਾ ਜ਼ਹਿਰੀਲਾ ਸੱਪ ਫੜ੍ਹਿਆ ਹੈ। ਇਸ ਸਮੂਹ ਨੇ ਇਸ ਘਟਨਾ ਦੀਆਂ ਤਸਵੀਰਾਂ ਆਪਣੇ ਫੇਸਬੁੱਕ ਪੇਜ ਤੇ 2 ਸਤੰਬਰ ਨੂੰ ਸ਼ੇਅਰ ਕੀਤੀਆਂ ਹਨ। ਜਿਸ ਵਿਚ ਦੱਸਿਆ ਗਿਆ ਹੈ ਕਿ ਹਰੇਕ ਸਾਲ ਗਰਮੀ ਦੇ ਮੌਸਮ ਚ ਪਖਾਨੇ ਚ ਸੱਪ ਫੜ੍ਹੇ ਜਾਂਦੇ ਹਨ। ਇਸ ਲਈ ਪਖਾਨੇ ਦੀ ਸੀਟ ਤੇ ਬੈਠਣ ਤੋਂ ਪਹਿਲਾਂ ਸਾਵਧਾਨੀ ਵਰਤੋ। ਇਸ ਸਮੂਹ ਦੀ ਇਹ ਫੇਸਬੁੱਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਲੋਕ ਵੀ ਆਪੋ ਆਪਣੇ ਤਜੁਰਬੇ ਸਾਂਝੇ ਕਰ ਰਹੇ ਹਨ।

 

 

 

ਕ੍ਰੇਯੰਸ ਸਨੈਕ ਰਿਮੂਵਲਿਸਟ ਨੂੰ ਸਥਾਨਕ ਖੇਤਰ ਤੋਂ ਫ਼ੋਨ ਆਇਆ ਕਿ ਔਰਤਾਂ ਦੇ ਖਪਾਨੇ ਚ ਇੱਕ ਸੱਪ ਦੇਖਿਆ ਗਿਆ ਹੈ। ਸੱਪ ਇੰਨਾ ਵੱਡਾ ਸੀ ਕਿ ਇਸ ਨੂੰ ਦੇਖ ਕੇ ਸਾਰੇ ਹੀ ਹੈਰਾਨ ਰਹਿ ਗਏ। ਇੱਕ ਔਰਤ ਨੇ ਘਟਨਾ ਸਬੰਧੀ ਇਸ ਸਮੂਹ ਨੂੰ ਇਸ ਬਾਰੇ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਇਸ ਸਮੂਹ ਦੀ ਟੀਮ ਇੱਥੇ ਪੁੱਜੀ ਅਤੇ ਸੱਪ ਨੂੰ ਫੜ੍ਹ ਕੇ ਦੂਰ ਦੇ ਜੰਗਲਾਂ ਵਿਚ ਛੱਡ ਦਿੱਤਾ ਗਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIRAL PIC: A 1 2 meter long snake was hidden in womens toilets