ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੀ ਅਧੂਰੀ ਜਾਣਕਾਰੀ ਕਾਰਨ ਜਦੋਂ PM ਮੋਦੀ ਵੀ ਰਹਿ ਗਏ ਹੈਰਾਨ!

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਲਿਖੀ ਗਈ ਕਿਤਾਬ ਵਿਚ ਕਈ ਕਹਾਣੀਆਂ ਸੁਣਾਏ ਗਏ ਹਨ। ਕੁਝ ਅਜਿਹੀ ਹੀ ਕਹਾਣੀ ਹੈ ਕਿ ਟਰੰਪ ਨੇ ਇਕ ਵਾਰ ਇਹ ਕਹਿ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੈਰਾਨ ਕਰ ਦਿੱਤਾ ਕਿ ਭਾਰਤ ਅਤੇ ਚੀਨ ਵਿਚਕਾਰ ਕੋਈ ਸਰਹੱਦ ਨਹੀਂ ਹੈ। ਇਸ ਨਾਲ ਟਰੰਪ ਦੇ ਮਾੜੇ ਭੂਗੋਲਿਕ ਗਿਆਨ ਦਾ ਖੁਲਾਸਾ ਹੋਇਆ। ਅਜਿਹੀਆਂ ਕਈ ਕਹਾਣੀਆਂ ਦੋ ਅਮਰੀਕੀ ਪੱਤਰਕਾਰਾਂ ਦੀ ਨਵੀਂ ਕਿਤਾਬ ਵਿਚ ਹਨ ਜਿਹੜੇ ਕਿ ਪੁਲਿਤਜ਼ਰ ਪੁਰਸਕਾਰ ਜਿੱਤ ਚੁੱਕੇ ਹਨ।

 

ਵਾਸ਼ਿੰਗਟਨ ਪੋਸਟ ਨੇ ਬੁੱਧਵਾਰ ਨੂੰ ਖ਼ਬਰਾਂ ਪ੍ਰਕਾਸ਼ਤ ਕੀਤੀ ਕਿ ਫਿਲਿਪ ਰੁਕਰ ਅਤੇ ਕੈਰੋਲ ਡੀ ਲਿਓਨਿੰਗ ਦੀ 417 ਪੰਨਿਆਂ ਦੀ ਕਿਤਾਬ ‘ਏ ਵੈਰੀ ਸਟੇਬਲ ਜੀਨੀਅਸ’ ਨੇ ਟਰੰਪ ਦੇ ਰਾਸ਼ਟਰਪਤੀ ਵਜੋਂ ਪਹਿਲੇ ਤਿੰਨ ਸਾਲਾਂ ਦੀਆਂ ਅਜਿਹੀਆਂ ਕਈ ਘਟਨਾਵਾਂ ਦਾ ਵਰਣਨ ਕੀਤਾ ਹੈ। ਹਾਲਾਂਕਿ ਵਾਸ਼ਿੰਗਟਨ ਪੋਸਟ ਨੇ ਉਸ ਸਾਲ ਦਾ ਜ਼ਿਕਰ ਨਹੀਂ ਕੀਤਾ ਜਦੋਂ ਰਾਸ਼ਟਰਪਤੀ ਟਰੰਪ ਨੇ ਇਹ ਟਿੱਪਣੀਆਂ ਕੀਤੀਆਂ ਸਨ।

 

ਦੋਵੇਂ ਪੱਤਰਕਾਰ ਉਸ ਟੀਮ ਚ ਸ਼ਾਮਲ ਸਨ ਜਿਸ ਨੇ ਟਰੰਪ ਅਤੇ ਰੂਸ ਬਾਰੇ ਆਪਣੀ ਰਿਪੋਰਟਿੰਗ ਲਈ 2018 ਦਾ ਪੁਲਿਤਜ਼ਰ ਪੁਰਸਕਾਰ ਜਿੱਤਿਆ। ਇਹ ਦੋਵੇਂ ਪੱਤਰਕਾਰ ਦਾਅਵਾ ਕਰਦੇ ਹਨ ਕਿ ਭਾਰਤ-ਚੀਨ ਬਾਰੇ ਟਰੰਪ ਦੇ ਭੂਗੋਲਿਕ ਗਿਆਨ ਦਾ ਸੰਕੇਤ ਮਿਲਣ ਤੋਂ ਬਾਅਦ ਮੋਦੀ ਦੀਆਂ ਅੱਖਾਂ ਹੈਰਾਨ ਨਾਲ ਫੈਲ ਗਈਆਂ ਤੇ ਉਨ੍ਹਾਂ ਲੱਗਿਆ ਸਦਮਾ ਸਾਫ਼ ਜ਼ਾਹਰ ਹੋ ਰਿਹਾ ਸੀ।

 

ਭਾਰਤ ਅਤੇ ਚੀਨ ਵਿਚਾਲੇ 3,488 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਸਰਹੱਦੀ ਵਿਵਾਦ ਹੱਲ ਨਹੀਂ ਹੋਇਆ ਹੈ। ਹਾਲਾਂਕਿ ਮੋਦੀ ਅਤੇ ਟਰੰਪ ਵਿਚਾਲੇ ਚੰਗਾ ਮੇਲ-ਜੋਲ ਰਿਹਾ ਹੈ। ਦੋਵੇਂ ਨੇਤਾ ਸਾਲ 2019 ਚ ਚਾਰ ਵਾਰ ਮਿਲੇ ਸਨ। ਇਨ੍ਹਾਂ ਵਿੱਚ ਹਿਊਸਟਨ ਵਿੱਚ ਆਯੋਜਿਤ ‘ਹਾਓਡੀ ਮੋਦੀਸਮਾਗਮ ਵੀ ਸ਼ਾਮਲ ਹੈ ਜਿਸ ਚ ਦੋਵੇਂ ਆਗੂ ਇਕੱਠੇ ਮੌਜੂਦ ਸਨ।

 

ਸਤੰਬਰ 2019 ਵਿਚ ਆਪਣੀ ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਆਪਣੇ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਕਿਆਸ ਅਰਾਈਆਂ ਹਨ ਕਿ ਇਸ ਸਾਲ ਟਰੰਪ ਫਰਵਰੀ ਚ ਭਾਰਤ ਦਾ ਦੌਰਾ ਕਰ ਸਕਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When PM Modi was also shocked because of Trump s poor knowledge claims in the book