ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਆਈਐਸਆਈਐਸ ਸਰਗਨਾ ਬਗਦਾਦੀ ਦੀ ਲਾਸ਼ ਨਾਲ ਕੀ ਕੀਤਾ?

ਅਮਰੀਕੀ ਸਪੈਸ਼ਲ ਫੋਰਸਿਜ਼ ਨੇ ਸ਼ਨਿੱਚਰਵਾਰ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ਦੇ ਮੁਖੀ ਅਬੂ ਬਕਰ ਅਲ-ਬਗਦਾਦੀ ਨੂੰ ਜਾਨੋ ਮਾਰ ਕੇ ਸੀਰੀਆ ਚ ਅੱਤਵਾਦ ਦੇ ਰਾਜ ਦਾ ਅੰਤ ਕਰ ਦਿੱਤਾ। ਇਸਲਾਮਿਕ ਸਟੇਟ ਦੇ ਸਰਗਨਾ ਬਗਦਾਦੀ ਦੇ ਸਰੀਰ ਨਾਲ ਅਮਰੀਕਾ ਨੇ ਕੀ ਕੀਤਾ ਇਸ ਬਾਰੇ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ।

 

ਅਮਰੀਕਾ ਨੇ ਇਸਲਾਮਿਕ ਸਟੇਟ ਦੇ ਕਿੰਗਪਿਨ ਬਗਦਾਦੀ ਦੇ ਅਵਸ਼ੇਸ਼ ਨੂੰ ਸਮੁੰਦਰ 'ਤੇ ਦਫਨਾ ਦਿੱਤਾ ਹੈ। ਕਿਹਾ ਜਾਂਦਾ ਸੀ ਕਿ ਇਹ ਸਾਰਾ ਕੰਮ ਇਸਲਾਮਿਕ ਰਿਵਾਜ ਅਨੁਸਾਰ ਕੀਤਾ ਗਿਆ ਸੀ।

 

ਅਮਰੀਕਾ ਦੇ ਜੁਆਇੰਟ ਚੀਫ਼ ਆਫ ਸਟਾਫ ਦੇ ਮੁਖੀ ਨੇ ਕਿਹਾ ਕਿ ਇਸਲਾਮਿਕ ਸਟੇਟ ਦੇ ਸਰਗਨਾ ਅਬੂ ਬਕਰ ਅਲ ਬਗਦਾਦੀ ਦਾ ਅੰਤਿਮ ਸਸਕਾਰ ਅਮਰੀਕਾ ਦੀ ਕਾਰਵਾਈ ਦੇ ਮਿਆਰ ਅਤੇ ਹਥਿਆਰਬੰਦ ਟਕਰਾਅ ਕਾਨੂੰਨ ਦੇ ਅਨੁਸਾਰ ਕੀਤਾ ਗਿਆ ਹੈ।

 

ਜੁਆਇੰਟ ਚੀਫ਼ ਸਟਾਫ ਦੇ ਮੁਖੀ ਜਨਰਲ ਮਾਰਕ ਮਿਲੇ ਨੇ ਕਿਹਾ ਕਿ ਬਗਦਾਦੀ ਦੀ ਲਾਸ਼ ਨੂੰ ਫੋਰੈਂਸਿਕ ਡੀਐਨਏ ਟੈਸਟ ਕਰਵਾਉਣ ਲਈ ਇਕ ਸੁਰੱਖਿਅਤ ਕੇਂਦਰ ਲਿਜਾਇਆ ਗਿਆ ਤਾਂ ਕਿ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ ਜਾ ਸਕੇ ਤੇ ਉਸ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।

 

ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਅਲ ਕਾਇਦਾ ਦੇ ਸਰਗਨਾ ਓਸਾਮਾ ਬਿਨ-ਲਾਦੇਨ ਨੂੰ ਸਮੁੰਦਰ 'ਚ ਦਫਨਾਇਆ ਗਿਆ ਸੀ। ਸਾਲ 2011 ਚ ਲਾਦੇਨ ਨੂੰ ਪਾਕਿਸਤਾਨ ਦੇ ਐਬਟਾਬਾਦ ਚ ਇਕ ਅਮਰੀਕੀ ਫ਼ੌਜੀ ਆਪ੍ਰੇਸ਼ਨ ਚ ਮਾਰ ਮੁਕਾਇਆ ਗਿਆ ਸੀ।

 

ਜਨਰਲ ਮਿਲੇ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਅਮਰੀਕੀ ਫੌਜਾਂ ਨੇ ਘਟਨਾ ਵਾਲੀ ਥਾਂ ਤੋਂ ਆਈਐਸਆਈਐਸ ਨਾਲ ਜੋੜੀਆਂ ਤੇ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਨਾਲ ਸਬੰਧਤ ਸਮੱਗਰੀ ਵੀ ਪ੍ਰਾਪਤ ਕੀਤੀ।

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What did America do with the body of ISIS gangster Baghdadi