ਪਾਕਿਸਤਾਨੀ ਸੈਨਾ ਦੇ ਇਕ ਉਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਹਥਿਆਰਬੰਦ ਫੌਜ ਭਾਰਤ ਵੱਲੋਂ ਕੀਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਕਰਾਰਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫਫੂਰ ਨੇ ਕਿਹਾ ਕਿ ਸੈਨਾ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਹਵਾਈ ਸੈਨਾ ਮੁੱਖੀ ਮਾਰਸ਼ਲ ਮੁਜਾਹਿਦ ਅਨਵਰ ਖਾਨ ਨਾਲ ਮੁਲਾਕਾਤ ਕੀਤੀ ਅਤੇ ਦੋਵੇਂ ਮੁੱਖੀਆਂ ਨੇ ਖਤਰੇ ਅਤੇ ਜਵਾਬ ਸਮੇਤ ਆਪਰੇਸ਼ਨਲ ਵਾਤਾਵਰਣ ਉਤੇ ਵਿਚਾਰ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਦੋਵੇਂ ਮੁੱਖੀਆਂ ਨੇ ਤਿਆਰੀਆਂ ਅਤੇ ਤਾਲਮੇਲ ਉਤੇ ਤਸ਼ੱਲੀ ਪ੍ਰਗਟਾਈ ਹੈ। ਪਾਕਿਸਤਾਨ ਦੀ ਹਥਿਆਰਬੰਦ ਫੌਜ ਭਾਰਤ ਦੇ ਕਿਸੇ ਵੀ ਹਮਲੇ ਦਾ ਕਰਾਰਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੁਲਵਾਮਾ ਵਿਚ ਜੈਸ਼ ਏ ਮੁਹੰਮਦ ਅੱਤਵਾਦੀ ਸਮੂਹ ਦੇ ਆਤਮਘਾਤੀ ਹਮਲੇ ਵਿਚ 14 ਫਰਵਰੀ ਨੂੰ ਸੀਆਰਪੀਐਫ ਦੇ 40 ਜਵਾਨਾਂ ਦੇ ਸ਼ਹੀਦ ਹੋਣ ਦੇ ਬਾਅਦ ਭਾਰਤ ਅਤੇ ਤਣਾਅ ਵਿਚ ਇਹ ਬਿਆਨ ਆਇਆ ਹੈ।