ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੇ ਵੁਹਾਨ ਸ਼ਹਿਰ 'ਚ ਇਸ ਔਰਤ ਤੋਂ ਪੂਰੀ ਦੁਨੀਆ 'ਚ ਫੈਲਿਆ ਕੋਰੋਨਾ ਵਾਇਰਸ

ਜਾਨਲੇਵਾ ਕੋਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਇਸ ਆਲਮੀ ਮਹਾਂਮਾਰੀ ਦੀ ਲਪੇਟ 'ਚ ਵਿਸ਼ਵ ਭਰ ਦੇ 7 ਲੱਖ ਤੋਂ ਵੱਧ ਲੋਕ ਹਨ, ਜਦਕਿ ਲਗਭਗ 34 ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹੈ। ਇਕੱਲੇ ਯੂਰਪ 'ਚ ਹੀ 20,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਤੇ ਸਪੇਨ 'ਚ ਇੱਕ ਦਿਨ 'ਚ 800-800 ਤੋਂ ਵੱਧ ਮੌਤਾਂ ਹੋ ਰਹੀਆਂ ਹਨ।
 

ਇਸ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਦੁਨੀਆ ਦੀ ਲਗਭਗ ਇੱਕ-ਤਿਹਾਈ ਆਬਾਦੀ ਲੌਕਡਾਊਨ (ਤਾਲਾਬੰਦੀ) 'ਚ ਹੈ। ਅਜਿਹੇ 'ਚ ਸਾਰਿਆਂ ਦੇ ਦਿਮਾਗ 'ਚ ਸਵਾਲ ਹੈ ਕਿ ਇਹ ਵਾਇਰਸ ਕਿੱਥੋਂ ਆਇਆ? ਦਰਅਸਲ, ਚੀਨ ਦੇ ਵੁਹਾਨ ਸ਼ਹਿਰ 'ਚ ਝੀਂਗਾ (ਇੱਕ ਕਿਸਮ ਦੀ ਮੱਛੀ) ਵੇਚਣ ਵਾਲੀ 57 ਸਾਲਾ ਔਰਤ ਸਭ ਤੋਂ ਪਹਿਲਾਂ ਇਸ ਦੀ ਲਪੇਟ 'ਚ ਆਈ ਸੀ। ਵੁਹਾਨ ਉਹੀ ਜਗ੍ਹਾ ਹੈ ਜਿੱਥੋਂ ਵਾਇਰਸ ਫੈਲਣਾ ਸ਼ੁਰੂ ਹੋਇਆ ਅਤੇ ਅੱਜ ਇਹ ਦੁਨੀਆ ਦੇ ਵਿਸ਼ਵ ਦੇ 190 ਤੋਂ ਵੱਧ ਦੇਸ਼ਾਂ 'ਚ ਫੈਲ ਚੁੱਕਾ ਹੈ।
 

ਇੱਕ ਮਹੀਨੇ ਤੋਂ ਵੱਧ ਲੰਮੇ ਸਮੇਂ ਤਕ ਚਲੇ ਇਲਾਜ ਤੋਂ ਬਾਅਦ ਠੀਕ ਹੋਈ ਔਰਤ ਨੇ ਇਹ ਭਰੋਸਾ ਪ੍ਰਗਟਾਇਆ ਹੈ ਕਿ ਜੇ ਚੀਨ ਦੀ ਸਰਕਾਰ ਨੇ ਛੇਤੀ ਕਾਰਵਾਈ ਕੀਤੀ ਹੁੰਦੀ ਤਾਂ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ। 'ਦੀ ਵਾਲ ਸਟ੍ਰੀਟ ਜਨਰਲ' ਨੇ ਵੇਈ ਗੁਇਜ਼ਿਆਨ (Wei Guixian) ਦੀ ਪਛਾਣ ਕੋਰੋਨਾ ਦੇ ਪਹਿਲੇ ਮਰੀਜ਼ ਵਜੋਂ ਕੀਤੀ ਹੈ। ਔਰਤ ਨੂੰ ਪਿਛਲੇ ਸਾਲ 10 ਦਸੰਬਰ ਨੂੰ ਹਲਕਾ ਬੁਖਾਰ ਹੋਇਆ ਸੀ। ਉਦੋਂ ਉਹ ਹੁਨਾਨ ਦੀ ਸੀ-ਫੂਡ (ਸਮੁੰਦਰੀ ਭੋਜਨ) ਮਾਰਕੀਟ ਵਿਖੇ ਝੀਂਗਾ ਵੇਚ ਰਹੀ ਸੀ।
 

'ਮਿਰਰ ਯੂਕੇ' ਦੀ ਇੱਕ ਰਿਪੋਰਟ ਦੇ ਅਨੁਸਾਰ ਔਰਤ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਆਮ ਬੁਖਾਰ ਸੀ ਅਤੇ ਉਹ ਇਲਾਜ ਲਈ ਸਥਾਨਕ ਕਲੀਨਿਕ ਗਈ, ਜਿੱਥੇ ਉਸ ਨੂੰ ਟੀਕਾ ਲਗਾਇਆ ਗਿਆ। ਇਸ ਤੋਂ ਬਾਅਦ ਵੀ ਗੁਇਜ਼ਿਆਨ ਲਗਾਤਾਰ ਕਮਜ਼ੋਰੀ ਮਹਿਸੂਸ ਕਰ ਰਹੀ ਸੀ ਅਤੇ ਅਗਲੇ ਹੀ ਦਿਨ ਉਹ ਵੁਹਾਨ ਦੇ ਇਲੈਵੰਥ ਹਸਪਤਾਲ ਗਈ। ਸਿਹਤ 'ਚ ਕੋਈ ਸੁਧਾਰ ਨਾ ਹੋਣ ਕਾਰਨ ਗੁਇਜ਼ਿਆਨ 16 ਦਸੰਬਰ ਨੂੰ ਉਸ ਖੇਤਰ ਦੇ ਸਭ ਤੋਂ ਵੱਡੇ ਡਾਕਟਰੀ ਸਹੂਲਤਾਂ ਵਾਲੇ ਵੁਹਾਨ ਯੂਨੀਅਨ ਹਸਪਤਾਲ ਗਈ। ਯੂਨੀਅਨ ਹਸਪਤਾਲ ਵਿਖੇ ਗੁਇਜ਼ਿਆਨ ਨੂੰ ਦੱਸਿਆ ਗਿਆ ਕਿ ਉਸ ਦੀ ਬਿਮਾਰੀ ਦੁਰਲਭ ਸੀ ਅਤੇ ਹੁਨਾਨ ਸੂਬੇ ਤੋਂ ਇਸ ਤਰ੍ਹਾਂ ਦੇ ਲੱਛਣ ਵਾਲੇ ਬਹੁਤ ਸਾਰੇ ਲੋਕ ਹਸਪਤਾਲ 'ਚ ਪਹੁੰਚੇ ਸਨ।
 

ਗੁਇਜ਼ਿਆਨ ਨੂੰ ਦਸੰਬਰ ਦੇ ਅਖੀਰ ਵਿੱਚ ਕੁਆਂਟਰੀਨ ਕੀਤਾ ਗਿਆ ਸੀ, ਜਦੋਂ ਡਾਕਟਰਾਂ ਨੇ ਪਾਇਆ ਕਿ ਇਹ ਇੱਕ ਕੋਰੋਨਾ ਵਾਇਰਸ ਹੈ ਅਤੇ ਉਨ੍ਹਾਂ ਨੇ ਇਸ ਨੂੰ ਸੀ-ਫੂਡ ਮਾਰਕੀਟ ਨਾਲ ਜੋੜਿਆ। ਮਿਰਰ ਨੇ ਚੀਨ ਦੇ ਨਿਊਜ਼ ਆਊਲੈੱਟ 'ਦੀ ਪੇਪਰ' ਦੇ ਹਵਾਲੇ ਤੋਂ ਕਿਹਾ ਕਿ ਇਹ ਨਵਾਂ ਕੋਰੋਨਾ ਵਾਇਰਸ ਮਨੁੱਖਾਂ ਲਈ 5ਵੀਂ ਸਭ ਤੋਂ ਵੱਡੀ ਮਹਾਂਮਾਰੀ ਬਣ ਸਕਦੀ ਹੈ।
 

ਇਸ ਖ਼ਤਰਨਾਕ ਮਹਾਂਮਾਰੀ ਨਾਲ ਦੁਨੀਆ ਭਰ 'ਚ 19 ਜਨਵਰੀ ਤਕ 100 ਲੋਕ ਪ੍ਰਭਾਵਿਤ ਸਨ, ਪਰ 30 ਮਾਰਚ ਸਵੇਰ ਤਕ ਇਹ ਅੰਕੜਾ 7,22,196 'ਤੇ ਪਹੁੰਚ ਗਿਆ। ਇਟਲੀ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 10,000 ਤੋਂ ਪਾਰ ਪਹੁੰਚ ਗਈ ਹੈ। ਇਟਲੀ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਲੌਕਡਾਊਨ ਨੂੰ ਹੋਰ ਵਧਾ ਸਕਦੇ ਹਨ। ਅਮਰੀਕਾ 'ਚ 1,42,178 ਲੋਕ ਕੋਰੋਨਾ ਨਾਲ ਪੀੜਤ ਹਨ। ਇਨ੍ਹਾਂ 'ਚੋਂ 2484 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

ਇਟਲੀ 'ਚ 97,689 ਲੋਕ ਕੋਰੋਨਾ ਪਾਜੀਟਿਵ ਹਨ ਅਤੇ ਇਨ੍ਹਾਂ 'ਚੋਂ 10,779 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ 'ਚ 81,470 ਪਾਜੀਟਿਵ ਲੋਕਾਂ 'ਚੋਂ 3304 ਲੋਕਾਂ ਦੀ ਮੌਤ ਹੋ ਚੁੱਕੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wei Guixian Wuhan shrimp seller identified as coronavirus patient zero