ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਸਰਕਾਰ ਨੇ ਵਟਸਐਪ ਰਾਹੀਂ ਲੋੜੀਂਦੇ ਦਸਤਾਵੇਜ਼ਾਂ ਦੀ ਅਦਲਾ-ਬਦਲੀ ਲਈ ਸਰਕਾਰੀ ਦਫ਼ਤਰਾਂ ਚ ਇਸ ਐਪ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸੂਬਾਈ ਸਰਕਾਰ ਨੇ ਇਹ ਫੈਸਲਾ ਢੁੱਕਵੇਂ ਵਿਅਕਤੀਆਂ ਨੂੰ ਗੁਪਤ ਜਾਣਕਾਰੀ ਦੇ ਲੀਕ ਹੋਣ ਦੇ ਮੱਦੇਨਜ਼ਰ ਲਿਆ ਹੈ।
ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਦੇ ਅਨੁਸਾਰ, ਸੂਬਾਈ ਅਧਿਕਾਰੀਆਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸਰਕਾਰੀ ਵਿਭਾਗ ਆਪਣੇ ਦਫਤਰੀ ਮਾਮਲਿਆਂ ਨੂੰ ਚਲਾਉਣ ਲਈ ਵਟਸਐਪ ਦੀ ਵਰਤੋਂ ਕਰ ਰਹੇ ਹਨ ਤੇ ਮੈਸੇਜਿੰਗ ਸਰਵਿਸ ਉੱਤੇ ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ। ਵਟਸਐਪ ਸਮੂਹ ਉਂਝ ਤਾਂ ਇਸੇ ਮਕਸਦ ਲਈ ਬਣਾਇਆ ਗਿਆ ਸੀ ਪਰ ਜਦੋਂ ਦਸਤਾਵੇਜ਼ ਲੀਕ ਹੋਣ ਦੀ ਕਥਿਤ ਗੱਲ ਸਾਹਮਣੇ ਆਈ ਤਾਂ ਸੂਬਾਈ ਸਰਕਾਰ ਨੇ ਇਸ ਐਪ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ।
ਸਰਕਾਰ ਅਤੇ ਇਸ ਦੀਆਂ ਪ੍ਰਕਿਰਿਆਵਾਂ ਨੂੰ ਕਰਾਸ ਪਲੇਟਫਾਰਮ ਮੈਸੇਜਿੰਗ ਐਪ ਰਾਹੀਂ ਖਤਰਾ ਹੋ ਸਕਦਾ ਹੈ, ਇਸ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਨੇ ਸਾਰੇ ਵਿਭਾਗਾਂ ਨੂੰ ਵਟਸਐਪ ਦੀ ਵਰਤੋਂ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸੂਬਾਈ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੇਵਾ ਅਤੇ ਜਨਰਲ ਪ੍ਰਸ਼ਾਸਨ ਵਿਭਾਗ (ਐੱਸ. ਜੀ. ਡੀ.) ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
.