ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਭਾਰਤ ਚੰਦ 'ਤੇ ਜਾਣ ਦਾ ਮਿਸ਼ਨ ਚਲਾ ਰਿਹਾ ਤਾਂ ਫ਼ੰਡ ਦੇਣ ਦੀ ਕੀ ਲੋੜ- ਬ੍ਰਿਟੇਨ

ਭਾਰਤ-ਬ੍ਰਿਟੇਨ

ਬਰਤਾਨੀਆ ਨੇ ਕਈ ਸਾਲ ਪਹਿਲਾਂ ਭਾਰਤ ਨੂੰ ਦਿੱਤੀ ਜਾਣ ਵਾਲੀ ਪਰੰਪਰਾਗਤ ਸਹਾਇਤਾ ਖਤਮ ਕਰ ਦਿੱਤੀ ਸੀ, ਪਰ ਕੁਝ ਸੂਬਿਆਂ ਵਿੱਚ ਪ੍ਰਾਜੈਕਟਾਂ ਲਈ ਫੰਡ ਜਾਰੀ ਰਹੇ।  ਹੁਣ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਸਵਾਲ ਚੁੱਕੇ ਹਨ ਕਿ ਜਦੋਂ ਭਾਰਤ ਚੰਦਰਮਾ ਉੱਤੇ ਜਾਣ ਲਈ ਪ੍ਰੋਜੈਕਟ ਚਲਾ ਸਕਦਾ ਹੈ ਤਾਂ ਉਸਨੂੰ ਫੰਡ ਦੇਣ ਦੇਣ ਦੀ ਕੀ ਲੋੜ ਹੈ. ਜਦੋਂ ਕਿ ਯੂਕੇ ਵਿੱਚ ਪੈਸੇ ਦੀ  ਲੋੜ ਹੈ।

 

ਡੇਲੀ ਐਕਸਪ੍ਰੈਸ ਅਤੇ ਡੇਲੀ ਮੇਲ ਵਿੱਚ ਖ਼ਬਪ ਥਾਪੀ ਗਈ ਕਿ "ਭਾਰਤ ਲਈ £ 98 ਮਿਲੀ ਮਦਦ 'ਤੇ ਗੁੱਸਾ" ਅਤੇ "ਅਸੀਂ ਭਾਰਤ ਦੇ ਚੰਦਰਮਾ ਮਿਸ਼ਨ ਨੂੰ ਸਪਾਂਸਰ ਕਰ ਰਹੇ ਹਾਂ।"

 

ਡਿਪਾਰਟਮੇਂਟ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਡੀ ਐੱਫ ਆਈ ਡੀ) ਦੇ ਅਨੁਸਾਰ, ਮੌਜੂਦਾ ਸਾਲ ਵਿੱਚ ਭਾਰਤ ਲਈ ਬਜਟ 2019-20 ਵਿਚ £ 52 ਮਿਲੀਅਨ ਅਤੇ £ 46 ਮਿਲੀਅਨ ਸ਼ਾਮਲ ਹੈ, ਜੋ ਭਾਰਤ ਵਿੱਚ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ, ਨੌਕਰੀਆਂ ਪੈਦਾ ਕਰਨ, ਹੁਨਰ ਵਿਕਾਸ ਕਰਨ ਅਤੇ ਦੋਵਾਂ ਲਈ ਨਵੇਂ ਬਾਜ਼ਾਰਾਂ ਨੂੰ ਖੋਲ੍ਹਣ ਲਈ ਮਦਦ ਕਰਦਾ ਹੈ।

 

ਕੰਜ਼ਰਵੇਟਿਵ ਐਮਪੀ ਡੇਵਿਡ ਡੇਵੀਸ ਨੇ ਆਖਿਆ ਕਿ"ਭਾਰਤ ਨੂੰ ਸਾਡੇ ਪੈਸੇ ਦੀ ਜ਼ਰੂਰਤ ਨਹੀਂ। ਅਸਲ ਵਿੱਚ ਅਸੀਂ ਭਾਰਤੀ ਚੰਦਰਮਾ ਮਿਸ਼ਨ ਨੂੰ ਸਪਾਂਸਰ ਕਰ ਰਹੇ ਹਾਂ, " ਯੂਕੇ ਵਿੱਚ ਸਿਹਤ ਸੇਵਾਵਾਂ ਵਰਗੀਆਂ ਸਰਕਾਰੀ ਸੇਵਾਵਾਂ ਵਿੱਚ ਫੰਡਾਂ ਦੀ ਗਿਣਤੀ ਵਿੱਚ ਕਟੌਤੀਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

 

ਆਜ਼ਾਦੀ ਦੇ ਕਈ ਦਹਾਕਿਆਂ ਤੋਂ ਬ੍ਰਿਟਿਸ਼ ਨੇ ਭਾਰਤ ਨੂੰ ਸਹਾਇਤਾ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:when India can finance a project to Moon why spend money there when it is badly needed in the UK