ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਕੀ ਕਿਹਾ ਅਮਰੀਕਾ ਦੇ ਰੇਗਿਸਤਾਨ ’ਚ ਮਰੀ ਪੰਜਾਬਣ ਬੱਚੀ ਦੇ ਮਾਪਿਆਂ ਨੇ….?

ਹੁਣ ਕੀ ਕਿਹਾ ਅਮਰੀਕਾ ਦੇ ਰੇਗਿਸਤਾਨ ’ਚ ਮਰੀ ਪੰਜਾਬਣ ਬੱਚੀ ਦੇ ਮਾਪਿਆਂ ਨੇ….?

ਬੀਤੀ 12 ਜੂਨ ਨੂੰ ਮੈਕਸੀਕੋ ਦੀ ਸਰਹੱਦ ਨਾਲ ਲੱਗਦੇ ਅਮਰੀਕੀ ਸੂਬੇ ਏਰੀਜ਼ੋਨਾ ਦੇ ਰੇਗਿਸਤਾਨ ਵਿੱਚ ਜਿਹੜੀ 6 ਸਾਲਾ ਪੰਜਾਬੀ ਬੱਚੀ ਗੁਰਪ੍ਰੀਤ ਕੌਰ ਮਾਰੀ ਗਈ ਸੀ; ਉਸ ਦੇ ਮਾਪਿਆਂ ਦਾ ਹੁਣ ਕਹਿਣਾ ਹੈ ਕਿ ਉਹ ਨਿਰਾਸ਼ ਸਨ ਤੇ ਉਹ ਅਮਰੀਕਾ ਵਿੱਚ ਇਸ ਆਸ ਨਾਲ ਪਨਾਹ ਚਾਹ ਰਹੇ ਸਨ ਕਿ ਉਨ੍ਹਾਂ ਦੀ ਧੀ ਦਾ ਜੀਵਨ ਵਧੇਰੇ ਸੁਰੱਖਿਅਤ ਤੇ ਬਿਹਤਰ ਹੋ ਜਾਵੇਗਾ।

 

 

ਬੱਚੀ ਗੁਰਪ੍ਰੀਤ ਕੌਰ ਦੀ ਮਾਂ ਪਾਣੀ ਲੈਣ ਲਈ ਜਾਂਦੇ ਸਮੇਂ ਉਸ ਨੂੰ ਉਨ੍ਹਾਂ ਹੋਰ ਪ੍ਰਵਾਸੀਆਂ ਕੋਲ ਛੱਡ ਗਈ ਸੀ, ਜਿਹੜੇ ਉਸ ਵਾਂਗ ਗ਼ੈਰ–ਕਾਨੂੰਨੀ ਤਰੀਕੇ ਅਮਰੀਕਾ ਦੀ ਸਰਹੱਦ ਅੰਦਰ ਦਾਖ਼ਲ ਹੋਣਾ ਚਾਹੁੰਦੇ ਸਨ। ਇਹ ਵਾਰਦਾਤ ਏਰੀਜ਼ੋਨਾ ’ਚ ਲਿਊਕਵਿਲੇ ਸ਼ਹਿਰ ਦੇ ਪੱਛਮ ਵੱਲ ਸਥਿਤ ਰੇਗਿਸਤਾਨੀ ਇਲਾਕੇ ’ਚ ਵਾਪਰੀ ਸੀ।

 

 

ਇਹ ਸਾਰੀ ਜਾਣਕਾਰੀ ਹੁਣ ਅਮਰੀਕੀ ਸਰਹੱਦ ਉੱਤੇ ਗਸ਼ਤ ਕਰਨ ਵਾਲੀ ਸੁਰੱਖਿਆ ਬਲਾਂ ਦੀ ਟੋਲੀ ਦੇ ਨਾਲ ਮੌਜੂਦ ਇੱਕ ਮੈਡੀਕਲ ਨਿਰੀਖਕ ਨੇ ਦਿੱਤੀ। ਪ੍ਰੈੱਸ ਲਈ ਇਹ ਜਾਣਕਾਰੀ ਅਮਰੀਕਾ ਵਿੱਚ ਸਿੱਖਾਂ ਦੀ ਭਲਾਈ ਕਰਨ ਲਈ ਸਰਗਰਮ ‘ਸਿੱਖ ਕੁਲੀਸ਼ਨ’ ਨਾਂਅ ਦੀ ਜੱਥੇਬੰਦੀ ਨੇ ਜਾਰੀ ਕੀਤੀ ਹੈ।

 

 

ਇਸ ਜੱਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਗੁਰਪ੍ਰੀਤ ਕੌਰ ਦੀ ਮਾਂ ਦੀ ਸ਼ਨਾਖ਼ਤ ਸ. ਕੌਰ ਅਤੇ ਪਿਤਾ ਦੀ ਅ. ਸਿੰਘ ਵਜੋਂ ਕੀਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰਨ ਤੋਂ ਬਾਅਦ ਹਰੇਕ ਦੇਸ਼, ਰੰਗ ਤੇ ਨਸਲ ਦੇ ਮਾਪੇ ਇਹ ਚੰਗੀ ਤਰ੍ਹਾਂ ਸਮਝ ਸਕਣਗੇ ਕਿ ਉਨ੍ਹਾਂ ਨੂੰ ਹਰ ਸੰਭਵ ਹੱਦ ਤੱਕ ਕਿਸੇ ਵੀ ਹਾਲਤ ਵਿੱਚ ਆਪਣੇ ਬੱਚਿਆਂ ਦੇ ਜੀਵਨ ਇੰਝ ਖ਼ਤਰੇ ਵਿੱਚ ਨਹੀਂ ਪਾਉਣੇ ਚਾਹੀਦੇ।

 

 

ਇੱਥੇ ਵਰਨਣਯੋਗ ਹੈ ਕਿ ਅਮਰੀਕਾ ’ਚ ਏਰੀਜ਼ੋਨਾ, ਕੈਲੀਫ਼ੋਰਨੀਆ ਤੇ ਕੁਝ ਹੋਰ ਥਾਵਾਂ ’ਤੇ ਅਜਿਹੇ ਰੇਗਿਸਤਾਨ ਮੌਜੂਦ ਹਨ, ਜਿੱਥੇ ਗਰਮੀਆਂ ਦੇ ਮੌਸਮ ਦੌਰਾਨ ਤਾਪਮਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਗ਼ੈਰ–ਕਾਨੂੰਨੀ ਤਰੀਕੇ ਨਾਲ ਅਮਰੀਕਾ ਅੰਦਰ ਦਾਖ਼ਲ ਹੋਣ ਦਾ ਜਤਨ ਕਰਨ ਵਾਲੇ ਬਹੁਤ ਸਾਰੇ ਪ੍ਰਵਾਸੀ ਉਸ ਨੂੰ ਝੱਲ ਨਹੀਂ ਸਕਦੇ।

 

 

ਗੁਰਪ੍ਰੀਤ ਕੌਰ ਦਾ ਅੰਤਿਮ ਸਸਕਾਰ ਹਾਲੇ ਆਉਂਦੀ 28 ਜੂਨ ਸ਼ੁੱਕਰਵਾਰ ਨੂੰ ਨਿਊ ਯਾਰਕ ਵਿਖੇ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What the parents of Punjabi girl now said who had died in Arizona desert