ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ ਦੀ ਮਮਤਾ : 17 ਦਿਨਾਂ ਤੋਂ ਮਰੇ ਬੱਚੇ ਨੂੰ ਲੈ ਕੇ ਘੁੰਮ ਰਹੀ ਹੈ ਵੇ੍ਹਲ ਮੱਛੀ

ਮਰੇ ਬੱਚੇ ਨੂੰ ਲੈ ਕੇ ਘੁੰਮ ਰਹੀ ਹੈ ਵੇ੍ਹਲ ਮੱਛੀ

ਇਕ ਮਾਂ ਦੀ ਮਮਤਾ ਦਾ ਦਿਲ ਛੂਹਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਵ੍ਹੇਲ ਮੱਛੀ 17 ਦਿਨਾਂ ਤੋਂ ਆਪਣੇ ਮ੍ਰਿਤਕ ਬੱਚੇ ਨੂੰ ਲੈ ਕੇ ਸਮੁੰਦਰ `ਚ ਤੈਰ ਰਹੀ ਹੈ। ਕਿਲਰ ਪ੍ਰਜਾਤੀ ਦੀ ਜੇ-35 ਵ੍ਹੀਲ ਨੂੰ ਆਪਣੇ ਮ੍ਰਿਤਕ ਬੱਚੇ ਦੇ ਨਾਲ ਪਹਿਲੀ ਵਾਰ 24 ਜੁਲਾਈ ਨੂੰ ਕੈਨੇਡਾ ਦੇ ਵੈਨਕੂਵਰ ਟਾਪੂ `ਤੇ ਤੇਰਦਾ ਦੇਖਿਆ ਗਿਆ ਸੀ। ਦੱਖਣ `ਚ ਕਿਲਰ ਪ੍ਰਜਾਤੀ ਦੀ ਵ੍ਹੇਲ ਮੱਛੀ `ਤੇ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਦੱਸਿਆ ਕਿ ਇਹ ਅਜੇ ਵੀ ਆਪਣੇ ਬੱਚੇ ਦੇ ਨਾਲ ਤੈਰ ਰਹੀ ਹੈ।

 

ਸੈਂਟਰ ਫਾਰ ਵ੍ਹੇਲ ਰਿਸਰਚ ਦੇ ਵਿਗਿਆਨੀ ਕੇਨ ਬਾਲਕਾਂਮਬ ਦਾ ਕਹਿਣਾ ਹੈ ਕਿ ਇਸ ਵ੍ਹੇਲ ਨੇ ਪਹਿਲਾਂ ਵੀ ਆਪਣੇ ਬੱਚੇ ਗੁਆਏ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਵ੍ਹੇਲ ਨੇ ਇਕ ਦਹਾਕੇ `ਚ ਆਪਣਾ ਤੀਜਾ ਖੋਇਆ ਹੈ। ਪ੍ਰੰਤੂ ਵ੍ਹੇਲ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਉਸਦਾ ਬੱਚਾ ਮਰ ਚੁੱਕਿਆ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਵੇ੍ਹਲ ਆਪਣਾ ਦੁੱਖ ਭੁਲਾ ਨਹੀਂ ਪਾ ਰਹੀ ਹੈ।


ਰਿਕਾਰਡ ਬਣਾਇਆ


ਕਿਲਰ ਪ੍ਰਜਾਤੀ ਦੀ ਇਸ ਵੇ੍ਹਲ ਮੱਛੀ ਨੇ ਆਪਣੇ ਮ੍ਰਿਤਕ ਬੱਚੇ ਨੂੰ ਲੈ ਕੇ ਹਫਤਿਆਂ ਤੱਕ ਸਮੁੰਦਰ `ਚ ਤੈਰਦੀ ਹੈ। ਪ੍ਰੰਤੂ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਵੇ੍ਹਲ ਨੇ ਰਿਕਾਰਡ ਹੀ ਬਣਾ ਦਿੱਤਾ ਹੈ। ਉਥੇ ਇਕ ਹੋਰ ਵ੍ਹੇਲ ਮੱਛੀ ਦਾ ਬਿਮਾਰ ਬੱਚਾ ਵੀ ਦੇਖਿਆ ਗਿਆ ਹੈ। ਵਿਗਿਆਨੀਆਂ ਦੀ ਟੀਮ ਉਸਦੀ ਭਾਲ `ਚ ਲੱਗੀ ਹੋਈ ਹੈ ਤਾਂ ਜੋ ਉਸ ਨੂੰ ਦਵਾਈ ਦਿੱਤੀ ਜਾ ਸਕੇ।

 

ਕਿਲਰ ਪ੍ਰਜਾਤੀ ਦੀਆਂ ਕੁੱਲ 75 ਵ੍ਹੇਲ ਮੱਛੀਆਂ

 

ਦੱਖਣੀ ਇਲਾਕੇ `ਚ ਰਹਿਣ ਵਾਲੀ ਇਹ ਕਿਲਰ ਪ੍ਰਜਾਤੀ ਦੀਆਂ ਕੁਲ 75 ਵੇ੍ਹਲ ਮੱਛੀ ਹਨ, ਜਿਨ੍ਹਾਂ `ਚ ਜੇ 35 ਵ੍ਹੇਲ ਵੀ ਸ਼ਾਮਲ ਹੈ। ਕੈਨੇਡਾ ਅਤੇ ਅਮਰੀਕਾ ਨੇ ਇਸ ਵੇ੍ਹਲ ਮੱਛੀ ਨੂੰ ਖਤਮ ਹੋ ਰਹੇ ਜੀਵਾਂ ਦੀ ਸੂਚੀ `ਚ ਰੱਖਿਆ ਹੈ। ਇਨ੍ਹਾਂ ਦਾ ਮੁੱਖ ਭੋਜਨ ਚਿਨੂਕ ਸਾਲਮਨ ਮੱਛੀ ਹੈ। ਪ੍ਰੰਤੂ ਇਹ ਵੀ ਹਾਲ ਦੇ ਸਾਲ `ਚ ਇਸ ਮੱਛੀ ਦੀ ਆਬਾਦੀ `ਚ ਤੇਜ਼ੀ ਨਾਲ ਕਮੀ ਆਈ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Whales walking around the sea for 17 days with their dead baby