ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਨਾਲ ਸਮਾਨਤਾ ਤੇ ਸਨਮਾਨਿਤ ਤਰੀਕੇ ਗੱਲ ਕਰਾਂਗੇ: ਪਾਕਿਸਤਾਨ

​​​​​​​ਭਾਰਤ ਨਾਲ ਸਮਾਨਤਾ ਤੇ ਸਨਮਾਨਿਤ ਤਰੀਕੇ ਗੱਲ ਕਰਾਂਗੇ: ਪਾਕਿਸਤਾਨ

ਭਾਰਤ ਨਾਲ ਪਾਕਿਸਤਾਨ ‘ਸਮਾਨਤਾ’ ਦੇ ਆਧਾਰ ਉੱਤੇ ਤੇ ‘ਸਨਮਾਨਿਤ’ ਤਰੀਕੇ ਨਾਲ ਗੱਲਬਾਤ ਕਰੇਗਾ ਤੇ ਹੁਣ ਇਹ ਨਵੀਂ ਦਿੱਲੀ ’ਤੇ ਨਿਰਭਰ ਕਰਦਾ ਹੈ ਕਿ ਸਾਰੇ ਮੁਲਤਵੀ ਪਏ ਮੁੱਦਿਆਂ ਦੇ ਹੱਲ ਲਈ ਉਹ ਇਸਲਾਮਾਬਾਦ ਨਾਲ ਗੱਲਬਾਤ ਕਰਦਾ ਹੈ ਜਾਂ ਨਹੀਂ। ਇਹ ਪ੍ਰਗਟਾਵਾ ਅੱਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕੀਤਾ।

 

 

ਕਿਰਗਿਜ਼ਸਤਾਨ ਦੀ ਰਾਜਧਾਨੀ ਵਿੱਚ 19ਵੇਂ ਸ਼ੰਘਾਈ ਸਹਿਯੋਗ ਸੰਗਠਨ (SCO) ’ਚ ਹਿੱਸਾ ਲੈਣ ਪੁੱਜੇ ਕੁਰੈਸ਼ੀ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਸ਼ੁੱਕਰਵਾਰ ਨੂੰ ਛੋਟੀ ਜਿਹੀ ਮੁਲਾਕਾਤ ਹੋਈ ਸੀ।

 

 

ਸ੍ਰੀ ਕੁਰੈਸ਼ੀ ਨੇ ‘ਜਿਓ ਨਿਊਜ਼’ ਨਾਲ ਗੱਲਬਾਤ ਦੌਰਾਨ ਆਖਿਆ – ‘ਹਾਂ, ਗੱਲਬਾਤ ਹੋਈ ਸੀ। ਦੋਵਾਂ ਨੇ ਹੱਥ ਮਿਲਾਏ ਤੇ ਇੱਕ–ਦੂਜੇ ਨੂੰ ਦੁਆ–ਸਲਾਮ ਆਖੀ ਸੀ।’ ਸ੍ਰੀ ਕੁਰੈਸ਼ੀ ਨੇ ਭਾਰਤ ਸਰਕਾਰ ਉੱਤੇ ‘ਵੋਟ ਬੈਂਕ’ ਸੁਰੱਖਿਅਤ ਰੱਖਣ ਲਈ ‘ਚੁਣਾਵੀ’  ਰੌਂਅ ਅਪਨਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਜੋ ਆਖਣਾ ਸੀ, ਉਹ ਆਖ ਦਿੱਤਾ ਹੈ।

 

 

ਉਨ੍ਹਾਂ ਕਿਹਾ ਕਿ ਹੁਣ ਫ਼ੈਸਲਾ ਭਾਰਤ ਨੇ ਕਰਨਾ ਹੈ, ਅਸੀਂ ਨਾ ਤਾਂ ਜਲਦਬਾਜ਼ੀ ਵਿੱਚ ਹਾਂ ਤੇ ਨਾ ਹੀ ਸਾਨੂੰ ਕੋਈ ਸਮੱਸਿਆ ਹੈ।

 

 

ਜਦੋਂ ਵੀ ਭਾਰਤ ਤਿਆਰ ਹੋਵੇਗਾ, ਅਸੀਂ ਵੀ ਤਿਆਰ ਮਿਲਾਂਗੇ ਪਰ ਅਸੀਂ ਬਰਾਬਰੀ ਦੇ ਆਧਾਰ ਉੱਤੇ ਸਨਮਾਨਿਤ ਤਰੀਕੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਸਾਨੂੰ ਨਾ ਤਾਂ ਕਿਸੇ ਦੇ ਪਿੱਛੇ ਨੱਸਣ ਦੀ ਜ਼ਰੂਰਤ ਹੈ ਤੇ ਨਾ ਹੀ ਅਸੀਂ ਜ਼ਿੱਦ ਵਿਖਾਉਣੀ ਹੈ। ਪਾਕਿਸਤਾਨ ਦਾ ਰੁਖ਼ ਯਥਾਰਥ ਉੱਤੇ ਆਧਾਰਤ ਹੈ ਤੇ ਚੰਗੀ ਤਰ੍ਹਾਂ ਸੋਚਿਆ–ਸਮਝਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We shall talk to India with similarity and prestige Pakistan