ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਲੀ 'ਚ ਰਾਜਨੀਤਿਕ ਸੰਕਟ ਦਾ 5ਵਾਂ ਹਫ਼ਤਾ, ਹਿੰਸਕ ਪ੍ਰਦਰਸ਼ਨਾਂ 'ਚ ਹੁਣ ਤੱਕ 23 ਮੌਤਾਂ

ਚਿਲੀ ਵਿੱਚ ਹਿੰਸਕ ਅਸ਼ਾਂਤੀ ਵਿੱਚ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 23 ਹੋ ਗਈ। ਦੇਸ਼ ਵਿੱਚ ਸਮਾਜਿਕ ਅਸ਼ਾਂਤੀ ਦਾ ਇਹ ਪੰਜਵਾਂ ਹਫ਼ਤਾ ਹੈ। ਅਮਰੀਕੀ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਲੁੱਟ ਅਤੇ ਪ੍ਰਦਰਸ਼ਨ ਹੋ ਰਹੇ ਹਨ।

 

ਚਿਲੀ ਵਿੱਚ ਨਵੇਂ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਨੂੰ ਲੈ ਕੇ ਰਾਜਨੀਤਿਕ ਖਾਕੇ ਉੱਤੇ ਸਮਝੌਤੇ ਦੇ ਬਾਵਜੂਦ ਨਾ ਤਾਂ ਲੋਕਾਂ ਦੀ ਨਾਰਾਜਗੀ ਘੱਟ ਹੋਈ ਹੈ ਅਤੇ ਨਾ ਹੀ ਖ਼ੂਨ-ਖ਼ਰਾਬੇ ਵਿੱਚ ਹੀ ਕਮੀ ਆਈ ਹੈ। ਸਮਾਜਿਕ ਅਤੇ ਆਰਥਿਕ ਅਸਮਾਨਤਾ ਅਤੇ ਦੇਸ਼ ਦੇ ਗਿਣੇ ਚੁਣੇ ਰਈਸ ਪਰਿਵਾਰਾਂ ਤੋਂ ਰਾਜਨੀਤਿਕ ਕੁਲੀਨ ਵਰਗਾਂ ਦੇ ਵਿਰੋਧ ਵਿੱਚ ਚਿਲੀ ਵਿੱਚ 18 ਅਕਤੂਬਰ ਤੋਂ ਪ੍ਰਦਰਸ਼ਨ ਹੋ ਰਹੇ ਹਨ।

 

ਤਿੰਨ ਦਹਾਕੇ ਦੇ ਚਿਲੀ ਦੇ ਲੋਕਤੰਤਰ ਵਿੱਚ ਇਹ ਸਭ ਤੋਂ ਵੱਡਾ ਸੰਕਟ ਹੈ। ਪ੍ਰਦਰਸ਼ਨਾਂ ਵਿੱਚ ਕਰੀਬ 2,000 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚ 280 ਜਿਹੇ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਪੇਲੇਟ ਗਨ ਦੀ ਲਪੇਟ ਵਿੱਚ ਆਉਣ ਨਾਲ ਆਪਣੀ ਅੱਖਾਂ ਗੁਆ ਲਈਆਂ ਹਨ।

 

ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 23 ਹੋ ਗਈ। ਰਾਸ਼ਟਰਪਤੀ ਸੇਬੇਸਿਟਅਨ ਪਿਨੇਰਾ ਦੀ ਸਰਕਾਰ ਨੇ ਇੱਕ ਵਾਰ ਮੁੜ ਤੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਗ੍ਰਹਿ ਮੰਤਰੀ ਗੋਂਜਾਲੋ ਬਲੂਮੇਲ ਨੇ ਇਸ ਅਸ਼ਾਂਤੀ ਨੂੰ ਖ਼ਤਮ ਕਰਨ ਲਈ ਸਾਰੇ ਰਾਜੀਨੀਤਕ ਦਲਾਂ ਨੂੰ ਅਪੀਲ ਕੀਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Week 5 of political crisis in Chile 23 deaths in violent demonstrations so far