ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮਿਸਾਇਲ ਟੈਸਟ ਨਾਲ ਅਮਰੀਕਾ ਤੇ ਦੱਖਣੀ ਕੋਰੀਆ ਨੂੰ ਚੇਤਾਵਨੀ ਦਿੱਤੀ: ਕਿਮ ਜੋਂਗ ਉਨ

​​​​​​​ਮਿਸਾਇਲ ਟੈਸਟ ਨਾਲ ਅਮਰੀਕਾ ਤੇ ਦੱਖਣੀ ਕੋਰੀਆ ਨੂੰ ਚੇਤਾਵਨੀ ਦਿੱਤੀ: ਕਿਮ ਜੋਂਗ ਉਨ

ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਮਿਸਾਇਲ ਦਾ ਤਾਜ਼ਾ ਤਜਰਬਾ ਸਿਰਫ਼ ਅਮਰੀਕਾ ਤੇ ਦੱਖਣੀ ਕੋਰੀਆ ਨੂੰ ਚੇਤਾਵਨੀ ਦੇਣ ਲਈ ਕੀਤਾ ਹੈ।

 

 

ਸ੍ਰੀ ਕਿਮ ਜੋਂਗ ਦਾ ਇਹ ਬਿਆਨ ਉੱਤਰੀ ਕੋਰੀਆ ਦੀ ਖ਼ਬਰ ਏਜੰਸੀ ਕੇਸੀਐੱਨਏ ਨੇ ਜਾਰੀ ਕੀਤਾ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਸਲ ਵਿੱਚ ਅਮਰੀਕਾ ਤੇ ਦੱਖਣੀ ਕੋਰੀਆ ਮਿਲ ਕੇ ਜੰਗੀ–ਖੇਡਾਂ ਖੇਡ ਰਹੇ ਹਨ।

 

 

ਚੇਤੇ ਰਹੇ ਕਿ ਦੱਖਣੀ ਕੋਰੀਆ ਤੇ ਅਮਰੀਕਾ ਨੇ ਹਾਲੇ ਬੀਤੇ ਸੋਮਵਾਰ ਨੂੰ ਹੀ ਮਿਲ ਕੇ ਕੰਪਿਊਟਰਾਂ ਦੀ ਮਦਦ ਨਾਲ ਸਾਂਝੇ ਫ਼ੌਜੀ ਅਭਿਆਸ ਕੀਤੇ ਸਨ।

 

 

ਉੱਤਰੀ ਕੋਰੀਆ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਹੁਣ ਜਿਹੜੀ ਗੱਲਬਾਤ ਪ੍ਰਮਾਣੂ ਹਥਿਆਰ ਘਟਾਉਣ ਲਈ ਚੱਲ ਰਹੀ ਸੀ; ਅਮਰੀਕਾ ਦੇ ਅਜਿਹੇ ਸਾਂਝੇ ਤਜਰਬਿਆਂ ਨਾਲ ਉਸ ਨੂੰ ਵੀ ਢਾਹ ਲੱਗੇਗੀ।

 

 

ਇੱਥੇ ਵਰਨਣਯੋਗ ਹੈ ਕਿ ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਥੋੜ੍ਹੀ ਦੂਰੀ ਤੱਕ ਮਾਰ ਕਰਨ ਵਾਲੀਆਂ ਦੋ ਬੈਲਿਸਟਿਕ ਮਿਸਾਇਲਾਂ ਦਾ ਸਫ਼ਲ ਪਰੀਖਣ ਕੀਤਾ ਸੀ। ਅਜਿਹੀਆਂ ਮਿਸਾਇਲਾਂ ਦੀ ਉਸ ਦੀ ਇਹ ਚੌਥੀ ਜੋੜੀ ਹੈ।

 

 

ਹਾਲੇ ਪਿਛਲੇ ਹਫ਼ਤੇ ਹੀ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਬਹੁਤ ਆਤਮ–ਵਿਸ਼ਵਾਸ ਨਾਲ ਆਖਿਆ ਸੀ ਕਿ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਸ੍ਰੀ ਕਿਮ ਜੋਂਗ ਉਨ ਹੁਣ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ, ਜਿਸ ਤੋਂ ਉਨ੍ਹਾਂ ਨੂੰ ਨਿਰਾਸ਼ਾ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Warned US and South Korea with Missile Test says Kim Jong Un