ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਕੀਨਾ ਫਾਸੋ ’ਚ ਬੰਬ ਦੀ ਜੱਦ ’ਚ ਆਉਣ ਕਾਰਨ 6 ਜਵਾਨ ਹਲਾਕ

ਬੁਰਕੀਨਾ ਫਾਸੋ ਦੇ ਉੱਤਰੀ ਸੂਬੇ ਚ ਇੱਕ ਵਾਹਨ ਚ ਸਵਾਰ 6 ਜਵਾਨ ਸੜਕ ਕਿਨਾਰੇ ਬੰਬ ਦੀ ਜੱਦ ਚ ਆਉਣ ਮਗਰੋਂ ਮਾਰੇ ਗਏ। ਰੱਖਿਆ ਸੂਤਰਾਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਮੰਨਿਆ ਜਾਂਦਾ ਹੈ ਕਿ ਹਮਲਿਆਂ ਪਿੱਛੇ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਸਮੂਹ ਸ਼ਾਮਲ ਹਨ।

 

ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਸੈਨਿਕ ਸੌਮ ਸੂਬੇ ਚ ਜੰਗਲੀ ਖੇਤਰ ਵਿਚ ਗਸ਼ਤ ਕਰ ਰਹੇ ਸਨ ਕਿ ਅਚਾਨਕ ਇਕ ਦੇਸੀ ਬੰਬ ਚ ਹੋਏ ਧਮਾਕੇ ਕਾਰਨ 6 ਜਵਾਨਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ।

 

ਇਸ ਘਟਨਾ ਤੋਂ ਬਾਅਦ ਸੈਨਿਕ ਟੀਮਾਂ ਇਲਾਕੇ ਚ ਗਸ਼ਤ ਕਰ ਰਹੀਆਂ ਹਨ। ਬੁਰਕੀਨਾ ਫਾਸੋ ਅਤੇ ਗੁਆਂਢੀ ਦੇਸ਼ਾਂ ਮਾਲੀ ਅਤੇ ਨਾਈਜਰ ਵਿੱਚ ਅਜੋਕੇ ਸਮੇਂ ਵਿੱਚ ਅੱਤਵਾਦੀ ਹਮਲੇ ਵਧੇ ਹਨ ਅਤੇ 2015 ਤੋਂ ਹੁਣ ਤੱਕ ਅਜਿਹੇ ਹਮਲਿਆਂ ਚ ਸੈਂਕੜੇ ਲੋਕ ਮਾਰੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Africa Six Burkina Faso troops killed in roadside bomb attack