ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਨਾਂ ਨੂੰ ਕੋਰੋਨਾ ਵੈਕਸੀਨ ਮੁਫ਼ਤ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ: ਟਰੰਪ

ਅਮਰੀਕਨਾਂ ਨੂੰ ਕੋਰੋਨਾ ਵੈਕਸੀਨ ਮੁਫ਼ਤ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ: ਟਰੰਪ

ਕੋਰੋਨਾ ਵਾਇਰਸ ਦਾ ਕਹਿਰ ਹਾਲੇ ਵੀ ਪੂਰੀ ਦੁਨੀਆ ’ਚ ਜਾਰੀ ਹੈ। ਇਸ ਦੌਰਾਨ ਇਸ ਦੀ ਵੈਕਸੀਨ ਨੂੰ ਲੈ ਕੇ ਅਮਰੀਕਾ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵਿਸ਼ਵ–ਪੱਧਰੀ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ–19) ਦਾ ਪ੍ਰਭਾਵਸ਼ਾਲੀ ਟੀਕਾ ਵਿਕਸਤ ਹੋਣ ਉੱਤੇ ਇਸ ਨੂੰ ਜਨਤਾ ਲਈ ਮੁਫ਼ਤ ਉਪਲਬਧ ਕਰਵਾਉਣ ’ਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ।

 

 

ਸ੍ਰੀ ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ’ਚ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ–19 ਦੇ ਟੀਕੇ ਨੂੰ ਅਸੀਂ ਆਮ ਜਨਤਾ ਲਈ ਮੁਫ਼ਤ ਉਪਲਬਧ ਕਰਵਾਉਣ ਬਾਰੇ ਵਿਚਾਰ ਕਰ ਰਹੇ ਹਾਂ।

 

 

ਸ੍ਰੀ ਟਰੰਪ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਕੋਵਿਡ–19 ਦਾ ਟੀਕਾ ਵਿਸਕਤ ਕੀਤਾ ਜਾ ਸਕਦਾ ਹੈ। ਇਹ ਟੀਕਾ ਵਿਕਸਤ ਕਰਨ ਲਈ ਉਨ੍ਹਾਂ ‘ਆਪਰੇਸ਼ ਵਾਰਪ ਸਪੀਡ’ ਨਾਂਅ ਦੀ ਇੱਕ ਨਵੀਂ ਮੁਹਿੰਮ ਦੀ ਸ਼ੁਰੂ ਕੀਤੀ।

 

 

‘ਆਪਰੇਸ਼ਨ ਵਾਰਪ ਸਪੀਡ’ ਨੂੰ ਇਸ ਸਾਲ ਦੇ ਅੰਤ ਤੱਕ ਕੋਵਿਡ–19 ਦਾ ਪ੍ਰਭਾਵਸ਼ਾਲੀ ਟੀਕਾ ਵਿਕਸਤ ਕਰਨ ਦਾ ਕੰਮ ਸੌਂਪਿਆ ਗਿਆ ਹੈ, ਤਾਂ ਜੋ ਜਨਵਰੀ 2021 ਤੱਕ ਉਸ ਨੂੰ ਆਮ ਜਨਤਾ ਤੱਕ ਪਹੁੰਚਾਇਆ ਜਾ ਸਕੇ।

 

 

ਇਸ ਮੁਹਿੰਮ ’ਚ ਸਾਬਕਾ ਫ਼ਾਰਮਾਸਿਊਟੀਕਲ ਕਾਰਜਕਾਰੀ ਮੋਨਸੇਫ਼ ਸਲੋਈ ਤੇ ਅਮਰੀਕੀ ਫ਼ੌਜ ਦੀ ਮਟੀਰੀਅਲ ਕਮਾਨ ਦੇ ਕਮਾਂਡਰ ਜਨਰਲ ਗੁਸਤਾਵ ਪੇਰਨ ਅਹਿਮ ਭੂਮਿਕਾ ਨਿਭਾਉਣਗੇ ਤੇ ਇਸ ਦੀ ਅਗਵਾਈ ਕਰਨਗੇ।

 

 

ਸ੍ਰੀ ਟਰੰਪ ਨੇ ਕਿਹਾ ਕਿ ਸਰਕਾਰ ਕੋਵਿਡ–19 ਦਾ ਟੀਕਾ ਵਿਕਸਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਤੇ ਲਗਭਗ 100 ਟੀਮਾਂ ਦੇ ਕੰਮਾਂ ਦਾ ਮੁੱਲਾਂਕਣ ਕੀਤਾ ਜਾ ਰਿਹਾ ਹੈ; ਜਿਸ ਵਿੱਚੋਂ 14 ਟੀਮਾਂ ਨੂੰ ਆਸ ਮੁਤਾਬਕ ਨਤੀਜੇ ਮਿਲ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We will Try to give Americans Corona Vaccine free of cost says Trump