ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੂੰ ਪਾਕਿਸਤਾਨ ਨਾਲ ਮਜ਼ਬੂਤ ਫ਼ੌਜੀ ਸਬੰਧ ਬਣਾ ਕੇ ਰੱਖਣ ਦੀ ਲੋੜ

ਅਮਰੀਕਾ ਦੇ ਇਕ ਸੀਨੀਅਰ ਜਨਰਲ ਮਾਰਕ ਏ ਮਿੱਲੇ ਨੇ ਦੇਸ਼ ਦੇ ਸੰਸਦ ਮੈਂਬਰਾਂ ਤੋਂ ਕਿਹਾ ਹੈ ਕਿ ਵਾਸ਼ਿੰਗਟਨ ਨੂੰ ਪਾਕਿਸਤਾਨ ਨਾਲ ਮਜ਼ਬੂਤ ਸਬੰਧ ਬਣਾਉਣ ਦੇ ਨਾਲ ਹੀ ਇਸਲਾਮਾਬਾਦ ’ਤੇ ਅਮਰੀਕੀ ਕਰਾਰਾਂ ਤੇ ਕਾਰਵਾਈ ਕਰਨ ਦਾ ਦਬਾਅ ਵੀ ਬਣਾ ਕੇ ਰੱਖਣਾ ਹੋਵੇਗਾ।

 

ਜੁਆਇੰਟ ਚੀਫਸ ਆਫ ਸਟਾਫ਼ ਦੇ ਪ੍ਰਧਾਨ ਵਜੋਂ ਨਾਮਜ਼ਦ ਜਨਰਲ ਮਾਰਕ ਏ ਮਿੱਲੇ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ 22 ਜੁਲਾਈ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਵਾਈਟ ਹਾਊਸ ਵਿਖੇ ਪਹਿਲੀ ਮੁਲਾਕਾਤ ਹੋਣੀ ਹੈ।

 

ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਸੁਰੱਖਿਆ ਮਦਦ ਅਤੇ ਵੱਡੀ ਰੱਖਿਆ ਗੱਲਬਾਤਾਂ ਨੂੰ ਰੋਕ ਦਿੱਤਾ ਹੈ ਪਰ ਸਾਨੂੰ ਸਾਡੇ ਸਾਂਝੇ ਹਿਤਾਂ ਦੇ ਆਧਾਰ ’ਤੇ ਮਜ਼ਬੂਤ ਫੌਜੀ ਸਬੰਧ ਬਣਾਏ ਰੱਖਣ ਦੀ ਲੋੜ ਹੈ ਕਿਉਂਕਿ ਸੁਰੱਖਿਆ ਮਦਦ ਨੂੰ ਬਰਖਾਸਤ ਕਰਨ ਮਗਰੋ਼ ਪਾਕਿਸਤਾਨ ਨੇ ਆਪਣੀ ਸੁਰੱਖਿਆ ਤੇ ਆਰਥਕ ਮਦਦ ਦੀਆਂ ਲੋੜਾਂ ਪੂਰੀਆਂ ਕਰਨ ਲਈ ਰੂਸ ਅਤੇ ਚੀਨ ਸਮੇਤ ਕਈ ਹੋਰਨਾਂ ਦੇਸ਼ਾਂ ਤਕ ਆਪਣੀ ਪਹੁੰਚ ਬਣਾਈ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Washington Needs Strong military Ties With pakistan Says Top US general