ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿਸ ਡਾਕਟਰ ਨੂੰ ਮਿਲੇ ਵਲਾਦੀਮੀਰ ਪੁਤਿਨ, ਉਹ ਨਿੱਕਲਿਆ ਕੋਰੋਨਾ–ਪਾਜ਼ਿਟਿਵ

ਜਿਸ ਡਾਕਟਰ ਨੂੰ ਮਿਲੇ ਵਲਾਦੀਮੀਰ ਪੁਤਿਨ, ਉਹ ਨਿੱਕਲਿਆ ਕੋਰੋਨਾ–ਪਾਜ਼ਿਟਿਵ

ਕੋਰੋਨਾ ਵਾਇਰਸ ਪੂਰੀ ਦੁਨੀਆ ’ਚ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਚਾਹੇ ਅਮੀਰ ਹੋਵੇ ਜਾਂ ਗ਼ਰੀਬ – ਉਹ ਸਭ ਨੂੰ ਆਪਣਾ ਸ਼ਿਕਾਰ ਬਣਾਉਂਦਾ ਜਾ ਰਿਹਾ ਹੈ। ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਵੀ ਇਸ ਦੀ ਲਪੇਟ ’ਚ ਆ ਚੁੱਕੀਆਂ ਹਨ। ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਇਸ ਘਾਤਕ ਵਾਇਰਸ ਦੀ ਲਪੇਟ ’ਚ ਆਉਂਦੇ ਜਾ ਰਹੇ ਹਨ।

 

 

ਰੂਸ ਦੇ ਰਾਸ਼ਟਰਪਤੀ ਸ੍ਰੀ ਵਲਾਦੀਮੀਰ ਪੁਤਿਨ ਪਿਛਲੇ ਹਫ਼ਤੇ ਇੱਕ ਹਸਪਤਾਲ ’ਚ ਜਾ ਕੇ ਜਿਹੜੇ ਡਾਕਟਰ ਨੂੰ ਮਿਲੇ ਸਨ, ਉਹ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਉੱਧਰ ਇੰਗਲੈਂਡ ਦੇ ਪ੍ਰਿੰਸ ਚਾਰਲਸ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਮੇਤ ਵਿਸ਼ਵ ਦੀਆਂ ਕਈਆਂ ਪ੍ਰਸਿੱਧ ਹਸਤੀਆਂ ਇਸ ਵਾਇਰਸ ਦੀ ਲਪੇਟ ’ਚ ਆ ਗਈਆਂ ਹਨ।

 

 

ਸ੍ਰੀ ਪੁਤਿਨ ਨੇ ਪਿਛਲੇ ਹਫ਼ਤੇ ਰੂਸ ਦੀ ਰਾਜਧਾਨੀ ਮਾਸਕੋ ਦੇ ਹਸਪਤਾਲ ਗਏ ਸਨ, ਜਿੱਥੇ ਉਨ੍ਹਾਂ ਡੈਨਿਸ ਪ੍ਰੋਤਸੈਂਕੋ ਨੂੰ ਮਿਲ ਕੇ ਗੱਲਬਾਤ ਕੀਤੀ ਸੀ। ਉਸ ਕੋਰੋਨਾ ਪੀੜਤ ਡਾਕਟਰ ਨੇ ਖੁਦ ਇਸ ਦੀ ਸੂਚਨਾ ਫ਼ੇਸਬੁੱਕ ਰਾਹੀਂ ਦਿੰਦਿਆਂ ਲਿਖਿਆ ਕਿ ਉਹ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ।

 

 

ਪਰ ਡਾਕਟਰ ਨੇ ਅੱਗੇ ਲਿਖਿਆ ਕਿ ਉਸ ਨੂੰ ਹੁਣ ਠੀਕ ਜਾਪ ਰਿਹਾ ਹੈ। ਡਾਕਟਰ ਨੇ ਕਿਹਾ ਕਿ ਕੋਰੋਨਾ–ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਦਫ਼ਤਰ ’ਚ ਖੁਦ ਨੂੰ ਵੱਖ ਕਰ ਲਿਆ ਹੈ ਤੇ ਉਹ ਲੋਕਾਂ ਤੋਂ ਦੂਰ ਰਹਿ ਰਹੇ ਹਨ।

 

 

ਡਾ. ਪ੍ਰੋਤਸੈਂਕੋ ਰੂਸ ’ਚ ਕੋਰੋਨਾ ਵਾਇਰਸ ਦੀ ਜੰਗ ਦੌਰਾਨ ਮਾਸਕੋ ਦਾ ਮੁੱਖ ਚਿਹਰਾ ਰਹੇ ਹਨ ਤੇ ਉਨ੍ਹਾਂ ਦੀ ਨਿਯਮਤ ਪੋਸਟ ਨਾਲ ਕਈ ਲੋਕ ਬਚੇ ਹਨ।

 

 

ਰੂਸ ’ਚ ਇੱਕੋ ਦਿਨ ’ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 500 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੱਲ੍ਹ 31 ਮਾਰਚ ਨੂੰ ਲੌਕਡਾਊਨ ਦਾ ਘੇਰਾ ਵਧਾ ਦਿੱਤਾ ਗਿਆ ਹੈ ਤੇ ਨਾਲ ਹੀ ਤਿੰਨ ਅਹਿਮ ਕਾਨੂੰਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

 

 

ਖੇਤਰਫਲ ਪੱਖੋਂ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਰੂਸ ਦੇ ਕੁੱਲ 85 ਵਿੱਚੋਂ ਹੁਣ 40 ਤੋਂ ਵੱਧ ਖੇਤਰਾਂ ਵਿੱਚ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਚੀਨ ਦੀ ਸਰਹੱਦ ਨਾਲ ਲੱਗਦਾ ਪ੍ਰਿਮੋਸਰਕੀ ਕ੍ਰਾਈ ਤੇ ਪੱਛਮ ’ਚ ਕਾਲਿਨੀਨਗ੍ਰਾਦ ਖੇਤਰ ਵੀ ਸ਼ਾਮਲ ਹਨ।

 

 

ਉੱਧਰ ਸੰਸਦ ਦੇ ਹੇਠਲੇ ਸਦਨ ਸਟੇਟ ਡਿਊਮਾ ਨੇ ਮੰਗਲਵਾਰ ਨੂੰ ਤਿੰਨ ਬਿਲਾਂ ਨੂੰ ਮਨਜ਼ੂਰੀ ਦੇ ਦਿੱਤੀ, ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਆਈਸੋਲੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਲਈ ਸੱਤ ਸਾਲ ਜੇਲ੍ਹ ਦੀ ਸਜ਼ਾ ਦੀ ਵਿਵਸਥਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vladimir Putin met the doctor now found Corona Positive